ਭਾਰਤੀ ਸੰਵਿਧਾਨ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਧਾਰਮਿਕ, ਸਮਾਜਿਕ, ਮੁਲਾਜ਼ਮ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ 

4675348
Total views : 5506910

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ ਲਾਲੀ ਕੈਰੋ 
ਭਾਰਤੀ ਸੰਵਿਧਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉੱਘੇ ਸਮਾਜ ਸੇਵੀ ਤੇ ਰਿਟਾਇਰਡ ਬੈਂਕ ਮੈਨੇਜਰ ਬਲਦੇਵ ਸਿੰਘ ਪੰਨੂ ਦੇ ਗ੍ਰਹਿ ਫੋਕਲ ਪੁਆਇੰਟ ਤਰਨ ਤਰਨ ਵਿਖੇ ਮਨਾਇਆ ਗਿਆ। ਇਸ ਮੌਕੇ ਮੈਨੇਜਰ ਬਲਦੇਵ ਸਿੰਘ ਪੰਨੂ, ਰਿਟਾਇਰਡ ਡਾਕਟਰ ਵਰਿੰਦਰ ਸਿੰਘ ਅਤੇ ਡਾਕਟਰ ਬਲਜੀਤ ਸਿੰਘ ਸਿਵਲ ਵੈਟਰਨਰੀ ਅਫਸਰ ਤਰਨ ਤਰਨ ਦੇ ਯੋਗ ਉਪਰਾਲੇ ਸਦਕਾ ਮਨਾਏ ਗਏ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਧਾਰਮਿਕ,ਸਮਾਜਿਕ,ਮੁਲਾਜ਼ਮ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਭਾਰਤੀ ਸੰਵਿਧਾਨ ਦੇ ਵਿਲੱਖਣ ਨਿਆ ਪ੍ਰੇਮੀ, ਭਰਾਤਰੀ ਭਰਪੂਰ, ਪ੍ਰਭੂ ਸਤਾ ਸੰਪਨ, ਸਮਾਜਿਕ, ਧਾਰਮਿਕ ਅਤੇ ਆਰਥਿਕ ਆਜ਼ਾਦੀ ਦੇ ਪਹਿਲੂਆਂ ਨੂੰ ਵੱਖ ਡੂੰਘਾਈ ਤੇ ਖੋਜ ਭਰਪੂਰ ਤਰੀਕੇ ਨਾਲ ਦੱਸਦਿਆਂ ਇਸ ਦਿਨ ਨੂੰ  ਦੇਸ਼ ਦੇ ਦੂਜੇ ਤਿਉਹਾਰਾਂ ਵਾਂਗ ਪੂਰੇ ਚਾਅ ਤੇ ਖੁਸ਼ੀ ਨਾਲ ਮਨਾਉਣ ਤੇ ਜ਼ੋਰ ਦਿੱਤਾ।
ਦੇਸ਼ ਦੇ ਬਾਕੀ ਤਿਉਹਾਰਾਂ ਵਾਂਗ ਪੂਰੇ ਚਾਅ ਤੇ ਖੁਸ਼ੀ ਨਾਲ ਮਨਾਇਆ ਜਾਵੇ ਭਾਰਤੀ ਸੰਵਿਧਾਨ ਦਿਵਸ-ਮੈਨੇਜਰ ਪੰਨੂ
ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼੍ਰੀਮਤੀ ਅੰਜੂ ਵਰਮਾ ਨੇ ਔਰਤਾਂ ਦੀ ਆਜ਼ਾਦੀ ਨਾਲ ਸਮਾਜ ਵਿੱਚ ਵਿਚਰਨ, ਨੌਕਰੀਆਂ ਵਿੱਚ ਸੁਹਿਰਦ ਮਾਹੌਲ, ਸੰਪਤੀ ਅਤੇ ਹੋਰ ਵੱਖ-ਵੱਖ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਔਰਤਾਂ ਦੇ ਸਹਿਯੋਗ ਨੂੰ ਮਹੱਤਵਪੂਰਨ ਬਣਾਉਣ ਲਈ ਸੰਵਿਧਾਨ ਦੇ ਔਰਤਾਂ ਪੱਖੀ ਪਹਿਲੂਆਂ ਨੂੰ ਬਖੂਬੀ ਸਮਝਾਉਂਦਿਆਂ ਔਰਤਾਂ ਨੂੰ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਕੰਮ ਕਰ ਲਈ ਉਤਸਾਹਤ ਕੀਤਾ। ਇਸ ਮੌਕੇ ਸੇਵਾ ਮੁਕਤ ਅਧਿਆਪਕ ਤੇ ਉੱਘੇ ਸਮਾਜ ਸੇਵੀ ਸੁਖਵੰਤ ਸਿੰਘ ਧਾਮੀ ਸਾਬਕਾ ਪ੍ਰਧਾਨ ਸਿਟੀਜਨ ਕੌਂਸਲ ਤਰਨ ਤਰਨ ਨੇ ਸੰਵਿਧਾਨ ਨੂੰ ਬੱਚਿਆਂ ਦੀ ਪੜ੍ਹਾਈ ਦਾ ਅੰਗ ਬਣਾਉਣ ਲਈ ਸਰਕਾਰ ਨੂੰ ਅਪੀਲ ਕੀਤੀ ਉਥੇ ਡਾਕਟਰ ਅਮਰ ਕਟਾਰੀਆ ਰਿਟਾਇਰਡ ਪ੍ਰੋਫੈਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਸੰਵਿਧਾਨ ਦੇ ਮੁੱਖ ਬਿੰਦੂਆਂ ਅਤੇ ਪ੍ਰੀ ਏਬਲ ਤੇ ਚਰਚਾ ਕਰਦਿਆਂ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਵਿਗਿਆਨਿਕ ਤਰੀਕੇ ਨਾਲ ਇੱਕ ਦੂਜੇ ਨਾਲ ਸਹਿਯੋਗ ਕਰਨ ਲਈ ਆਖਿਆ ਉਥੇ ਉਹਨਾ ਧਾਰਮਿਕ ਕੱਟੜਤਾ ਨਾਲ ਮਾਹੌਲ ਨੂੰ ਵਿਗਾੜਨ ਤੋਂ ਗਰੇਜ ਕਰਨ ਲਈ ਵੀ ਆਖਿਆ।
ਇਸ ਮੌਕੇ ਡਾਕਟਰ ਵਰਿੰਦਰ ਸਿੰਘ ਰਿਟਾਇਰਡ ਮਨੋ ਰੋਗ ਵਿਭਾਗ ਨੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਇਮਾਨਦਾਰੀ ਨਾਲ ਭਰੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣ ਲਈ ਜਿੱਥੇ ਸਰਕਾਰ ਦੀ ਸ਼ਲਾਘਾ ਕੀਤੀ ਉੱਥੇ ਆਮ ਜਨ ਜੀਵਨ ਨੂੰ  ਅੰਬੇਦਕਰਵਾਦੀ ਬਣ ਕੇ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਇਲਾਕੇ ਭਰ ਚੋਂ ਪੁੱਜੀਆਂ ਉਘੀਆ ਸ਼ਖਸੀਅਤਾਂ ਚੋਂ ਪਾਲ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਤੁੜ,ਸਤਨਾਮ ਸਿੰਘ ਨੌਜਵਾਨ ਆਗੂ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਮਾਗਮ ਵਿੱਚ ਪੁੱਜੇ ਸਮੂਹ ਆਗੂਆਂ ਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆ ਮੈਨੇਜਰ ਬਲਦੇਵ ਸਿੰਘ ਪੰਨੂ ਨੇ 26 ਨਵੰਬਰ 26 ਜਨਵਰੀ 14 ਅਪ੍ਰੈਲ 15 ਅਗਸਤ ਤੇ ਭਾਰਤੀ ਤਿਉਹਾਰਾਂ ਨੂੰ ਪੂਰੇ ਜੋਸ਼ ਨਾਲ ਮਨਾਉਣ ਦੀ ਪ੍ਰੇਰਨਾ ਦਿੱਤੀ ਅਤੇ ਲੋਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁੱਜੀਆਂ ਸ਼ਖਸ਼ੀਅਤਾਂ ਚੋਂ ਕੌਂਸਲਰ ਸਰਬਰਿੰਦਰ ਸਿੰਘ ਭਰੋਵਾਲ, ਹਰਪਾਲ ਸਿੰਘ, ਗੁਰਿੰਦਰ ਸਿੰਘ, ਡਾਕਟਰ ਰਾਜ ਸਿੰਘ, ਡਾਕਟਰ ਸ਼ੁਭਾਸ਼ ਚੰਦਰ, ਲਖਵਿੰਦਰ ਸਿੰਘ, ਗੁਰਚਰਨ ਸਿੰਘ, ਦਲਬੀਰ ਸਿੰਘ ਸਾਬਕਾ ਐਮਸੀ, ਗੁਰਚਰਨ ਸਿੰਘ ਬੱਬੀ, ਕੁਲਵੰਤ ਸਿੰਘ ਕੰਗ, ਸਵਰਨ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ ਟੀਚਰ ਯੂਨੀਅਨ, ਸ਼ਵਿੰਦਰ ਸਿੰਘ ਪੰਨੂ, ਸਤਨਾਮ ਸਿੰਘ ਤੁੜ ਤੇ ਹੋਰ ਹਸਤੀਆਂ ਹਾਜ਼ਰ ਸਨ।
Share this News