ਖ਼ਾਲਸਾ ਕਾਲਜ ਵਿਖੇ ਪ੍ਰਵਾਸੀ ਸ਼ਾਇਰਾ ਸੁਰਿੰਦਰ ਗੀਤ ਵਿਦਿਆਰਥੀਆਂ ਨਾਲ ਹੋਏ ਰੂਬਰੂ

4728976
Total views : 5596455

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਿਚ ਅੱਜ ਪ੍ਰਵਾਸੀ ਸ਼ਾਇਰਾ ਅਤੇ ਕਹਾਣੀਕਾਰਾ ਸੁਰਿੰਦਰ ਗੀਤ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰੂਬਰੂ ਕਰਵਾਇਆ ਗਿਆ। ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਪੰਜਾਬੀ ਸਾਹਿਤਕਾਰਾਂ ਅਤੇ ਚਿੰਤਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਲਈ ਹਮੇਸ਼ਾਂ ਕੇਂਦਰ ਰਿਹਾ ਹੈ।

ਕਾਲਜ ਪ੍ਰਵਾਸੀ ਸਾਹਿਤਕਾਰਾਂ ਦੇ ਵਿਚਾਰ ਪ੍ਰਗਾਵੇ ਦਾ ਮੁੱਖ ਕੇਂਦਰ ਹੈ : ਪ੍ਰਿੰਸੀਪਲ ਡਾ. ਮਹਿਲ ਸਿੰਘ

ਪ੍ਰਵਾਸੀ ਸਾਹਿਤਕਾਰ ਜਦੋਂ ਏਥੇ ਆ ਕੇ ਆਪਣੇ ਜੀਵਨ ਅਨੁਭਵ ਅਤੇ ਰਚਨਾਵਾਂ ਸਾਡੇ ਵਿਦਿਆਰਥੀਆਂ ਨਾਲ ਸਾਂਝੀਆਂ ਕਰਦੇ ਹਨ ਤਾਂ ਇਹ ਵਿਭਾਗ ਪ੍ਰਵਾਸੀ ਸਾਹਿਤਕਾਰਾਂ ਅਤੇ ਸਾਹਿਤਕ ਮਸਲਿਆਂਦੇ ਪ੍ਰਗਟਾਵੇ ਦਾ ਮਾਧਿਅਮ ਬਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਸਾਲਮਾਰਚ ਮਹੀਨੇ ਹੋਣ ਵਾਲੇ ਸਾਹਿਤ ਉਤਸਵ ਵਿਚ ਅਸੀਂ ਸਾਹਿਤਕਾਰਾਂ ਅਤੇ ਚਿੰਤਕਾਂ ਨੂੰ ਖੁੱਲਾ ਸੱਦਾ ਦਿੰਦੇ ਹਾਂ। ਉਹਨਾਂ ਨੇ ਵੱਖ-ਵੱਖ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਣ ਤੇ ਸਾਹਿਤ ਸਭਾ ਦੀ ਵੀ ਸਰਾਹਣਾ ਕੀਤੀ।

ਪੰਜਾਬੀ ਮਾਪੇ ਆਪਣੇ ਪੁੱਤਰਾਂ ਦੇ ਮਾਪੇ ਹਨ ਧੀਆਂ ਦੇ ਮਾਪੇ ਨਹੀਂ- ਸੁਰਿੰਦਰ ਗੀਤ

ਆਪਣੇ ਰੂਬਰੂ ਦੌਰਾਨ ਸੁਰਿੰਦਰ ਗੀਤ ਨੇ ਕਿਹਾ ਕਿ ਪੰਜਾਬੀ ਸਮਾਜ ਆਪਣੇ ਮੁੰਡਿਆਂ ਦੀ ਭਲਾਈ ਲਈ ਆਪਣੀਆਂ ਧੀਆਂ ਨੂੰ ਇਕ ਸਾਧਨ ਵਜੋਂ ਵਰਤਦਾ ਰਿਹਾ ਹੈ। ਮੁੰਡੇ ਘੱਟ ਮਿਹਨਤੀ ਹੋਣ ਕਾਰਨ ਜਦੋਂ ਵਿਦੇਸ਼ ਜਾਣ ਵਾਲੇ ਟੈਸਟ ਪਾਸ ਨਹੀਂ ਕਰਦੇ ਤਾਂ ਉਹ ਆਪਣੀਆਂ ਜ਼ਹੀਨ ਧੀਆਂ ਦੇ ਰਿਸ਼ਤੇਪ੍ਰਵਾਸੀ ਮੁੰਡਿਆਂ ਨਾਲ ਕਰਕੇ ਆਪਣੇ ਪੁੱਤਰਾਂ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕਰਦੇ ਹਨ। ਇੰਝ ਪੰਜਾਬੀ ਮਾਪੇ ਆਪਣੇ ਮੁੰਡਿਆਂ ਦੇ ਮਾਪੇ ਬਣਦੇ ਹਨ ਧੀਆਂ ਦੇ ਨਹੀਂ। ਉਹਨਾਂ ਦੱਸਿਆ ਕਿ ਉਸਨੇ 1974 ਵਿਚ ਵਿਆਹ ਦੇ ਆਧਾਰ ਤੇ ਕੈਨੇਡਾ ਜਾ ਕੇ ਪਹਿਲੇ ਸੱਤ ਸਾਲ ਹਰ ਕਿਸਮ ਦੀ ਮਜਦੂਰੀ ਕੀਤੀ ਅਤੇ ਫਿਰ ਮਿਊਂਸੀਪਲ ਕਮੇਟੀ ਵਿਚ ਸਰਕਾਰੀ ਨੌਕਰੀ ਮਿਲਣ ਤੇ ਚਾਲੀ ਸਾਲ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਨਿਭਾਈਆਂ। ਉਹਨਾਂ ਨੂੰ ਪੁਲਿਸ ਮਹਿਕਮੇ ਵਿਚ ਕੰਮ ਕਰਨ ਤੇ ਉੱਚ ਅਧਿਕਾਰੀਆਂ ਵੱਲੋਂ ਸਤਿਕਾਰ ਅਤੇ ਮਾਣ ਸਨਮਾਨ ਵੀ ਮਿਲਿਆ। ਉਹਨਾਂ ਕਿਹਾ ਕਿ ਪ੍ਰਵਾਸੀ ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਕਿਉਂਕਿ ਪ੍ਰਵਾਸ ਵਿਚ ਸਖਤ ਮਿਹਨਤ ਕਰਦਿਆਂ ਪੜ੍ਹਨ ਲਿਖਣ ਵਰਗਾ ਕੰਮ ਕਰਨਾ ਅਤਿ ਔਖਾ ਕਾਰਜ ਹੈ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾ ਦੋ ਗੱਲਾਂ ਮਨ ਵਿਚ ਵਸਾ ਲੈਣ ਕਿ ਉਥੇ ਵੀ ਸੱਚਾਈ ਇਮਾਨਦਾਰੀ ਅਤੇ ਮਿਹਨਤ ਦੀਹੀ ਜਿੱਤ ਹੋਣੀ ਹੈ, ਬੇਈਮਾਨੀ ਅਤੇ ਝੂਠ ਨੂੰ ਨਿਰਾਸ਼ਾ ਹੀ ਮਿਲਣੀ ਹੈ।
ਪ੍ਰਿੰ: ਡਾ. ਮਹਿਲ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਪਰਮਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕਾਲਜ ਦੀ ਕੌਫੀ ਟੇਬਲ ਬੁੱਕ ਅਤੇ ਕਾਲਜ ਤਸਵੀਰ ਦੇ ਕੇ ਸੁਰਿੰਦਰ ਗੀਤ ਦਾ ਸਨਮਾਨ ਕੀਤਾ ਗਿਆ। ਸੁਰਿੰਦਰ ਗੀਤ ਵੱਲੋਂ ਵੀ ਆਪਣੀਆਂ ਪੁਸਤਕਾਂ ਦਾ ਇਕ ਸੈੱਟ ਕਾਲਜ ਲਾਇਬ੍ਰੇਰੀ ਲਈ ਭੇਟ ਕੀਤਾ। ਸੁਰਿੰਦਰ ਗੀਤ ਅਤੇ ਹੋਰ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਨੇ ਕਿਹਾ ਕਿ ਸੁਰਿੰਦਰ ਗੀਤ ਦੀਆਂ ਰਚਨਾਵਾਂ, ਉਹਨਾਂ ਦੀ ਦਿੱਖਅਤੇ ਉਹਨਾਂ ਦੇ ਵਿਹਾਰ ਵਿਚ ਇਕਸਾਰਤਾ ਹੈ। ਸੁਰਿੰਦਰ ਗੀਤ ਚਾਲੀ ਸਾਲ ਵਿਦੇਸ਼ ਰਹਿ ਕੇ ਵੀ ਆਪਣੇ ਸਭਿਆਚਾਰ ਅਤੇ ਆਪਣੀ ਠੇਠ ਭਾਸ਼ਾ ਨੂੰ ਨਹੀਂ ਭੁੱਲੇ।
ਇਸ ਮੌਕੇ  ਡਾ. ਭੂਪਿੰਦਰ ਸਿੰਘ,ਡਾ. ਕੁਲਦੀਪ ਸਿੰਘ ਢਿਲੋਂ, ਡਾ. ਹਰਜੀਤ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਦਯਾ ਸਿੰਘ, ਡਾ. ਪਰਮਜੀਤ ਸਿੰਘ ਕੱਟੂ, ਡਾ. ਚਿਰਜੀਵਨ ਕੌਰ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਨਵਜੋਤ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Share this News