Total views : 5514282
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫਿਰੋਜ਼ਪੁਰ/ਬੀ.ਐਨ.ਈ ਬਿਊਰੋ
ਸੂਬੇ ਦੇ ‘ਲਾਅ ਐਂਡ ਆਰਡਰ ’ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਚ ਪੁਲਿਸ ਅਧਿਕਾਰੀਆਂ ਨਾਲ ਹੋਈ ਗੰਭੀਰ ਮੀਟਿੰਗ ਦੇ ਅਗਲੇ ਹੀ ਦਿਨ ਪੁਲਿਸ ਵੱਲੋਂ ਪੁਲਿਸ ਨੇ ਫਿਰੋਜ਼ਪੁਰ ਦੇ ਵਿਵਾਦਤ ਡੀਐੱਸਪੀ ਸੁਰਿੰਦਰਪਾਲ ਬਾਂਸਲ ਅਤੇ ਉਸ ਦੇ ਕਥਿੱਤ ‘ਕੁਲੈਕਸ਼ਨ ਏਜੰਟ’ ਸਾਬਕਾ ਸਰਪੰਚ ਦੇ ਖਿਲਾਫ ਭਿ੍ਸ਼ਟਾਚਾਰ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
ਡੀਐੱਸਪੀ ਬਾਂਸਲ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਅਜੈਂਟਾਂ ਦੇ ਜਰੀਏ ਭਿ੍ਸ਼ਟਾਚਾਰ ਕਰਦੇ ਹੋਏ ਕਾਫੀ ਰਕਮ ਇਕੱਠੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਐੱਸਪੀ ਰਣਧੀਰ ਕੁਮਾਰ ਆਈਪੀਐੱਸ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਰਿੰਦਰਪਾਲ ਬਾਂਸਲ ਡੀਐੱਸਪੀ ਸਿਟੀ ਫਿਰੋਜ਼ਪੁਰ, ਇਕ ਬਹੁਤ ਹੀ ਭ੍ਰਿਸ਼ਟ ਅਫਸਰ ਹੈ। ਜਿਸ ਨੇ ਬਤੌਰ ਡੀਐੱਸਪੀ ਸਿਟੀ ਫਿਰੋਜ਼ਪੁਰ ਹੁੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜਾਇਜ਼-ਨਾਜਾਇਜ਼ ਕੰਮ ਕਰਨ ਬਦਲੇ ਆਪਣੇ ਖਾਸ ਏਜੰਟ ਗੁਰਮੇਜ ਸਿੰਘ ਪੁੱਤਰ ਰਫੀਕ ਵਾਸੀ ਕੋਠੀ ਰਾਏ ਸਾਹਿਬ, ਕੈਨਾਲ ਕਾਲੋਨੀ, ਫਿਰੋਜ਼ਪੁਰ ਕੈਂਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰ ਕੇ ਰਿਸ਼ਵਤ ਲੈਣ-ਦੇਣ ਦੇ ਕੰਮ ਕਰਦਾ ਹੈ। ਉਹ ਗੁਰਮੇਜ ਅਤੇ ਆਪਣੇ ਹੋਰ ਚਹੇਤਿਆਂ ਰਾਹੀਂ ਰਿਸ਼ਵਤ ਇਕੱਠੀ ਕਰਦਾ ਹੈ। ਗੁਰਮੇਜ ਸਿੰਘ ਪੁੱਤਰ ਰਫੀਕ ਵਾਸੀ ਕੋਠੀ ਰਾਏ ਸਾਹਿਬ, ਕਨਾਲ ਕਾਲੋਨੀ, ਫਿਰੋਜਪੁਰ ਕੈਂਟ ਵਿਰੁੱਧ ਦਰਜ ਮੁਕੱਦਮਾ ਨੰਬਰ 60 ਮਿਤੀ 10.05.2022 ਅ/ਧ 420,465,467,468,471, ਆਈ.