Total views : 5515818
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਤੇ ਪਿੰਗਲਵਾੜਾ ਆਫ਼ ਆਟਰੀਓ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਲਈ ਲਗਭਗ 3 ਲੱਖ ਦੀ ਲਾਗਤ ਵਾਲੇ 2 ਡੈਸਕਟਾਪ ਕੰਪਿਊਟਰ, 2 ਲੈਪਟਾਪ ਕੰਪਿਊਟਰ, 2 ਐੱਲ. ਈ. ਡੀ. ਟੀ.ਵੀ. ਅਤੇ 40 ਕੁਰਸੀਆਂ ਸੀ.ਐਸ.ਆਰ ਪ੍ਰੋਜੈਕਟ ਅਧੀਨ ਦਿੱਤੀਆਂ ਗਈਆਂ। ਅੱਜ ਸਟੇਟ ਬੈਂਕ ਆਫ਼ ਇੰਡੀਆ ਰਿਜਨਲ ਆਫ਼ਿਸ ਮਾਲ ਰੋਡ ਅੰਮ੍ਰਿਤਸਰ ਦੇ ਰਿਜਨਲ ਮੈਨੇਜਰ ਸ. ਨਾਇਬ ਸਿੰਘ , ਮੈਨੇਜਰ (ਐਚ ਆਰ) ਵਰਿੰਦਰ ਐਚ ਪਾਲ, ਅਤੇ ਸਹਾਇਕ ਮੈਨੇਜਰ ਲਵਇੰਦਰ ਸਿੰਘ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਪੁੱਜੇ ਅਤੇ ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੂੰ ਕੰਪਿਊਟਰ, ਐੱਲ. ਈ. ਡੀ. ਅਤੇ ਕੁਰਸੀਆਂ ਭੇਟ ਕੀਤੀਆਂ।
ਡਾ. ਇੰਦਰਜੀਤ ਕੌਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਪਿੰਗਲਵਾੜਾ ਸੰਸਥਾ ਦੇ ਇਤਿਹਾਸ ਤੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦਿੱਤੇ ਗਏ ਕੰਪਿਊਟਰ ਅਤੇ ਟੀ.ਵੀ. ਅਤੇ ਕੁਰਸੀਆਂ ਮਾਨਾਂਵਾਲਾ ਸ਼ਾਖਾ ਵਿਖੇ ਚੱਲਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਵਰਤੇ ਜਾਣਗੇ। ਅਖੀਰ ਵਿੱਚ ਡਾ. ਇੰਦਰਜੀਤ ਕੌਰ ਨੇ ਸਮੂਹ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਆਨਰੇਰੀ ਸਕੱਤਰ ਸ. ਮੁਖਿਤਆਰ ਸਿੰਘ , ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ. ਪਰਮਿੰਦਰਜੀਤ ਸਿੰਘ ਭੱਟੀ ਸਹਿ-ਪ੍ਰਸ਼ਾਸਕ ਆਦਿ ਹਾਜ਼ਰ ਸਨ।