Total views : 5506764
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚੋ ਬਤੌਰ ਸੁਪਰਟੈਡਟ ਸੇਵਾਮੁਕਤ ਹੋਏ ,ਨਾਮਵਰ ਕਾਹਣੀਕਾਰ ਤੇ ਸਮਾਜ ਸੇਵਕ ਸ: ਮਨਮੋਹਨ ਸਿੰਘ ਬਾਸਰਕੇ ਜੋ ਕਿ ਕੁਝ ਸਮਾਂ ਬੀਮਾਰ ਰਹਿਣ ਉਪਰੰਤ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਨਾਂ ਦੇ ਅੱਜ ਬਾਅਦ ਦੁਪਿਹਰ ਇਥੇ ਕੀਤੇ ਗਏ ਅੰਤਿਮ ਸਸਕਾਰ ਸਮੇ ਉਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਨਾਮੀ ਹਸਤੀਆ ਜਿੰਨਾ ‘ਚ ਧਾਰਮਿਕ, ਰਾਜਸੀ ਤੇ ਸਮਾਜ ਸੈਵੀ ਜਥੇਬੰਦੀਆ ਦੇ ਆਗੂਆਂ ਤੋ ਇਲਾਵਾ ਬੁਧੀਜੀਵੀ ਅਤੇ ਲੇਖਿਕ ਵਰਗ ਦੀਆਂ ਸ਼ਖਸੀਅਤਾਂ ਸ਼ਾਮਿਲ ਹਨ ਉਨਾਂ ਵਲੋ ਸ਼ਿਕਰਤ ਕੀਤੀ ਗਈ।
ਜਿਕਰਯੋਗ ਹੈ ਕਿ ਸਵ: ਮਨਮੋਹਨ ਸਿੰਘ ਬਾਸਰਕੇ ਪੰਜਾਬ ਦੇ ੳੇੁਘੇ ਕਾਂਗਰਸੀ ਆਗੂ ਸ: ਇੰਦਰਜੀਤ ਸਿੰਘ ਬਾਸਰਕੇ ਅਤੇ ਅਜਮੇਰ ਸਿੰਘ ਬਾਸਰਕੇ ਦੇ ਵੱਡੇ ਭਰਾਤਾ ਤੇ ਕਰਮਜੀਤ ਸਿੰਘ ਬਾਸਰਕੇ ਦੇ ਪਿਤਾ ਜੀ ਸਨ।ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਕਈ ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਤੇ ਬਾਲ ਸਾਹਿਤ ਵੀ ਰਚਿਆ। ਹਾਲ ਹੀ ਵਿਚ ਮਨਮੋਹਨ ਸਿੰਘ ਬਾਸਰਕੇ ਵਲੋਂ ਲਿਖਿਆ ਨਾਵਲ ‘ਖਾਰਾ ਪਾਣੀ’ ਵੀ ਚਰਚਾ ਵਿਚ ਰਿਹਾ ਤੇ ਪੁਸਤਕ ‘ਮੁੱਠੀ ‘ਚੋਂ ਕਿਰਦੀ ਰੇਤ’ ਵੀ ਪਾਠਕਾਂ ‘ਚ ਮਕਬੂਲ ਰਹੀ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਲੇਖਕ ਵਰਗ, ਬੁੱਧੀਜੀਵੀ ਵਰਗ ਤੇ ਪਾਠਕ ਵਰਗ ਵਲੋਂ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ।