‘ਪ੍ਰੈਸ਼ ਕਲੱਬ’ ਅੰਮ੍ਰਿਤਸਰ ਦੇ ਪ੍ਰਧਾਨ ਲਈ ਉਮੀਦਵਾਰ ਜਸਬੀਰ ਪੱਟੀ ਸਮੇਤ ਹੋਰ ਚਾਰ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਘੋਸ਼ਿਤ

4675348
Total views : 5506912

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


   ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਪ੍ਰੈਸ ਕਲੱਬ ਅੰਮ੍ਰਿਤਸਰ ਦੇ ਆਹੁਦੇਦਾਰਾਂ ਦੀ ਚੋਣ ਕਰਨ ਲਈ ਦਿੱਤੇ ਗਏ ਖੁੱਲੇ ਸੱਦੇ ਨੂੰ ਲੈ ਕੇ 26 ਨਵੰਬਰ 2023 ਨੂੰ ਨਾਮਜ਼ਦਗੀਆਂ  ਹੋਈਆ ਸਨ ਅਤੇ ਪੰਜ ਆਹੁਦੇਦਾਰਾਂ ਲਈ ਨੌ ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ। ਅੱਜ 28 ਨਵੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੱਜ ਆਖਰੀ ਦਿਨ ਚਾਰ ਉਮੀਦਵਾਰਾਂ ਵੱਲੋ ਪੱਤਰ ਵਾਪਸ ਲੈਣ ਨਾਲ ਪੰਜ ਆਹੁਦੇਦਾਰ ਬਿਨਾਂ ਮੁਕਾਬਲਾ ਚੁਣੇ ਗਏ।
ਚੋਣ ਅਧਿਕਾਰੀ ਸੀਨੀਅਰ ਪੱਤਰਕਾਰ ਸ੍ਰੀ ਅਨਿਲ ਸ਼ਰਮਾ ਤੇ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ 26 ਨਵੰਬਰ ਨੂੰ ਪੰਜ ਆਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਕੁਲ ਨੌ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ।ਪ੍ਰਧਾਨ ਦੇ ਆਹੁਦੇ ਲਈ ਜਸਬੀਰ ਸਿੰਘ ਪੱਟੀ ਤੇ ਜੋਗਿੰਦਰ ਜੌੜਾ, ਸੀਨਅਰ ਵਾਈਸ ਪ੍ਰਧਾਨ ਲਈ ਰਾਜੇਸ਼ ਕੁਮਾਰ ਸ਼ਰਮਾ ਤੇ ਹਰਦੇਵ ਸਿੰਘ ਪ੍ਰਿੰਸ , ਜਨਰਲ ਸਕੱਤਰ ਲਈ ਮਮਤਾ ਸ਼ਰਮਾ ਤੇ ਨਰਿੰਦਰਜੀਤ ਸਿੰਘ, ਜਾਇੰਟ ਸਕੱਤਰ ਲਈ ਰਾਜੀਵ ਸ਼ਰਮਾ ਤੇ ਮਲਕੀਅਤ ਸਿੰਘ ਤੋਂ ਇਲਾਵਾ ਖਜ਼ਾਨਚੀ ਲਈ ਵਿਸ਼ਾਲ ਕੁਮਾਰ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।ਅੱਜ ਵਾਪਸੀ ਦੇ ਆਖਰੀ ਦਿਨ ਚਾਰ ਉਮੀਦਵਾਰਾਂ ਪ੍ਰਧਾਨ ਲਈ ਜੋਗਿੰਦਰ ਜੌੜਾ, ਸੀਨੀਅਰ ਮੀਤ ਪ੍ਰਧਾਨ ਲਈ ਹਰਦੇਵ ਸਿੰਘ ਪ੍ਰਿੰਸ, ਜਨਰਲ ਸਕੱਤਰ ਲਈ ਨਰਿੰਦਰਜੀਤ ਸਿੰਘ ਤੇ ਜਾਇੰਟ ਸਕੱਤਰ ਲਈ ਮਲਕੀਅਤ ਸਿੰਘ ਨੇ ਆਪਣੇ ਕਾਗਜ਼ ਵਾਪਸ ਲਏ ਹਨ ਤੇ ਪੰਜ ਆਹੁਦੇਦਾਰਾਂ ਲਈ ਪੰਜ ਹੀ ਉਮੀਦਵਾਰ ਬਾਕੀ ਰਹਿ ਜਾਣ ਕਰਕੇ