ਪੀ.ਸੀ. ਥਾਣਾ ਕੈਂਟ ਫਿਰੋਜ਼ਪੁਰ ਵਿੱਚ ਵੀ ਸੁਰਿੰਦਰਪਾਲ ਬਾਂਸਲ ਨੇ ਬਿਨਾ ਕਿਸੇ ਠੋਸ ਸਬੂਤ/ਅਧਾਰ ਦੇ ਗੁਰਮੇਜ ਸਿੰਘ ਨੂੰ ਗਲਤ ਤਰੀਕੇ ਨਾਲ ਬੇਗੁਨਾਹ ਕਰਾਰ ਕੀਤਾ ਸੀ।ਇਸੇ ਤਰ੍ਹਾਂ ਸੁਰਿੰਦਰਪਾਲ ਬਾਂਸਲ ਦੀ ਸ਼ਹਿ ’ ਤੇ ਗੁਰਮੇਜ ਸਿੰਘ ਨੇ ਇੱਕ ਟਾਰਜਨ ਸ਼ਰਮਾ ਪੁੱਤਰ ਕਮਲ ਕੁਮਾਰ ਵਾਸੀ ਡੋਲਿਆਂ ਵਾਲਾ ਮੁਹੱਲਾ ਫਿਰੋਜ਼ਪੁਰ ਸ਼ਹਿਰ ਨਾਂਅ ਦੇ ਵਿੱਕਤੀ ਪਾਸੋਂ ਉਸਦਾ ਮੁਕੱਦਮਾ ਦਰਜ ਕਰਨ/ਕੰਮ ਕਰਾਉਣ ਬਦਲੇ ਆਪਣੇ ਅਕਾਉਂਟ ਵਿੱਚ 15000/- ਰੁਪਏ ਯੂਪੀਆਈ ਰਾਹੀਂ ਹਾਸਲ ਕੀਤੇ, ਜਿਸ ਸਬੰਧੀ ਇੱਕ ਮੋਬਾਈਲ ਆਡੀਓ ਪੇਸ਼ ਕੀਤੀ।
ਮੁਖ਼ਬਰ ਖਾਸ ਤੋਂ ਜਾਣਕਾਰੀ ਮਿਲੀ ਹੈ ਕਿ ਗੁਰਮੇਜ ਸਿੰਘ ਨੇ ਸੁਰਿੰਦਰਪਾਲ ਬਾਂਸਲ ਨਾਲ ਮਿਲੀਭੁਗਤ ਕਰਕੇ ਵੱਖ-ਵੱਖ ਮਿਤੀਆਂ ਨੂੰ ਵੱਖ-ਵੱਖ ਵਿਅਕਤੀਆਂ ਤੋਂ ਨਗਦੀ ਦੇ ਨਾਲ-ਨਾਲ ਆਪਣੇ ਐਸਬੀਆਈ ਖਾਤੇ ਨੰਬਰ 40959699533 ਵਿੱਚ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ ਤੋਂ ਵੱਖ-ਵੱਖ ਰਕਮਾਂ ਸੁਰਿੰਦਰ ਬਾਂਸਲ ਲਈ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਗੁਰਮੇਜ ਸਿੰਘ ਨੇ ਇਸ ਸਾਲ 2023 ਦੇ ਸਮੇਂ ਦੌਰਾਨ ਮੋਬਾਇਲ ਨੰਬਰ 8284976384 ਨਾਲ ਲਿੰਕ ਕੀਤੇ ਖਾਤੇ ਵਿਚ ਕਰੀਬ 5 ਲੱਖ ਰੁਪਏ ਟਰਾਂਸਫਰ ਕੀਤੇ, ਜੋ ਕਿ ਇਹ ਮੋਬਾਇਲ ਸੁਰਿੰਦਰ ਪਾਲ ਬਾਂਸਲ ਦੇ ਨਾਮ ‘ਤੇ ਰਜਿਸਟਰਡ ਹੈ।
ਗੁਰਮੇਜ ਸਿੰਘ ਦੁਆਰਾ ਇਸ ਸਾਲ 2023 ਪਰਦੀਪ ਦੇ ਖਾਤੇ ਵਿੱਚ ਕਰੀਬ 3.5 ਲੱਖ ਰੁਪਏ ਜਮ੍ਹਾ ਕਰਵਾਏ ਗਏ ਹਨ ਜੋ ਗੁਰਮੇਜ ਸਿੰਘ ਨੂੰ ਨਗਦ ਪ੍ਰਾਪਤ ਹੋਏ ਹਨ ਜਾਂ ਉਸ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਏ ਹਨ। ਇਸੇ ਤਰ੍ਹਾਂ ਸੁਰਿੰਦਰ ਬਾਂਸਲ ਦੇ ਨਜਦੀਕੀ ਵਿਅਕਤੀ ਲਲਨ ਕੁਮਾਰ ਨੂੰ ਇਸ ਸਾਲ 2023 ਕਰੀਬ ਤਿੰਨ ਲੱਖ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ ਹੈ ਜੋ ਗੁਰਮੇਜ ਸਿੰਘ ਨੇ ਨਕਦ ਦੇ ਨਾਲ-ਨਾਲ ਵੱਖ-ਵੱਖ ਵਿਅਕਤੀਆਂ ਦੇ ਬੈਂਕ ਖਾਤਿਆ ਤੋਂ ਪ੍ਰਾਪਤ ਕੀਤੀ ਸੀ।
ਜੇਕਰ ਇਸ ਦੇ ਘਰਾਂ ਦੀ ਤਲਾਸ਼ੀ ਲਈ ਜਾਵੇ ਤਾਂ ਵੀ ਡੀਐੱਸਪੀ ਦੇ ਘਰੇ ਕਾਫੀ ਇਤਰਾਜ ਯੋਗ ਦਸਤਾਵੇਜ਼/ਸਮੱਗਰੀ ਮਿਲ ਸਕਦੀ ਹੈ।ਸੂਤਰਾਂ ਅਨੁਸਾਰ ਜੇਕਰ ਗੁਰਮੇਜ ਸਿੰਘ ਅਤੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਦੇ ਮੋਬਾਇਲ ਫੋਨ, ਬੈਂਕ ਅਕਾਊਂਟ, ਗੂਗਲ ਪੇਅ ਅਕਾਊਟ ਆਦਿ ਦੀ ਤਕਨੀਕੀ ਜਾਂਚ ਕਰਕੇ/ਤਫਤੀਸ਼ ਕੀਤੀ ਜਾਵੇ ਤਾਂ ਸੁਰਿੰਦਰਪਾਲ ਬਾਂਸਲ ਡੀਐੱਸਪੀ ਵੱਲੋ ਖੁਦ ਅਤੇ ਉਸਦੇ ਟਾਊਟ ਗੁਰਮੇਜ ਸਿੰਘ ਰਾਹੀਂ ਕੀਤੀ ਗਈ ਕੁਰੱਪਸ਼ਨ ਦੇ ਬਹੁਤ ਸਾਰੇ ਸਬੂਤ ਮਿਲ ਸਕਦੇ ਹਨ।
ਡੀਐਸਪੀ ਬਾਂਸਲ ’ਤੇ ਇਹ ਵੀ ਦੋਸ਼ ਹਨ ਕਿ ਉਹ ਆਪਣੇ ਅਧੀਨ ਮੁਲਾਜ਼ਮਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ। ਕੁੱਝ ਮਹੀਨੇ ਪਹਿਲੋਂ ਥਾਣਾ ਸਦਰ ਦੇ ਤੱਤਕਾਲੀ ਮੁਖੀ ਇੰਸਪੈਕਟਰ ਅਭਿਨਵ ਚੌਹਾਨ ਦੇ ਖਿਲਾਫ ਉਸ ਨੇ ਉਚ ਪੁਲਿਸ ਅਧਿਕਾਰੀਆਂ ਨੂੰ ਚਿੱਠੀ ਲਿੱਖ ਦਿੱਤੀ ਸੀ। ਉਸ ਮਾਮਲੇ ਦੀ ਜਾਂਚ ਐੱਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਆਈਪੀਐੱਸ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਵਿਵਾਦ ਡੀਐੱਸਪੀ ਸੁਰਿੰਦਰ ਬਾਂਸਲ ਨਾਲ ਜੁੜੇ ਹੋਏ ਹਨ।