ਸਵਰਗੀ ਮਨਮੋਹਨ ਸਿੰਘ ‘ਬਾਸਰਕੇ’ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 7 ਨੂੰ ਹੋਵੇਗਾ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਨਾਮਵਰ ਲੇਖਕ ਤੇ ਉਘੇ ਸਮਾਜ ਸੈਵੀ ਸ: ਮਨਮੋਹਨ ਸਿੰਘ ਬਾਸਰਕੇ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ,ਨਮਿਤ ਪਾਠ ਦਾ ਭੋਗ 7 ਨਵੰਬਰ ਮੰਗਲਵਾਰ ਨੂੰ ਉਨਾਂ ਦੇ ਗ੍ਰਹਿ ਬਾਸਰਕੇ ਹਾਊਸ ਭੱਲਾ ਕਾਲੋਨੀ ਵਿਖੇ ਪਾਏ ਜਾਣ ਉਪਰੰਤ ਸ਼ਰਧਾਂਜਲੀ ਸ਼ਮਾਗਮ ਗੁਰਦੁਆਰਾ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਵੇਗਾ ।ਜਿਸ ਸਬੰਧੀ ਜਾਣਕਾਰੀ ਦੇਦਿਆਂ ਉਨਾਂ ਦੇ ਛੋਟੇ ਭਰਾਤਾ ਤੇ ਸੀਨੀਅਰ ਕਾਂਗਰਸੀ ਆਗੂ ਸ: ਇੰਦਰਜੀਤ ਸਿੰਘ ਬਾਸਰਕੇ ਨੇ ਦੱਸਿਆ ਕਿ ਸਵ: ਮਨਮੋਹਨ ਸਿੰਘ ਨੂੰ ਰਾਜਸੀ , ਧਾਰਮਿਕ ਜਥੇਬੰਦੀਆਂ ਤੋ ਇਲਾਵਾ ਨਾਮੀ ਸਾਹਿਤਕਾਰ ਤੇ ਲੇਖਿਕ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ।

ਸਵ: ਮਨਮੋਹਨ ਸਿੰਘ ਦਾ ਜਨਮ ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ 16ਮਾਰਚ 1959 ਨੂੰ  ਇਤਿਹਾਸਕ ਪਿੰਡ ਬਾਸਰਕੇ ਗਿੱਲਾਂ (ਅੰਮ੍ਰਿਤਸਰ)ਵਿਖੇ ਹੋਇਆਉਹ ਤੇਰਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਜਿਹਨਾਂ ਵਿੱਚ ਕਹਾਣੀ ਸੰਗ੍ਰਹਿ” ਬੇਨਾਮ ਰਿਸ਼ਤੇ” ,”ਗੁਆਚੇ ਪਲਾਂ ਦੀ ਦਾਸਤਾਨ” ਅਤੇ “ਮੁੱਠੀ ਚੋਂ ਕਿਰਦੀ ਰੇਤ ” ਤੋਂ ਇਲਾਵਾ ਬਾਲ ਪੁਸਤਕ” ਕੁਕੜੂੰ ਘੜੂੰ “, ਭਲੇ ਅਮਰਦਾਸ ਗੁਣ ਤੇਰੇ (ਇਤਿਹਾਸਕ ਨਾਟਕ),”ਇਤਿਹਾਸਕ ਪਿੰਡ ਬਾਸਰਕੇ ਗਿੱਲਾਂ”, “ਸੈਣ ਰੂਪ ਹਰਿ ਜਾਇ ਕੈ” (ਜੀਵਨ ਤੇ ਰਚਨਾ ਸੈਣ ਭਗਤ), ” ਚੇਤਿਆਂ ਦੀ ਚੰਗੇਰ ‘ਚੋਂ ” (ਯਾਦਾਂ) ਅਤੇ ਸਰਵੇ ਪੁਸਤਕ “ਸ੍ਰੀ ਛੇਹਰਟਾ ਸਾਹਿਬ”, ”ਅਟਾਰੀ”, ”ਰਾਮਦਾਸ” ਅਤੇ ” ਨੂਰਦੀ” ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ “ਸਰਾਏ ਅਮਾਨਤ ਖ਼ਾਂ ” ਅਜੇ ਛਪਾਈ ਅਧੀਨ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਤੋਂ ਸੁਪਰਡੈਂਟ ਵਜੋਂ ਸੇਵਾ ਮੁਕਤ ਹੋਏ ਮਨਮੋਹਨ ਸਿੰਘ ਬਾਸਰਕੇ ਵਾਤਾਵਰਣ ਪ੍ਰੇਮੀ ਵੀ ਸਨ। ਜਿਕਰਯੋਗ ਹੈ ਕਿ ਸਃ ਬਾਸਰਕੇ ਦੀਆਂ 20 ਤੋਂ ਵਧੇਰੇ ਕਹਾਣੀਆਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਬ੍ਰਾਡਕਾਸਟ ਹੋ ਚੁੱਕੀਆਂ ਹਨ। ਸਃ ਮਨਮੋਹਨ ਸਿੰਘ ਬਾਸਰਕੇ ਸਰਹੱਦੀ ਸਾਹਿੱਤ ਸਭਾ ਅੰਮ੍ਰਿਤਸਰ ਤੇ ਪੰਜਾਬੀ ਸਾਹਿੱਤ ਸਭਾ ਤਰਸਿੱਕਾ(ਅੰਮ੍ਰਿਤਸਰ) ਦੇ ਵੀ ਲੰਮਾ ਸਮਾਂ ਅਹੁਦੇਦਾਰ ਰਹੇ।

Share this News