Total views : 5514422
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’
ਪ੍ਰੈਸ ਕਲੱਬ ਅੰਮ੍ਰਿਤਸਰ ਦੀ ਹੋਈ ਚੋਣ ਨੂੰ ਲੈ ਕੇ ਅੱਜ ਜੇਤੂ ਉਮੀਦਵਾਰਾਂ ਨੂੰ ਚੋਣ ਅਧਿਕਾਰੀ ਅਨਿਲ ਸ਼ਰਮਾ ਤੇ ਸਹਾਇਕ ਚੋਣ ਅਧਿਕਾਰੀ ਖੁਸ਼ਬੂ ਸ਼ਰਮਾ ਨੇ ਜੇਤੂ ਸਰਟੀਫਿਕੇਟ ਵੰਡੇ ਤੇ ਪੈ੍ਸ ਕਲੱਬ ਜੋ ਕਿਸੇ ਦੀ ਨਿੱਜੀ ਸੰਪਤੀ ਨਹੀੰ ਸਗੋਂ ਜਨਤਕ ਸੰਮਤੀ ਹੈ ਨੂੰ ਤਾਲੇ ਲਗਾਉਣ ਦੀ ਮੀਟਿੰਗ ਵਿੱਚ ਸ਼ਾਮਲ ਪੱਤਰਕਾਰਾਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਸਰਕਾਰ ਤੇ ਪ੍ਰਸ਼ਾਂਸ਼ਨ ਤੋਂ ਮੰਗ ਕੀਤੀ ਕਿ ਜਨਤਕ ਸੰਪਤੀ ਨੂੰ ਤਾਲੇ ਲਗਾਉਣ ਵਾਲਿਆਂ ਦੇ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾਵੇ।
ਪ੍ਰੈਸ ਕਲੱਬ ਦੇ ਬਾਹਰ ਗੇਟ ਤੇ ਕੀਤੀ ਗਈ ਮੀਟਿੰਗ ਵਿੱਚ ਵੱਖ ਵੱਖ ਅਖਬਾਰਾਂ ਦੇ ਪੱਤਰਕਾਰ ਸ਼ਾਮਲ ਹੋਏ ਤੇ ਪੰਜ ਚੁਣੇ ਗਏ ਆਹੁਦੇਦਾਰਾਂ ਨੂੰ ਜੇਤੂ ਸਰਟੀਫਿਕੇਟ ਵੰਡੇ ਗਏ।ਚੁਣੇ ਗਏ ਪ੍ਰਧਾਨ ਜਸਬੀਰ ਸਿੰਘ ਪੱਟੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਮਮਤਾ ਸ਼ਰਮਾ, ਜਾਇੰਟ ਸਕੱਤਰ ਰਾਜੀਵ ਸ਼ਰਮਾ ਤੇ ਖਜ਼ਾਨਚੀ ਵਿਸ਼ਾਲ ਕੁਮਾਰ ਨੂੰ ਸਰਟੀਫਿਕੇਟ ਦਿੱਤੇ ਗਏ।ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਡੇਰਾ ਲਾਈ ਬੈਠੇ ਜਿਲ੍ਹਾ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਵੱਲੋਂ ਇੱਕ ਤਰਫੀ ਨਿਭਾਈ ਜਾ ਰਹੀ ਭੂਮਿਕਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰਕੇ ਲੋਕ ਸੰਪਰਕ ਮੰਤਰੀ ਕੋਲੋ ਮੰਗ ਕੀਤੀ ਗਈ ਕਿ ਇਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰਕੇ ਇਸ ਦੀ ਕਾਰਗੁਜ਼ਾਰੀ ਦੀ ਜਾਂਚ ਕਰਵਾਈ ਜਾਵੇ।
ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਉਹ ਪ੍ਰੈਸ ਕਲੱਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਲੋਕ ਸੰਪਰਕ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਪੱਤਰਕਾਰਾਂ ਵਿੱਚ ਧੜੇਬੰਦੀ ਪੈਦਾ ਕਰਕੇ ਸਰਕਾਰ ਦਾ ਨੁਕਸਾਨ ਕਰਨ ਵਾਲੇ ਇਸ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਜਨਰਲ ਸਕੱਤਰ ਮਮਤਾ ਦੇਵਗਨ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਪ੍ਰੈਸ ਕਲੱਬ ਨੂੰ ਜੰਦਰਾ ਮਾਰ ਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ ਹੈ ਉਹਨਾਂ ਵਿਰੁੱਧ ਕਨੂੰਨੀ ਕਾਰਵਾਈ ਕਰਵਾਉਣ ਲਈ ਉਹ ਜਿਲ਼੍ਹਾ ਪੁਲ਼ੀਸ ਕਮਿਸ਼ਨਰ ਨੂੰ ਮਿਲਣਗੇ ਤੇ ਇਨਸਾਫ ਨਾ ਮਿਿਲਆ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ।ਉਹਨਾਂ ਕਿਹਾ ਕਿ ਅਗਸਤ 2023 ਵਿੱਚ ਦੋ ਸਾਲ ਦਾ ਸਮਾਂ ਪ੍ਰੈਸ ਕਲੱਬ ਦੀ ਬਾਡੀ ਦਾ ਸਮਾਂ ਖਤਮ ਹੋ ਗਿਆ ਸੀ ਤੇ ਅੱਜ ਤੱਕ ਇਹ ਲੋਕ ਇਹ ਇਸ ਸਰਕਾਰੀ ਇਮਾਰਤ ਤੇ ਕਿਵੇਂ ਕਾਬਜ਼ ਹਨ।ਜਿਲ੍ਹਾ ਲੋਕ ਸੰਪਰਕ ਅਧਿਕਾਰੀ ਜਿਲ੍ਹੇ ਦੇ ਡੀ ਸੀ ਤੇ ਹੋਰ ਅਧਿਕਾਰੀਆ ਨੂੰ ਗੁੰਮਰਾਹ ਕਰਕੇ ਇੱਕ ਧਿਰ ਬਣ ਕੇ ਕੰਮ ਕਰ ਰਿਹਾ ਹੈ। ਖਜਾਨਚੀ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਨੇ ਕਈ ਘੱਪਲੇ ਕੀਤੇ ਹਨ ਤੇ ਇਸ ਦੀ ਜਾਂਚ ਵਿਜੀਲੈਂਸ ਕੋਲੋ ਹੋਣੀ ਚਾਹੀਦੀ ਹੈ।ਵੈਟਰਨ ਪੱਤਰਕਾਰ ਦੀਪਕ ਸ਼ਰਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਕਿਸੇ ਚੈਨਲ ਦਾ ਕੋਈ ਪੱਤਰਕਾਰ ਨਹੀਂ ਹੈ ਪਰ ਇਹ ਸਰਕਾਰੀ ਕੋਠੀ ‘ਤੇ ਕਿਸ ਹੈਸੀਅਤ ਵਿੱਚ ਕਬਜ਼ਾ ਕਰਕੇ ਬੈਠਾ ਹੈ ਤੇ ਇਸ ਦੀ ਜਾਂਚ ਕੀਤੀ ਜਾਵੇ ਤੇ ਇਸ ਕੋਲੋ ਸਰਕਾਰੀ ਕੋਠੀ ਤੁਰੰਤ ਖਾਲ਼ੀ ਕਰਵਾਈ ਜਾਵੇ।
ਉਹਨਾਂ ਜਿਲ੍ਹਾ੍ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਨੂੰ ਵੀ ਆੜੇ ਹੱਥੀ ਲੈਦਿਆ ਕਿਹਾ ਕਿ ਇਹ ਵਿਅਕਤੀ ਕਿਸੇ ਵਿਰੋਧੀ ਪਾਰਟੀ ਨੂੰ ਖੁਸ਼ ਕਰਨ ਲਈ ਪੱਤਰਕਾਰਾਂ ਵਿੱਚ ਦੁਫੇੜ ਪਾ ਕੇ ਸਰਕਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ।ਇਹ ਅਧਿਕਾਰੀ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਹੀ ਕਿਊ ਬੈਠਾ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਰਾਜੀਵ ਸ਼ਰਮਾ ਨੇ ਕਿਹਾ ਕਿ ਪ੍ਰੈਸ ਕਲੱਬ ਦੀ ਚੋਣ ਪੂਰੇ ਸਿਸਟਮ ਨਾਲ ਹੋ ਚੁੱਕੀ ਹੈ ਤੇ ਹੁਣ ਕਲੱਬ ਦੀ ਚੋਣ ਨਹੀਂ ਹੋ ਸਕਦੀ । ਉਹਨਾਂ ਕਿਹਾ ਕਿ ਉਹ ਅਦਾਲਤ ਦਾ ਦਰਵਾਜਾਂ ਖੜਕਾਉਣਗੇ ਕਿ ਪ੍ਰੈਸ ਕਲੱਬ ਜਨਤਕ ਸੰਪਤੀ ਨੂੰ ਜੰਦਰਾ ਮਾਰ ਕੇ ਨਿੱਜੀ ਸੰਪਤੀ ਕਿਵੇਂ ਬਣਾਇਆ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਕਾਇਦੇ ਕਨੂੰਨ ਅਨੁਸਾਰ ਹੋ ਚੁੱਕੀ ਹੈ ਤੇ ਲੋਕ ਸੰਪਰਕ ਅਧਿਕਾਰੀ ਦਾ ਰਵੱਈਆ ਪੂਰੀ ਤਰ੍ਹਾਂ ਪੱਖਪਾਤੀ ਹੈ। ਉਹਨਾਂ ਕਿਹਾ ਕਿ ਕੁਝ ਲੋਕਾਂ ਨੂੰ ਕਬਜ਼ੇ ਕਰਨ ਦੀ ਆਦਤ ਪਈ ਹੁੰਦੀ ਹੈ ਤੇ ਉਹ ਪ੍ਰੈਸ ਕਲੱਬ ਤੇ ਕਬਜ਼ਾ ਕਰਨ ਦੀਆਂ ਗੋਦਾਂ ਗੂੰਦ ਰਹੇ ਹਨ।
ਕਾਰਜਕਰਨੀ ਕਮੇਟੀ ਦੀ ਚੋਣ ਕਰਨ ਲਈ ਸਾਰੇ ਅਧਿਕਾਰ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਦਿੰਦਿਆ ਦਿਹਾਤੀ ਪੱਤਰਕਾਰ ਪ੍ਰਿਥੀਪਾਲ ਸਿੰਘ ਹਰੀਆ ਤੇ ਬਲਜੀਤ ਸਿੰਘ ਤਲਵੰਡੀ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਕਾਰਜਕਾਰਨੀ ਕਮੇਟੀ ਬਣਾਉਣ ਦੇ ਸਾਰੇ ਅਧਿਕਾਰ ਨਵੇਂ ਬਣੇ ਆਹੁਦੇਦਾਰਾਂ ਨੂੰ ਦਿੱਤੇ ਜਾਂਦੇ ਹਨ। ਉਹਨਾ ਕਿਹਾ ਕਿ ਲੋਕ ਸੰਪਰਕ ਅਧਿਕਾਰੀ ਦੇ ਖਿਲਾਫ ਉਹ ਦਿਹਾਤ ਵਿੱਚ ਵੀ ਪੁਤਲੇ ਸਾੜ ਕੇ ਰੋਸ ਪ੍ਰਗਟ ਕਰਨਗੇ ਤੇ ਉਸ ਸਮੇ ਤੱਕ ਜੰਗ ਜਾਰੀ ਰੱਖੀ ਜਾਵੇਗੀ ਜਦੋਂ ਇਸ ਨੂੰ ਮੁਅੱਤਲ ਕਰਕੇ ਇਸ ਦੇ ਸਰਕਾਰ ਵਿਰੋਧੀ ਕਾਰਨਮਿਆਂ ਦੀ ਜਾਂਚ ਨਹੀ ਕਰਵਾਈ ਜਾਂਦੀ।