





Total views : 5596434








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰੂਪਨਗਰ /ਬੀ.ਐਨ.ਈ ਬਿਊਰੋ
ਮਾਂ-ਪੁੱਤ ਦਾ ਰਿਸ਼ਤਾ ਦੁਨੀਆ ਵਿਚ ਸਭ ਤੋਂ ਨੇੜੇ ਦਾ ਮੰਨਿਆ ਜਾਂਦਾ ਹੈ। ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤੇ ਆਪਣੇ ਬੱਚਿਆਂ ਖਾਤਰ ਮਾਂ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੀ ਹੈ। ਪਰ ਉਹ ਹੀ ਬੱਚਾ ਜੇਕਰ ਵੱਡਾ ਹੋ ਕੇ ਮਾਂ ਨਾਲ ਗਲਤ ਵਿਵਹਾਰ ਕਰੇ ਤਾਂ ਸੋਚੋ ਉਸ ਮਾਂ ‘ਤੇ ਕੀ ਬੀਤੇਗੀ। ਅਜਿਹਾ ਹੀ ਇਕ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪੜ੍ਹੇ ਲਿਖੇ ਵਕੀਲ ਪੁੱਤ ਵੱਲੋਂ ਆਪਣੀ ਬਜ਼ੁਰਗ ਮਾਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਸੀਰੂਪਨਗਰ ਪੁਲਿਸ ਨੇ ਬਿਮਾਰ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
ਰੂਪਨਗਰ ਪੁਲਿਸ ਨੂੰ ਨਾਲ ਲੈ ਕੇ ‘ਮਨੁੱਖਤਾ ਦੀ ਸੇਵਾ’ ਜਥੇਬੰਦੀ ਨੇ ਬੇਸਹਾਰਾ ਮਾਂ ’ਤੇ ਹੋ ਰਹੇ ਅੱਤਿਆਚਾਰਾਂ ਤੋਂ ਪਰਦਾ ਚੁੱਕਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੂਪਨਗਰ ਪੁਲਿਸ ਨੇ ਵਕੀਲ ਪੁੱਤਰ ਅੰਕੁਰ ਵਰਮਾ, ਉਸ ਦੀ ਪਤਨੀ ਸੁਧਾ ਵਰਮਾ ਤੇ ਨਾਬਾਲਗ ਪੁੱਤਰ ਕਰਿਸ਼ਵ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ।
ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਵਿਚ ਰਹਿੰਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋ ਬਜ਼ੁਰਗ ਵਿਧਵਾ ਮਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ। ਬਜ਼ੁਰਗ ਵਿਧਵਾ ਦੀ ਪਛਾਣ ਪ੍ਰੋਫੇਸਰ ਆਸ਼ਾ ਰਾਣੀ ਵਜੋਂ ਹੋਈ ਹੈ। ਪੇਕੇ ਘਰ ਆਈ ਧੀ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਜਿਸ ਵਿਚ ਵਕੀਲ ਅੰਕੁਰ ਆਪਣੀ ਵਿਧਵਾ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਧੀ ਵੱਲੋਂ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਵਕੀਲ ‘ਤੇ ਕਾਰਵਾਈ ਕੀਤੀ ਗਈ ਤੇ ਬਜ਼ੁਰਗ ਮਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਬਾਰ ਐਸ਼ੋਸ਼ੀਏਸ਼ਨ ਨੇ ਕੀਤੀ ਮੈਬਰਸ਼ਿਪ ਖਾਰਜ-
ਪੁਲਿਸ ਵਲੋ ਜਿਥੇ ਅੰਕਰ ਵਰਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ, ਉਥੇ ਬਾਰ ਐਸ਼ੋਸੀਏਸ਼ਨ ਨੇ ਵਕੀਲ ਅੰਕਰ ਵਰਮਾਂ ਦੀ ਮੈਬਰਸ਼ਿਪ ਖਾਰਜ ਕਰਕੇ ਉਸ ਦੇ ਮਾਂ ਨਾਲ ਕੀਤੇ ਵਤੀਰੇ ਦੀ ਘੋਰ ਨਿੰਦਾ ਕੀਤੀ ਹੈ।