





Total views : 5949224







Total views : 5949224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਭਾਰਤ-ਪਾਕਿਸਤਨ ਸਰਹੱਦ ਸੈਕਟਰ ਖੇਮਕਰਨ ਦੇ ਪਿੰਡ ਮਸਤਗੜ੍ਹ ਦੇ ਬਾਹਰਵਾਰ ਖੇਤਾਂ ‘ਚੋਂ ਬੀਐਸਐੱਫ ਦੀ 101 ਬਟਾਲੀਅਨ ਨੂੰ ਤਲਾਸ਼ੀ ਅਭਿਆਨ ਦੌਰਾਨ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਸਬੰਧ ‘ਚ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਸਰਹੱਦ ‘ਤੇ ਬੀਐਸਐੱਫ ਨੇ ਪਾਕਿਸਤਾਨੀ ਡਰੋਨ ਦੀ ਆਮਦ ਦਰਜ ਕੀਤੀ ਸੀ।
ਵੀਰਵਾਰ ਖੇਤਾਂ ‘ਚੋਂ ਟੁੱਟੀ ਹਾਲਤ ‘ਚ ਡਰੋਨ ਬਰਾਮਦ ਕੀਤਾ ਸੀ। ਇਸ ਸਬੰਧ ‘ਚ ਉਸ ਦਿਨ ਤੋਂ ਬੀਐਸਐੱਫ ਤੇ ਪੰਜਾਬ ਪੁਲਿਸ ਵਲੋਂ ਇਲਾਕੇ ਅੰਦਰ ਛਾਣਬੀਣ ਕੀਤੀ ਜਾ ਰਹੀ ਸੀ। ਇਸ ਦੌਰਾਨ ਐਤਵਾਰ ਸਵੇਰੇ ਪਿੰਡ ਮਸਤਗੜ੍ਹ ਨਜ਼ਦੀਕ ਬੀਐਸਐੱਫ ਦੇ ਜਵਾਨਾਂ ਨੂੰ ਇਹ ਖੇਪ ਬਰਾਮਦ ਹੋਈ ਹੈ।ਥਾਣਾ ਖੇਮਕਰਨ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।