ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਤਬਾਦਲੇ ਪਿਛੇ ਕਈ ਤਰਾਂ ਦੀਆ ਅਟਕਲਾਂ ਦਾ ਬਜਾਰ ਗਰਮ

4728908
Total views : 5596294

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਤਬਾਦਲੇ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਵਾਲੀ ਰਾਤ ਕਟੜਾ ਦੂਲੋਂ ਕੀ ਗਲੀ ਚਾਹ ਵਾਲੀ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਦਾ ਮਾਮਲਾ ਚੰਡੀਗੜ੍ਹ ਸਥਿਤ ਅਧਿਕਾਰੀਆਂ ਤੱਕ ਵੀ ਪਹੁੰਚਿਆ ਸੀ। ਪੁਲਿਸ ਨੇ ਇਸ ਨੂੰ ਦੋ ਧੜਿਆਂ ਦੀ ਆਪਸੀ ਰੰਜਿਸ਼ ਦੱਸਿਆ ਸੀ, ਜਦੋਂਕਿ ਮਾਮਲਾ ਕੁਝ ਹੋਰ ਸੀ।

ਪੂਰੇ ਸ਼ਹਿਰ ਵਿਚ ਚਰਚਾ ਸੀ ਕਿ ਉਕਤ ਇਲਾਕੇ ਵਿਚ ਜੂਆ ਚੱਲ ਰਿਹਾ ਹੈ ਅਤੇ ਇਕ ਧੜਾ ਉਸ ਜੂਏ ਨੂੰ ਲੁੱਟਣ ਲਈ ਆਇਆ ਹੋਇਆ ਸੀ। ਇੱਥੇ ਹੋਣ ਵਾਲੇ ਜੂਏ ਦੀ ਕੀਮਤ ਵੀ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਇਸ ‘ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੂਜਾ ਮਾਮਲਾ ਲੁਹਾਰਕਾ ਰੋਡ ਆਰਬੀ ਅਸਟੇਟ ਵਿਚ ਫੜੇ ਗਏ ਜੂਏ ਦਾ ਹੈ, ਜਿਸ ਵਿਚ ਕਰੋੜਾਂ ਰੁਪਏ ਦੀ ਰਕਮ ਸੀ, ਪਰ ਪੁਲਿਸ ਨੇ ਇਸ ‘ਤੇ ਪਰਦਾ ਪਾ ਦਿੱਤਾ ਅਤੇ ਇਹ ਰਕਮ 41 ਲੱਖ ਰੁਪਏ ਦੇ ਕਰੀਬ ਦੱਸੀ ਗਈ। ਇਹ ਮਾਮਲਾ ਡੀਜੀਪੀ ਕੋਲ ਵੀ ਪਹੁੰਚਿਆ, ਜਿਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ। ਇਨਾਂ ਦੋਵਾਂ ਮਾਮਲਿਆਂ ‘ਚ ਪੁਲਿਸ ਦੀ ਵੱਡੀ ਕਿਰਕਿਰੀ ਹੋਈ ਸੀ।ਜਿਸ ਦਾ ਸੇਕ ਡੀ.ਸੀ.ਪੀ ਪ੍ਰਮਿੰਦਰ ਸਿੰਘ ਭੰਡਾਲ ਵੀ ਲੱਗਾ ਜਿੰਨਾ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

Share this News