ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਮੁਹੱਈਆ ਕੀਤੀਆਂ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਪੜਤਾਲ ਹੋਵੇਗੀ ਇਕ ਦਸੰਬਰ ਨੂੰ- ਮੁੱਖ ਖੇਤੀਬਾੜੀ ਅਫਸਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸੀ.ਆਰ.ਐਮ. ਸਕੀਮ ਸਾਲ 2023-2024 ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ਤੋਂ ਪ੍ਰਾਪਤ ਅਰਜੀਆਂ ਵਿਚੋਂ ਚੁਣੇ ਬਿਨੈਕਾਰਾਂ ਵੱਲੋ ਪਰਾਲੀ ਪ੍ਰਬੰਧਨ ਦੀਆਂ ਖਰੀਦੀਆਂ ਗਈਆਂ ਮਸ਼ੀਨਾਂ ਦੀ ਦੂਜੇ ਪੜਾਅ ਅਧੀਨ ਭੌਤਿਕ ਪੜਤਾਲ ਮਿਤੀ 01 ਦਸੰਬਰ 2023 ਨੂੰ ਖੇਤੀਬਾੜੀ ਵਿਭਾਗ ਵਲੋਂ ਨਿਸ਼ਚਿਤ ਕੀਤੀ ਗਈ ਹੈ ।

ਇਸ ਸਬੰਧੀ ਵਿਸਥਾਰ ਜਾਣਕਾਰੀ ਦਿੰਦੇ ਹੋਏ ਡਾ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾਂ ਅੰਮ੍ਰਿਤਸਰ ਵਿੱਚ ਝੌਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਵਿਭਾਗ ਵੱਲੋਂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਸਾਲ 2023-24 ਅਧੀਨ ਕਿਸਾਨਾਂ, ਸਹਿਕਾਰੀ ਸਭਾਵਾਂ, ਐਫ.ਪੀ.ਓ, ਗ੍ਰਾਮ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਮਿਤੀ 31 ਅਕਤੂਬਰ 2023ਤੱਕ ਖਰੀਦੀਆਂ ਗਈਆਂ ਮਸ਼ੀਨਾਂ ਦੀ ਪਹਿਲੇ ਪੜਾਅ ਅਧੀਨ ਭੌਤਿਕ ਪੜਤਾਲ ਮਿਤੀ 1 ਨਵੰਬਰ 2023 ਨੂੰ ਕੀਤੀ ਗਈ ਸੀ । ਪਰ ਜਿੰਨਾਂ ਕਿਸਾਨਾਂ ਵਲੋਂ ਉਸ ਦਿਨ ਕੁਝ ਕਾਰਨਾ ਕਾਰਨ ਮਸ਼ੀਨਾਂ ਪੇਸ਼ ਨਹੀਂ ਕੀਤੀਆਂ ਗਈਆਂ ਸਨ, ਸਰਕਾਰ ਵੱਲੋ ਉਹਨਾਂ ਨੂੰ ਇਕ ਹੋਰ ਮੌਕਾ ਦਿੰਦੇ ਹੋਏ ਯੋਗ ਬਿਨੈਕਾਰਾ ਦੀਆਂ ਮਸ਼ੀਨਾਂ ਦੀ ਭੌਤਿਕ ਪੜਤਾਲ ਮਿਤੀ 01.12.2023 ਨੂੰ ਰੱਖੀ ਗਈ ਹੈ। ਇਸ ਦੇ ਨਾਲ ਮਿਤੀ 31.10.2023 ਤੋਂ ਬਾਅਦ ਖਰੀਦੀ ਗਈ ਮਸ਼ੀਨਰੀ ਦੀ ਭੌਤਿਕੀ ਪੜਤਾਲ ਵੀ ਮਿਤੀ 01.12.2023 ਨੂੰ ਮੁਕੰਮਲ ਕੀਤੀ ਜਾਵੇਗੀ ।ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗਵਾਹੀ ਹੇਠ ਇੰਜ: ਮਨਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਮਸ਼ੀਨਾ ਦੀ ਭੋਤਿਕ ਪੜਤਾਲ ਵਿਭਾਗ ਵੱਲੋ ਜਾਰੀ ਕੀਤੀਆ ਹਦਾਇਤਾ ਅਤੇ ਸਕੀਮ ਦੀ ਗਾਇਡਲਾਇਨਜ਼ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਕਰਨ ਲਈ ਬਲਾਕ ਪੱਧਰ ਤੇ ਅਧਿਕਾਰੀ ਅਧੀਨ ਬਣਾਈ ਕਮੇਟੀ/ਟੀਮ ਵੱਲੋ

ਕੀਤੀ ਜਾਵੇਗੀ । ਇਹ ਭੌਤਿਕ ਪੜਤਾਲ ਬਲਾਕ ਪੱਧਰ ਤੇ ਨਿਸ਼ਚਿਤ ਕੀਤੇ ਇਕ ਸਥਾਨ ਤੇ ਕੀਤੀ ਜਾਵੇਗੀ। ਕਿਸਾਨਾਂ ਨੂੰ ਬੇਨਤੀ ਹੈ ਕਿ ਇਸ ਸਬੰਧੀ ਹੇਠ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਨਾਲ ਰਾਬਤਾ ਕੀਤਾ ਜਾਵੇ ।

ਦਫਤਰ ਖੇਤੀਬਾੜੀ ਅਫ਼ਸਰ ਬਲਾਕ ਅਜਨਾਲਾ ਮੋਬਾਇਲ ਨੰ:9872088618 , ਦਫਤਰ ਖੇਤੀਬਾੜੀ ਅਫ਼ਸਰ ਬਲਾਕ ਅਟਾਰੀ ਮੋਬਾਇਲ ਨੰ:8872007505, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਚੋਗਾਂਵਾ ਮੋਬਾਇਲ ਨੰ: 9872652177, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਹਰਸ਼ਾ ਛੀਨਾ ਮੋਬਾਇਲ ਨੰ:9815758967, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਜੰਡਿਆਲਾ ਗੁਰੂ ਮੋਬਾਇਲ ਨੰ:9915561777, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਮਜੀਠਾ ਮੋਬਾਇਲ ਨੰ:9814860114, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਰਈਆ ਮੋਬਾਇਲ ਨੰ:9814012248, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਤਰਸਿੱਕਾ ਮੋਬਾਇਲ ਨੰ:9872996300, ਦਫਤਰ ਖੇਤੀਬਾੜੀ ਅਫ਼ਸਰ ਬਲਾਕ ਵੇਰਕਾ ਮੋਬਾਇਲ ਨੰ:9814750007 ।

Share this News