Total views : 5511479
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ
ਪੰਜਾਬ ਸਰਕਾਰ ਵੱਲੋਂ ਹਰ ਨਗਰ ਵਾਸੀ ਨੂੰ ਚੰਗੇ ਖਾਦ ਪਦਾਰਥ ਅਤੇ ਮਿਲਾਵਟ ਰਹਿਤ ਖਾਦ ਸਮੱਗਰੀ ਮੁਹੱਈਆ ਕਰਾਉਣ ਲਈ ਇੱਕ ਵੱਡੀ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਜਾਣਕਾਰੀ ਦਿੰਦੇ ਹੋਏ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਡਾਕਟਰ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਅੱਜ ਸਵੇਰੇ ਤੜਕਸ਼ਾਰ ਸਾਢੇ ਚਾਰ ਵਜੇ ਖਾਸ ਇਤਲਾਹ ਅਨੁਸਾਰ ਰਾਮਤੀਰਥ ਰੋਡ ਤੇ ਨਾਕਾ ਲਗਾਇਆ ਗਿਆ।
ਕਰੀਬ ਇਕ ਘੰਟੇ ਦੇ ਇੰਤਜ਼ਾਰ ਉਪਰੰਤ ਸਾਡੇ ਪੰਜ ਵਜੇ ਗੱਡੀ ਨੰਬਰ ਪੀਬੀ-02-ਡੀਐਸ-72 ਜਿਸ ਵਿਚ ਇਕ ਕੁਇੰਟਲ ਦੇ ਕਰੀਬ ਨਕਲੀ ਗੈਰ ਮਿਆਰੀ ਖੋਆ ਲੈ ਕੇ ਜਗਤਾਰ ਸਿੰਘ ਪੁੱਤਰ ਘਸੀਟਾ ਸਿੰਘ ਪਿੰਡ ਭੁੱਲਰ ਨੂੰ ਕਾਬੂ ਕਰ ਲਿਆ ਗਿਆ ਜਿਸ ਨੇ ਜਿਸ ਨੇ ਇਹ ਕਬੂਲ ਕੀਤਾ ਕੀ ਉਹ ਨਕਲੀ ਵਨਸਪਤੀ ਅਤੇ ਹੋਰ ਗੈਰ ਮਿਆਰੀ ਚੀਜ਼ਾਂ ਤੋਂ ਤਿਆਰ ਖੋਏ ਦਾ ਕਾਰੋਬਾਰ ਕਰਕੇ ਇਹ ਖੇਪ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ਤੇ ਵੇਚਣ ਜਾ ਰਿਹਾ ਸੀ। ਸਹਾਇਕ ਕਮਿਸ਼ਨਰ ਨੇ ਦੱਸਿਆ ਇਸ ਗੈਰ ਮਿਆਰੀ ਖੋਏ ਦੇ ਸੈਂਪਲ ਭਰ ਕੇ ਬਾਕੀ ਸਾਰੇ ਖੋਏ ਨੂੰ ਨਸ਼ਟ ਕਰਵਾ ਦਿੱਤਾ ਗਿਆ।