ਖਾਲਸਾ ਕਾਲਜ ਲਾਅ ਵਿਖੇ ਨਸ਼ਾਖੋਰੀ ਖਿਲਾਫ਼  ਸੈਮੀਨਾਰ ਕਰਵਾਇਆ ਗਿਆ

4675218
Total views : 5506721

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਨਸ਼ਾਖੋਰੀ ਵਿਰੁਧ ਪੰਜਾਬ-ਇਕ ਕਾਨੂੰਨੀ ਪਹਿਲਕਦਮੀ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਿਹਤ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ’ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ। ਜਿਸ ’ਚ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਮਹਿਮਾਨ ਬੁਲਾਰੇ ਵਜੋਂ ਹਾਜ਼ਰ ਸਨ।

ਕਾਲਜ ਦੇ ਲੀਗਲ ਏਡ ਕਲੀਨਿਕ ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਡਾ. ਸਲੂਜਾ ਨੇ ਆਪਣਾ ਲੈਕਚਰ ਪੰਜਾਬ ਨਸ਼ਾ ਵਿਰੋਧੀ-ਏ ਲੀਗਲ ਸਰਵਿਸ ਇਨੀਸ਼ੀਏਟਿਵ ਵਿਸ਼ੇ ’ਤੇ ਦਿੱਤਾ। ਉਨ੍ਹਾਂ ਨੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਨਸ਼ਿਆਂ ਦੇ ਵੱਧ ਰਹੇ ਰੁਝਾਨ ਦੀ ਦੁਖਦਾਈ ਹਕੀਕਤ ਨੂੰ ਉਜਾਗਰ ਕੀਤਾ। ਉਨ੍ਹਾਂ ਨਸ਼ਿਆਂ ਦੇ ਪ੍ਰਭਾਵ, ਕਿਸਮਾਂ, ਸੁਝਾਵਾਂ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਪੰਜਾਬ ਰਾਜ ਦੇ ਸ਼ਾਨਦਾਰ ਅਤੀਤ ਅਤੇ ਇਤਿਹਾਸ ਬਾਰੇ ਕਿਹਾ ਕਿ ਕਿਵੇਂ ਅੱਜ ਸਮੁੱਚੇ ਦੇਸ਼ ਦੇ ਵਿਚਾਰ ਬਦਲ ਗਏ ਹਨ।ਇਸ ਮੌਕੇ ਡਾ. ਦਿਵਿਆ ਸ਼ਰਮਾ, ਡਾ. ਅਨੀਤਾ ਸ਼ਰਮਾ, ਡਾ. ਪ੍ਰੀਤਇੰਦਰ ਕੌਰ, ਡਾ. ਸ਼ਿਵਨ ਸਰਪਾਲ, ਪ੍ਰੋ: ਜੋਬਨਜੀਤ ਸਿੰਘ, ਪ੍ਰੋ: ਜਸਦੀਪ ਸਿੰਘ ਅਤੇ ਪ੍ਰੋ: ਹਰਜੋਤ ਕੌਰ ਆਦਿ ਫੈਕਲਟੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ। ਉਕਤ ਸੈਮੀਨਾਰ ਇਕ ਇੰਟਰਐਕਟਿਵ ਸੈਸ਼ਨ ਸੀ, ਜਿਸ ’ਚ ਧੰਨਵਾਦ ਦਾ ਰਸਮੀ ਮਤਾ ਲੀਗਲ ਏਡ ਕਲੀਨਿਕ ਦੀ ਕੋਆਰਡੀਨੇਟਰ ਡਾ. ਸੀਮਾ ਰਾਣੀ ਨੇ ਪੇਸ਼ ਕੀਤਾ।

Share this News