Total views : 5514267
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੰਜਾਬ ਦੇ ਮਾਝਾ ਖੇਤਰ ਵਿੱਚ ਵਿਦਿਆਰਥੀਆਂ ਦੇ ਵਿਦੇਸ਼ੀ ਰੁਝਾਨ ਵਾਲੇ ਮੁੱਦਿਆਂ ਅਤੇ ਕਾਰਕਾਂ ਬਾਰੇ ਇੱਕ ਅਧਿਐਨ ਕਰਵਾਇਆ ਗਿਆ। ਜਿਸ ਵਿੱਚ ਜੀ.ਐਨ.ਏ ਯੂਨੀਵਰਸਿਟੀ ਦੇ ਚੇਅਰਮੈਨ ਸ਼੍ਰੀ ਐਚ.ਪੀ.ਸਿੰਘ, ਮੁੱਖ ਮਹਿਮਾਨ ਵੱਜੋਂ ਸਾਮਿਲ ਹੋਏ। ਜਿਸ ਵਿੱਚ ਮੈਨੇਜਿੰਗ ਡਾਇਰੈਕਟਰ, ਸਾਟਿਨ ਕ੍ਰੈਡਿਟਕੇਅਰ ਨੈਟਵਰਕ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ।
ਇਸ ਸਮਾਗਮ ਵਿੱਚ ਪੀ.ਐਚ.ਡੀ ਦੀ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆ ਜਿਸ ਵਿੱਚ ਡਾਂ ਕੋਮਲਪ੍ਰੀਤ ਰੰਧਾਵਾ ਨੇ ਮਾਝੇ ਖੇਤਰ ਵਿੱਚ ਉੱਚ ਕੋਟੀ ਦੀ ਵਿਦਿਆ ਪੀ.ਐਚ.ਡੀ ਡਿਗਰੀ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਜਿਥੇ ਨਾਮ ਰੋਸਨ ਕੀਤਾ ਉਥੇ ਇਲਾਕੇ ਦਾ ਨਾਮ ਮਾਣ ਨਾਲ ਉੱਚਾ ਕਰ ਦਿੱਤਾ। ਇਸ ਮੌਕੇ ਸਮਾਗਮ ਵਿੱਚ ਚਾਂਸਲਰ ਗੁਰਦੀਪ ਸਿੰਘ ਸਿਰਹਾ, ਉਪ ਕੁਲਪਤੀ ਡਾ. ਵੀ.ਕੇ. ਰਤਨ, ਪ੍ਰੋ-ਵਾਈਸ-ਚਾਂਸਲਰ ਡਾਂ ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਕੁਨਾਲ ਬੈਂਸ, ਡੀਨ ਅਕਾਦਮਿਕ ਡਾਂ ਮੋਨਿਕਾ ਹੰਸਪਾਲ, ਡਿਪਟੀ ਕੰਟਰੋਲਰ ਪ੍ਰੀਖਿਆ ਡਾ: ਅਨਿਲ ਪੰਡਿਤ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।