ਰਹਾਇਸ਼ੀ ਕਾਲੋਨੀ ਤੇ ਸਕੂਲ ਲਾਗਿਓ ਸ਼ਰਾਬ ਦਾ ਠੇਕਾ ਉਠਾੳੇੁਣ ਦੀ ਮੰਗ

4674874
Total views : 5506215

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਗੁਰੂ ਰਾਮ ਦਾਸ ਐਵੀਨਿਊ ਵੈਲਫੇਅਰ ਸੁਸਾਇਟੀ ਏਅਰਪੋਰਟ ਰੋਡ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਸੌਪੇ ਮੰਗ ਪੱਤਰ ਦੀਆ ਨਕਲਾਂ ਪ੍ਰੈਸ ਨੂੰ ਜਾਰੀ ਕਰਦਿਆ ਉਨਾਂ ਨੇ ਕਾਲੋਨੀ ਦੇ ਨਜਦੀਕ ਖੁਲੇ ਸ਼ਰਾਬ ਦੇ ਠੇਕੇ ਤੇ ਅਹਾਤੇ ਨੂੰ ਬੰਦ ਕਰਾਉਣ ਦੀ ਮੰਗ ਕਰਦਿਆ ਕਿਹਾ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬੀਆ ਦੇ ਜਮਾਵੜੇ ਤੋ ਜਿਥੇ ਔਰਤਾਂ ਬੇਹੱਦ ਪ੍ਰੇਸ਼ਾਨ ਹਨ ਉਥੇ ਠੇਕੇ ਦੇ ਨਜਦੀਕ ਚੱਲ ਰਹੇ ਨਿੱਜੀ ਸਕੂਲਾਂ ਦੇ ਬੱਚਿਆ ਤੇ ਵੀ ਇਸ ਦਾ ਮਾੜਾ ਅਸਰ ਪੈਦਾਂ ਹੈ।

ਸ਼ਰਾਬ ਦੇ ਠੇਕੇ ਤੋ ਪ੍ਰੇਸ਼ਾਨ ਕਾਲੋਨੀ ਵਾਸੀਆਂ ਨੇ ਕਿਹਾ ਕਿ ਠੇਕੇ ਦੇ ਬਾਹਰ ਖੜੀਆਂ ਕੀਤੀਆ ਜਾਂਦੀਆ ਗੱਡੀਆਂ ਨਾਲ ਜਿਥੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਉਥੇ ਕਈ ਵਾਰ ਖੜੀਆ ਗੱਡੀਆ ਝਗੜੇ ਦਾ ਕਾਰਨ ਵੀ ਬਣਦੀਆ ਹਨ।ਜਿਸ ਕਰਕੇ ਲੋਕਾਂ ਦੀ ਮੁਸ਼ਕਿਲ ਨੂੰ ਮੁੱਖ ਰਖਦਿਆ ਜਿਲਾ ਪ੍ਰਸ਼ਾਸਨ ਤੇ ਐਕਸਾਈਜ ਵਿਭਾਗ ਬਿਨਾ ਦੇਰੀ ਇਸ ਠੇਕੇ ਨੂੰ ਕਿਸੇ ਹੋਰ ਜਗਾ ਤੇ ਤਬਦੀਲ ਕਰਨ ਲਈ ਉਸਾਰੂ ਕਦਮ ਉਠਾਏ ਤਾਂ ਕਿ ਕਾਲੋਨੀ ਵਾਸੀਆ ਨੂੰ ਇਸ ਲਈ ਕਿਸੇ ਤਰਾਂ ਦਾ ਸਘੰਰਸ਼ ਕਰਨ ਲਈ ਮਜਬੂਰ ਨਾ ਹੋਣਾ ਪਏ।

Share this News