Total views : 5506908
Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਬਠਿੰਡਾ ਵਿਚ ਅਮ੍ਰਿੰਤਸਰੀ ਕੁਲਚਾ ਮਾਲਕ ਦੇ ਕਤਲ ਦਾ ਮਾਮਲਾ ਤਾਂ ਹਾਲੇ ਠੰਡਾ ਨਹੀਂ ਸੀ ਪਿਆ ਕਿ, ਜੰਡਿਆਲਾ ਗੁਰੂ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਸ਼ਹੀਦ ਊਧਮ ਸਿੰਘ ਚੌਕ ’ਚ ਅਣਪਛਾਤੇ ਵਿਅਕੀਆਂ ਵਲੋਂ ਕੀਤੀ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਅੱਜ ਦੇਰ ਸ਼ਾਮ ਕਰੀਬ 6:30 ਵਜੇ ਦੋ ਨੌਜਵਾਨ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਪੁੱਤਰ ਸਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਤੇ ਪਿਆਰਾ ਸਿੰਘ ’ਤੇ ਘਰ ਤੋਂ ਬਾਹਰ ਪਟਵਾਰਖਾਨੇ ਰੋਡ ਲਾਗੇ ਦੋ ਨੌਜਵਾਨਾਂ ਤੇ ਤਾਬੜਤੋੜ ਗੋਲ਼ੀਆਂ ਚਲਾ ਕੇ ਜ਼ਖ਼ਮੀ ਕੀਤਾ ਗਿਆ।
ਬਾਅਦ ਵਿਚ ਹਸਪਤਾਲ ਵਿਖੇ ਇਲਾਜ ਦੌਰਾਨ ਪਹਿਲਾਂ ਅੰਮ੍ਰਿਤਪਾਲ ਸਿੰਘ ਉਰਫ ਸਾਜਨ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਦੂਜੇ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਮੌਕੇ ਤੇ ਪਾਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਥਾਂ ਥਾਂ ਨਾਕੇਬੰਦੀ ਕਰ ਦਿੱਤੀ ਗਈ ਹੈ।