ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ

4680267
Total views : 5514931

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ, ਜਸਬੀਰ ਲੱਡੂ

ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਇਕ 31 ਸਾਲਾਂ ਨੌਜਵਾਨ ਦੀ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁੱਖਦਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਪਹਿਚਾਣ ਹਰਭੇਜ ਸਿੰਘ  ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੀਆਂਵਿੰਡ, ਤਰਨ ਤਾਰਨ ਵਜੋਂ ਹੋਈ ਹੈ।

ਕੈਨੇਡਾ ਵਿੱਚ ਹੀ ਨੌਜਵਾਨਾਂ ਨੂੰ ਕਿਉ ਪੈਦੇ ਹਨ ਦਿਲ ਦੇ ਦੌਰੇ

ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਹਰਭੇਜ ਪਹਿਲਾ ਸੱਤ ਸਾਲ ਦੁਬਈ ਵਿਚ ਡਰਾਈਵਰੀ ਕਰਦਾ ਰਿਹਾ ਸੀ ਅਤੇ ਹੁਣ ਸੱਤ ਮਹੀਨੇ ਪਹਿਲਾਂ ਹੀ ਕਨੇਡਾ ਗਿਆ ਸੀ ਜਿੱਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਕਨੇਡਾ ਵਿਚ ਲਗਾਤਾਰ ਹੋ ਰਹੀਆਂ ਮੌਤਾਂ ਤੇ ਪਰਿਵਾਰਿਕ ਮੈਂਬਰਾ ਨੇ ਸੁਆਲ ਚੁੱਕੇ ਅਤੇ ਕਿਹਾ ਇਸਦੇ ਕਾਰਨਾ ਦਾ ਵੀ ਪਤਾ ਸਰਕਾਰਾਂ ਨੂੰ ਲਗਾਉਣਾ ਚਾਹੀਦਾ ਹੈ। ਪਰਿਵਾਰਿਕ ਮੈਂਬਰਾ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ‘ਤੋਂ ਮੰਗ ਕੀਤੀ ਹੈ।

Share this News