ਸ਼ਪੈਸ਼ਲ ਸੀ. ਆਈ .ਏ ਸਟਾਫ-3 ਅੰਮ੍ਰਿਤਸਰ ਸ਼ਹਿਰ ਵੱਲੋ ਅਸਲੇ ਸਮੇਤ ਇਕ ਕਾਬੂ

4680879
Total views : 5515932

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ 

ਸ੍ਰੀ ਗੁਰਿੰਦਰਬੀਰ ਸਿੰਘ ਸਿੱਧੂ ਪੀ.ਪੀ.ਐਸ. ਏ.ਸੀ.ਪੀ  ਪੂਰਬੀ ਅੰਮ੍ਰਿਤਸਰ ਸ਼ਹਿਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਇੰਚਾਰਜ ਸ਼ਪੈਸ਼ਲ ਸੀ ਆਈ ਏ ਸਟਾਫ-3 ਅੰਮ੍ਰਿਤਸਰ ਸ਼ਹਿਰ ਵੱਲੋ ਮਿਤੀ 17-10-2023 ਨੂੰ ਮੰਗਾ ਸਿੰਘ ਉਰਫ ਚੀਕੂ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 23 ਗਲੀ ਘੁਮਿਆਰਾ ਵਾਲੀ ਲੇਬਰ ਕਲੋਨੀ ਗੇਟ ਹਕੀਮਾਂ ਅੰਮ੍ਰਿਤਸਰ ਨੂੰ ਕਾਬੂ ਕਰਕੇ ਇੱਕ ਪਿਸਟਲ 32 ਬੋਰ ਸਮੇਤ ਦੋ ਮੈਗਜੀਨ ਤੇ 05 ਰੋਂਦ ਜਿੰਦਾ 32 ਬੋਰ ਬ੍ਰਾਮਦ ਕੀਤਾ।

ਜਿਸਤੇ ਮੁਕੱਦਮਾ ਨੰਬਰ 209 ਮਿਤੀ 17/10/2023 ਜੁਰਮ 25/54/59 ਅਸਲਾ ਐਕਟ, ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਸ਼ਹਿਰ ਦਰਜ ਕੀਤਾ ਅਤੇ ਦੋਸ਼ੀ ਮੰਗਾ ਸਿੰਘ ਉਰਫ ਚੀਕੂ ਉਕੱਤ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ। ਇਸਤੋ ਇਲਾਵਾ ਦੋਸ਼ੀ ਮੰਗਾ ਸਿੰਘ ਉਰਫ ਚੀਕੂ ਉਕੱਤ ਉਪਰ ਪਹਿਲਾ ਵੀ 8 ਮੁਕੱਦਮੇ ਦਰਜ ਹਨ ਜਿੰਨਾ ਵਿੱਚ ਕਈ NDPS ACT ਦੇ ਮੁਕੱਦਮੇ ਹਨ ਅਤੇ ਕਈ ਮੁਕੱਦਮਿਆ ਵਿੱਚ ਭਗੌੜਾ ਸੀ ਤੇ ਪੁਲਿਸ ਨੂੰ ਲੋਂੜੀਦਾ ਸੀ।ਦੋਸ਼ੀ ਮੰਗਾ ਸਿੰਘ ਉਰਫ ਚੀਕੂ ਉਕੱਤ ਪਾਸੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ 02 ਮੈਗਜੀਨ ਅਤੇ 05 ਰੌਂਦ ਜਿੰਦਾ 32 ਬੋਰ ਬ੍ਰਾਮਦ ਕੀਤੇ ਗਏ ਹਨ।

Share this News