ਮੇਲੇ ਵਿੱਚ ਦੇਸ ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਲਈ ਖਾਸ ਪ੍ਰੰਬਧ

4677946
Total views : 5511437

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਞਿੰਡਾ ਦੇਵੀ/ਵਿੱਕੀ ਭੰਡਾਹੀ

ਜਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਿਕ ਕਸਬਾ ਚਵਿੰਡਾ ਦੇਵੀ ਸਥਿਤ ਮਾਤਾ ਦਾ ਮੰਦਰ ਜਿੱਥੇ ਨਵਰਾਤਰਿਆਂ ਦੇ ਸ਼ੁਭ ਦਿਹਾੜੇ ਤੇ ਦੇ ਸਬੰਧ ਵਿੱਚ ਮਾਤਾ ਚਵਿੰਡਾ ਦੇਵੀ ਦੇ ਮੰਦਰ ਜਿਥੇ ਤਿੰਨ ਰੋਜ਼ਾ ਮੇਲਾ ਅੱਜ ਤੋਂ ਸੰਗਤਾਂ ਦੀ ਭਾਰੀ ਆਮਦ ਦੇ ਨਾਲ ਸ਼ੁਰੂ ਹੋਵੇਗਾ।

ਇਹ ਇਤਿਹਾਸਿਕ ਮੰਦਰ ਇਸ ਵੇਲੇ ਪ੍ਰਸ਼ਾਸਨ ਦੇ ਹੇਠ ਰਸੀਵਰ ਕੰਮ ਤਹਸੀਲਦਾਰ ਮਜੀਠਾ ਰਤਨਜੀਤ ਖੁੱਲਰ ਦੀ ਰਹਿਨੁਮਾਈ ਹੇਠ ਨਾਲ ਚੱਲ ਰਿਹਾ ਹੈ ਜਿਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਤਕ ਦੇ ਮਹੀਨੇ ਦੇ ਨਵਰਾਤਰਿਆਂ ਦੇ ਸ਼ੁਭ ਦਿਹਾੜੇ ਦੇ ਮੌਕੇ ਤੇ ਤਿੰਨ ਰੋਜ਼ਾ ਚੱਲਣ ਵਾਲੇ ਮੇਲੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਦੇ ਰਹਿਣ-ਸਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਮੰਦਰ ਦੀ ਸਜਾਵਟ ਸੰਗਤਾਂ ਦੀ ਖਿੱਚ ਦਾ ਕੇਂਦਰ ਹੋਵੇਗੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸੰਗਤਾਂ ਦਾ ਵੱਡੀ ਪੱਧਰ ਤੇ ਸਵਾਗਤ ਹੋਵੇਗਾ। ਇਸ ਮੌਕੇ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।

Share this News