ਪੁਲਿਸ ਪ੍ਰਸ਼ਾਸਨ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਦੁਸ਼ਿਹਰੇ ਦਾ ਤਿਉਹਾਰ ਮਨਾਉਣ ਲਈ 7 ਦੁਸ਼ਿਹਰਾ ਕਮੇਟੀਆ ਨੂੰ ਦਿੱਤੀ ਪ੍ਰਵਾਨਗੀ-ਭੰਡਾਲ

4677754
Total views : 5511041

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਕੱਲ ਮਿਤੀ 24-10-2022 (ਮੰਗਲਵਾਰ) ਨੂੰ ਦੁਸ਼ਹਿਰੇ ਵਾਲੇ ਦਿਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ 07 ਦੁਸ਼ਹਿਰਾਂ ਕਮੇਟੀਆਂ,ਜਿੰਨਾਂ ਵਿੱਚ 1) ਦੁਸ਼ਹਿਰਾ ਗਰਾਊਂਡ ਨੇੜੇ ਪੀਰ ਬਾਬਾ ਟਾਹਲੀ ਸਾਹਿਬ, ਮਜੀਠਾ ਰੋਡ ਬਾਈਪਾਸ (ਥਾਣਾ ਸਦਰ), 2) ਪੁਰਾਣੀ ਦਾਣਾ ਮੰਡੀ ਨਰੈਣਗੜ੍ਹ, ਛੇਹਰਟਾ (ਥਾਣਾ ਛੇਹਰਟਾ), 3) ਸਟੇਡੀਅਮ ਦੀਨ ਦਿਆਲ ਕਲੋਨੀ, ਵੇਰਕਾ (ਥਾਣਾ ਵੇਰਕਾ), 4) ਮੰਦਰ ਮਾਤਾ ਭੱਦਰਕਾਲੀ, ਗੇਟ ਹਕੀਮਾਂ (ਥਾਣਾ ਗੇਟ ਹਕੀਮਾਂ), 5) ਆਰਮੀ ਗਰਾਊਂਡ ਨੇੜੇ ਸ੍ਰੀ ਦੁਰਗਿਆਣਾ ਮੰਦਰ (ਥਾਣਾ ਡੀ-ਡਵੀਜ਼ਨ) 6) ਟਿੱਬਾ ਗਰਾਂਊਂਡ ਕਲੋਨੀ, ਇਸਲਾਮਾਬਾਦ (ਥਾਣਾ ਇਸਲਾਮਾਬਾਦ) ਅਤੇ 7) ਨਵੀ ਪਾਰਕ ਹਿੰਮਤਪੁਰਾ (ਥਾਣਾ ਗੇਟ ਹਕੀਮਾਂ) ਸ਼ਾਮਿਲ ਹਨ ਉਨਾਂ ਨੂੰ ਹੀ  ਪ੍ਰਵਾਨਗੀ ਦਿੱਤੀ ਗਈ ਹੈ।

1200 ਪੁਲਿਸ ਕਮਰਚਾਰੀਆਂ ਨੂੰ ਦੁਸ਼ਹਿਰਾ ‘ਡਿਊਟੀ ਪਰ ਲਗਾਇਆ

ਜਿਸ ਸਬੰਧੀ ਜਾਣਕਾਰੀ ਦੇਦਿਆਂ ਡੀ.ਸੀ.ਪੀ ਲਾਅ ਐਡ ਆਰਡਰ ਸ: ਪ੍ਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ  ਕਮਿਸ਼ਨਰ ਪੁਲਿਸ, ਅੰਮ੍ਰਿਤਸਰ  ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ,ਅਤੇ  ਏ.ਡੀ.ਸੀ.ਪੀ ਤੇ ਏ.ਸੀ.ਪੀ.ਰੈਂਕ ਦੇ ਅਫ਼ਸਰਾਂਨ, ਮੁੱਖ ਅਫ਼ਸਰਾਨ ਅਤੇ ਕਰੀਬ 1200 ਪੁਲਿਸ ਕਮਰਚਾਰੀਆਂ ਨੂੰ ਦੁਸ਼ਹਿਰਾ ‘ਡਿਊਟੀ ਪਰ ਲਗਾਇਆ ਗਿਆ ਹੈ।ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਾਨੂੰਨ ਵਿਵੱਸਥਾਂ ਅਤੇ ਅਮਨ-ਸ਼ਾਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਵਾਹਨਾਂ ਨੂੰ ਇੱਧਰ-ਉੱਧਰ ਲਗਾਉਂਣ ਦੀ ਬਜ਼ਾਏ ਪਾਰਕਿੰਗ ਵਾਲੀ ਜਗ੍ਹਾਂ ਪਰ ਹੀ ਲਗਾਏ ਜਾਣ ਤਾਂ ਜੋ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਜਾਂ ਹੁਲੜਬਾਜ਼ੀ ਨਾ ਕੀਤੀ ਜਾਵੇ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਜਾਵੇ।ਅਗਰ ਕਿਸੇ ਕਿਸਮ ਦਾ ਕੋਈ ਸ਼ੱਕੀ ਵਿਅਕਤੀ ਜਾਂ ਲਵਾਰਸ ਵਸਤੂ ਦਿਖਾਈ ਦਿੰਦੀ ਹੈ ਤਾਂ ਉਸਦੀ ਸੂਚਨਾਂ ਤੁਰੰਤ ਨੇੜਲੇ ਥਾਣੇ ਜਾਂ ਪੰਜਾਬ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ਤੇ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣ-ਸੁਖਾਂਵੀ ਘਟਨਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

Share this News