Total views : 5514421
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਨਾਤ ਖਾਂ/ਗੁਰਬੀਰ ਸਿੰਘ ‘ਗੰਡੀ ਵਿੰਡ’
ਦੇਸ਼ ਦੀ ਅਜਾਦੀ ਖਾਤਰ ਲਗਾਏ ਵੱਖ ਵੱਖ ਮੋਰਚਿਆ ਵਿੱਚ ਕੈਦ ਕੱਟਣ ਵਾਲੇ ਉਘੇ ਅਜਾਦੀ ਘੁਲਾਟੀਏ ਕਾ: ਅੱਛਰ ਸਿੰਘ ਨੂੰ ਸਜਦਾ ਕਰਦਿਆ ਪੰਜਾਬ ਸਰਕਾਰ ਵਲੋ ਉਨਾਂ ਦੇ ਜੱਦੀ ਪਿੰਡ ਗੰਡੀ ਵਿੰਡ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਾ ਨਾਮ ਫਰੀਡਮ ਫਾਈਟਰ ਅੱਛਰ ਸਿੰਗ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਰਨ ਦਾ ਉਨਾਂ ਦੇ ਪ੍ਰੀਵਾਰ ਵਲੋ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।ਉਨਾਂ ਦੇ ਪੋਤਰਿਆ ਸਵਤੇਜ ਸਿੰਘ ਤੇ ਸਵਰਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਉਨਾ ਦੇ ਦਾਦਾ ਜੀ ਅੱਛਰ ਸਿੰਘ ਵਲੋੇ ਹਰਸ਼ਾ ਛੀਨਾ ਮੋਰਚੇ ਵਿੱਚ ਤਿੰਨ ਮਹੀਨੇ ਦੀ ਕੈਦ ਕੱਟੀ ਸੀ।
ਜਿਸ ਬਦਲੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਵਲੋ ਉਨਾਂ ਨੰ ਤਮਿਲ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।ਜਿੰਨਾ ਦੇ ਪੱਦ ਚਿੰਨਾ ਦੇ ਚਲਦਿਆ ਉਨਾਂ ਦੇ ਸਪੁੱਤਰ ਸਵ: ਸੇਵਾ ਸਿੰਘ ਨੇ ਸਮਾਜ ਭਲਾਈ ਦੇ ਅਹਿਮ ਕੰਮਾਂ ਵਿੱਚ ਯੋਗਦਾਨ ਪਾਇਆ ਤੇ ਮੈਬਰ ਪੰਚਾਇਤ ਤੋ ਇਲਾਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ।
ਸਕੂਲ ਦਾ ਨਾਮ ਕਾ: ਅੱਛਰ ਸਿੰਘ ਦੇ ਨਾਮ ਤਬਦੀਲ ਕਰਨ ਲਈ ਸਕੂਲ ਪਿੰ੍ਰਸੀਪਲ ਸ੍ਰੀਮਤੀ ਅਨੀਤਾ ਵਲੋ ਕਰਵਾਏ ਸਮਾਗਮ ਵਿੱਚ ਉਨਾ ਦੇ ਪ੍ਰੀਵਾਰਕ ਮੈਬਰ ਨੂੰਹ ਸ੍ਰੀਮਤੀ ਪ੍ਰਮਜੀਤ ਕੌਰ,ਸਰਪੰਚ ਹਰਜੀਤ ਕੌਰ, ਹਰਬਿੰਦਰ ਸਿੰਘ, ਗੁਣਰਾਜ ਸਿੰਘ ਬੰਟੀ,ਹਰਪ੍ਰੀਤ ਸਿੰਘ ਹੈਪੀ,ਡਾ: ਜਸਮੀਨ ਕੌਰ, ਨਵਜੋਤ ਕੌਰ, ਮੈਡਮ ਗੁਰਪ੍ਰੀਤ ਕੌਰ,ਮੈਬਰ ਪੰਚਾਇਤ ਗੁਰਿੰਦਰ ਸਿੰਘ, ਕੁਲਦੀਪ ਕੌਰ ਤੇ ਹੋਰ ਸਟਾਫ ਮੈਬਰ ਹਾਜਰ ਸਨ।