ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੋਸਟਰ ਮੁਕਾਬਲੇ ’ਚ ਸ਼ਾਨਦਾਰ ਸਥਾਨ ਕੀਤਾ ਹਾਸਲ

4679090
Total views : 5513215

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉੁਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੋਸਟਰ ਮੁਕਾਬਲੇ ਚ ਸ਼ਾਨਦਾਰ ਸਥਾਨ ਪ੍ਰਾਪਤ ਕੀਤਾ। ਮਹਾਤਮਾ ਗਾਂਧੀ ਜੈਯੰਤੀ ਨੂੰ ਸਮਰਪਿਤ ਭਵਨਸ ਸਕੂਲ ਦੁਆਰਾ ਕਰਵਾਏ ਗਏ ਪੋਸਟਰ ਨਿਰਮਾਣ ਦੇ ਮੁਕਾਬਲੇ ਚ ਸਹੋਦਿਆ ਕੰਪਲੈਕਸ ਨਾਲ ਜੁੜੇ ਕਰੀਬ 30 ਵਿੱਦਿਅਕ ਸੰਸਥਾਵਾਂ ਨੇ ਭਾਗ ਲਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਮਹਾਤਮਾ ਗਾਂਧੀ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਚ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਸ ਚ 9ਵੀਂ ਜਮਾਤ ਦੇ ਵਿਦਿਆਰਥੀ ਹਰਗੁਨ ਕੌਰ ਅਤੇ ਸ਼ਾਬਤਾਪ ਸਿੰਘ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦਿਆਂ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Share this News