Total views : 5519150
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਟਰੈਫਿਕ ਜਾਮ ਕਾਰਨ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਟਰੈਫਿਕ ਦਾ ਮੁੱਖ ਕਾਰਨ ਇਹ ਹੈ ਕਿ ਸਬੰਧਤ ਮਹਿਕਮੇ ਵੱਲੋਂ ਸ਼ਹਿਰ ਦੇ ਕੁਝ ਹਿੱਸਿਆ ਰਾਮ ਬਾਗ, ਬੱਸ ਸਟੈਂਡ ਅਤੇ ਵਾਲਡ ਸਿਟੀ ਦੇ ਆਲੇ ਦੁਆਲੇ ਦੀਆਂ ਸੜਕਾਂ ਪੁੱਟ ਕੇ ਕੰਮ ਚੱਲ ਰਿਹਾ ਹੈ। ਜੋ ਇਸ ਸਬੰਧੀ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਟਰੈਫਿਕ ਵਿੰਗ ਵੱਲੋਂ ਸਬੰਧਤ ਮਹਿਕਮਿਆਂ ਨਾਲ ਗੱਲ ਬਾਤ ਕੀਤੀ ਜਾ ਰਹੀ ਹੈ ਤੇ ਇਸ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ।
2 ਕੁਝ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਮੁਜਾਹਰੇ ਕਰਨ ਲਈ ਸ਼ਹਿਰ ਦੇ ਚੌਕਾਂ ਤੇ ਭੰਡਾਰੀ ਪੁੱਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਾਰਨ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਹੈ ਤੇ ਪਬਲਿਕ ਨੂੰ ਕਾਫੀ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਜੱਥੇਬੰਦੀਆਂ ਨੇ ਕੋਈ ਧਰਨਾ ਜਾਂ ਮੁਜ਼ਾਹਰਾ ਕਰਨਾ ਹੈ ਤਾਂ ਉਹ ਨਿਧਾਰਤ ਜਗ੍ਹਾ ਪਰ ਕੀਤਾ ਜਾਵੇ।
3. ਅਗਾਮੀ ਆਉਣ ਵਾਲੇ ਤਿਉਹਾਰਾ ਕਾਰਨ ਸ਼ਹਿਰ ਵਿੱਚ ਆਮ ਨਾਲੋਂ ਜਿਆਦਾ ਭੀੜ ਹੁੰਦੀ ਹੈ। ਜਿਸਨੂੰ ਮੱਧੇਨਜਰ ਰੱਖਦੇ ਹੋਏ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ, ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕ ਤੇ ਨਾ ਰੱਖਣ ਤੇ ਦੁਕਾਨਾਂ ਦੀ ਹਦੂਦ ਅੰਦਰ ਹੀ ਰੱਖਣ ਅਤੇ ਆਪਣੇ ਵਾਹਨਾਂ ਨੂੰ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਖੜੇ ਕਰਨ ਤੇ ਗ੍ਰਾਹਕਾਂ ਦੇ ਵਾਹਨਾਂ ਨੂੰ ਸਹੀ ਢੰਗ ਨਾਲ ਪਾਰਕ ਕਰਨ ਲਈ ਪੁਖਤਾ ਪ੍ਰਬੰਧ ਕਰਕੇ ਸਕਿਉਰਟੀ ਗਾਰਡਜ਼ ਲਗਾਏ ਜਾਣ ਤੇ ਟਰੈਫਿਕ ਪੁਲਿਸ ਦਾ ਸਹਿਯੋਗ ਕੀਤਾ ਜਾਵੇ।
4.ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਰੋਜਾਨਾ ਸੁਭਾ 09:00 ਵਜੇ ਐਫ ਐਮ ਰੇਡਿਓ ਰਾਹੀ ਦਿਨ ਭਰ ਦੇ ਟਰੈਫਿਕ ਸਬੰਧੀ ਸਪੈਸ਼ਲ ਬੁਲੇਟਨ ਚਲਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਟਰੈਫਿਕ ਸਬੰਧੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਬੁਲੇਟਨ ਵਿੱਚ ਟਰੈਫਿਕ ਸਬੰਧੀ ਦਿੱਤੀ ਜਾਣਕਾਰੀ ਮੁਤਾਬਿਕ ਆਪਣਾ ਰੂਟ ਬਣਾਇਆ ਜਾਵੇ।