Total views : 5514421
Total views : 5514421
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨੀ ਵਿਵਸਥਾਂ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਗੈਰ ਸਮਾਜਿਕ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਅਤੇ ਪਬਲਿਕ ਦੀ ਸਰੱਖਿਆ ਨੂੰ ਯਕੀਨੀ ਬਣਾਉਂਣ ਲਈ ਅੱਜ ਪੁਲਿਸ ਲਾਈਨ, ਅੰਮ੍ਰਿਤਸਰ ਸ਼ਹਿਰ ਵਿੱਖੇ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਵੱਲੋਂ ਪੀ.ਸੀ.ਆਰ ਵਹੀਕਲਾਂ (ਮੋਟਰਸਾੲਕਲਾਂ ਅਤੇ ਅਰਟੀਗਾਂ ਗੱਡੀਆਂ) ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਪਹਿਲਾਂ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਖੇਤਰ ਵਿੱਚ ਪੀ.ਸੀ.ਆਰ ਦੀਆਂ 25 ਅਰਟੀਗਾਂ ਗੱਡੀਆਂ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਚੱਲਦੀਆਂ ਸਨ।
ਹੁਣ!ਅੰਮ੍ਰਿਤਰ ਸ਼ਹਿਰ ‘ਚ ਵੱਖ ਵੱਖ ਤਿੰਨਾਂ ਜ਼ੋਨਾਂ ‘ਚ 66 ਪੁਆਇੰਟਾਂ ਤੇ 66 ਵਹੀਕਲਾ ‘ਤੇ 24 ਘੰਟੇ 261 ਪੁਲਿਸ ਕਰਮਚਾਰੀ ਰਹਿਣਗੇ ਤਾਇਨਾਤ
ਹੁਣ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਪੀ.ਸੀ.ਆਰ ਨੂੰ ਹੋਰ ਮਜ਼ਬੂਤ ਕਰਦੇ ਹੋਏ 25 ਮੋਟਰਸਾਈਕਲਾਂ ਅਤੇ 16 ਅਰਟੀਗਾਂ ਗੱਡੀਆਂ ਤੇ ਪੁਲਿਸ ਕਰਮਚਾਰੀਆਂ ਦਾ ਹੋਰ ਇਜ਼ਾਫਾ ਕੀਤਾ ਗਿਆ ਹੈ।
ਇਸ ਤਰ੍ਹਾਂ ਹੁਣ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਖੇਤਰ ਦੇ ਜੋਨ ਨੰਬਰ 01, 02 ਅਤੇ 03 ਦੇ ਵੱਖ-ਵੱਖ 66 ਬੀਟਾਂ ਦੇ ਪੁਆਇਟਾਂ ਤੇ 41 ਪੀ.ਸੀ.ਆਰ ਅਰਟੀਗਾਂ ਗੱਡੀਆਂ ਅਤੇ 25 ਮੋਟਰਸਾਈਕਲਾਂ, ਕੁੱਲ 66 ਪੀ.ਸੀ.ਆਰ ਵਹੀਕਲਾਂ ਪਰ 261 ਜਵਾਨ ਤਾਇਨਾਤ ਕੀਤੇ ਗਏ ਹਨ।
ਸ੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਅਤੇ ਸ੍ਰੀ ਲਖਵਿੰਦਰ ਸਿੰਘ ਕਲੇਰ, ਪੀ.ਪੀ.ਐਸ, ਏ.ਸੀ.ਪੀ ਦੀ, (ERS), ਅੰਮ੍ਰਿਤਸਰ ਦੀ ਸੂਪਰਵੀਜ਼ਨ ਹੇਠ ਤਿੰਨਾਂ ਜ਼ੋਨਾਂ ਵਿੱਖੇ 66 ਪੁਆਇੰਟਾਂ ਪਰ ਪੀ.ਸੀ.ਆਰ ਦੇ 261 ਪੁਲਿਸ ਕਰਮਚਾਰੀ ਸ਼ਿਫ਼ਟ ਵਾਈਜ਼ 24×7 ਤਾਇਨਾਤ ਰਹਿ ਕੇ ਆਪਣੀ ਆਪਣੀ ਬੀਟ ਵਿੱਚ ਗਸ਼ਤ ਕਰਨਗੇ।
ਇਹਨਾਂ ਪੀ.ਸੀ.ਆਰ ਵਹੀਕਲਾਂ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਵਿੱਖੇ ਰੌਜ਼ਾਨਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕਾ ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਹ ਆਪਣੀ ਬੀਟ ਵਿੱਚ ਪੈਂਦੇ ਜੁਰਮ ਪੇਸ਼ਾਵਰਾਨਾਂ ਵਿਅਕਤੀਆਂ ਦੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖਣਗੇ ।
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਨੇ ਐਮਰਜੈਂਸੀ ਸੇਵਾਵਾਂ ਦੀ ਪ੍ਰਤੀਕਿਰਿਆ ਦੇ ਸਮੇਂ ਅਤੇ ਪ੍ਰਭਾਵ ਨੂੰ ਵਧਾਉਣ ਲਈ ਆਧੁਨਿਕ ਸੰਚਾਰ ਅਤੇ ਟਰੈਕਿੰਗ ਪ੍ਰਣਾਲੀਆਂ ਨਾਲ ਲੈਸ ਪੀ.ਸੀ.ਆਰ ਵਾਹਨ ਲਾਂਚ ਕੀਤੇ ਹਨ। ਇਹ ਪੀ.ਸੀ.ਆਰ ਵਹੀਕਲਾ ਘਟਨਾਂ ਵਾਲੇ ਸਥਾਨ ‘ਤੇ ਤੇਜ਼ੀ ਨਾਲ ਪਹੁੰਚਣ ਜਾਂ ਐਮਰਜੈਂਸੀ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ।
ਇਸਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਅਤੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੀ ਸਮੁੱਚੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣਾ ਹੈ।