ਵਿਰੋਧੀ ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ

ਜਸਬੀਰ ਸਿੰਘ ਪੱਟੀ ਪ੍ਰਧਾਨ,

ਰਾਜੇਸ਼ ਸ਼ਰਮਾ ਸੀਨੀਅਰ ਮੀਤ ਪ੍ਰਧਾਨ,

ਮਮਤਾ ਸ਼ਰਮਾ ਜਨਰਲ ਸਕੱਤਰ,

ਰਾਜੀਵ ਸ਼ਰਮਾ  ਜਾਇੰਟ ਸਕੱਤਰ ਤੇ

ਖਜ਼ਾਨਚੀ ਲਈ ਵਿਸ਼ਾਲ ਕੁਮਾਰ ਸ਼ਰਮਾ ਬਿਨਾਂ ਮੁਕਾਬਲਾ ਜਿੱਤ ਗਏ ਹਨ।ਇਸ ਲਈ ਹੁਣ ਚੋਣ ਕਰਾਉਣ ਦੀ ਕੋਈ ਤੁਕ ਨਹੀ ਬਣਦੀ ਤੇ ਇਹਨਾਂ ਪੰਜ ਆਹੁਦੇਦਾਰਾਂ ਨੂੰ ਜੇਤੂ ਐਲਾਨਿਆ ਜਾਂਦਾ ਹੈ।ਉਹਨਾਂ ਕਿਹਾ ਕਿ ਸਮੁੱਚੀ ਕਾਰਵਾਈ ਪੂਰੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਤੇ ਇਸ ਦੀ ਕਾਪੀ ਡਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵੀ ਭੇਜੀ ਜਾਵੇਗੀ।

 ਇਸੇ ਤਰ੍ਹਾ ਨਵੇ ਚੁਣੇ ਗਏ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਤੇ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਕਿਹਾ ਕਿ ਪ੍ਰੈਸ ਕਲੱਬ ਦੇ ਵਿਕਾਸ ਲਈ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਾਵੇਗਾ ਤੇ ਜਲਦੀ ਹੀ ਕਾਰਜਕਰਨੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ।

ਹੋਰ ਆਹੁਦੇਦਾਰ ਵੀ ਨਾਮਜ਼ਦ ਕੀਤੇ ਜਾਣਗੇ।ਉਹਨਾਂ ਕਿਹਾ ਕਿ  ਹਰ ਕੰਮ ਕਨੂੰਨ ਦੇ ਦਾਇਰੇ ਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾਵੇਗਾ।ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਉਮੀਦਵਾਰਾਂ ਨੇ ਬਕਾਇਦਾ ਤੌਰ ‘ਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦੇ ਹਨ।ਉਹਨਾਂ ਕਿਹਾ ਕਿ ਪ੍ਰੈਸ ਕਲੱਬ ਅੰਮ੍ਰਿਤਸਰ ਦਾ ਪਿਛਲ਼ੇ ਦੋ ਸਾਲਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ ਤੇ ਕਲੱਬ ਦੇ ਵਿਕਾਸ ਲਈ ਉਹ ਹਰ ਪ੍ਰਕਾਰ ਦਾ ਸਹਿਯੋਗ ਹੀ ਨਹੀਂ ਦੇਣਗੇ ਸਗੋਂ ਕਲੱਬ ਦੀ ਦਿੱਖ ਨੂੰ ਮਿਆਰੀ ਬਣਾਉਣ ਲਈ ਤਨ ਮਨ ਤੇ ਧੰਨ ਨਾਲ ਸਹਿਯੋਗ ਕਰਨਗੇ।  

Share this News