ਛਾਪੜੀ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਨਾਇਆ ਗਿਆ ਜੋੜ ਮੇਲਾ

4678868
Total views : 5512898

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ ਲਾਲੀ ਕੈਰੋਂ,ਜਸਬੀਰ ਸਿੰਘ ਲੱਡੂ
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ  ਜੋੜ ਮੇਲਾ ਪਿੰਡ ਛਾਪੜੀ ਸਾਹਿਬ ਵਿਖੇ ਲੋਕਲ ਗੁਰਦਾਆਰਾ ਪ੍ਰੰਬਧਕ ਕਮੇਟੀ, ਮਾਤਾ ਸਰਬਜੀਤ ਕੌਰ ਤੇ ਬਾਬਾ ਮੱਖਣ ਸਿੰਘ ਤੇ ਨਗਰ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਮਹਾਰਾਜ ਦੇ ਅਖੰਡਪਾਠ ਦੇ ਭੋਗ ਤੇ ਕੀਰਤਨ ਤੋ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਖੁਲੇ ਪੰਡਾਲ ਚ ਕਵੀਸ਼ਰ ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਜਥੇਦਾਰ ਪੱਖੋਕੇ ਦੀ ਅਗਵਾਈ ਚ  ਲੋਕ ਸਭਾ ਚੋਣਾਂ ਦੇ ਪਿੜ ਦੀ ਤਿਆਰੀ ਵਜੋਂ ਪਿੰਡ ਪਿੰਡ  ਵਿਢਾਗੇ ਮੀਟਿੰਗਾਂ- ਕਰਮੂਵਾਲਾ, ਟੋਨੀ, ਭਰੋਵਾਲ
ਇਸ ਮੌਕੇ ਸ਼ੋਮਣੀ ਅਕਾਲੀ ਦਲ ਵੱਲੋ ਕੇਦਰੀ ਸਲਾਹਕਾਰ ਬੋਰਡ ਦੇ ਮੈਂਬਰ ਸ. ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਸ੍ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ , ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ,ਕੋਮੀ ਮੀਤ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਤੇ ਭੁਪਿੰਦਰ ਸਿੰਘ ਟੀਟੂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ । ਇਸ ਮੋਕੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਬਾਬਾ ਮੱਖਣ ਸਿੰਘ ਨੇ ਸਮੂਹ ਆਗੂਆਂ ਨੂੰ ਸਿਰਪਾਓ ਪਾਕੇ ਸਨਮਾਨਿਤ ਕੀਤਾ। ਇਸ ਮੋਕੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਜਿਥੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਬੀਬੀਆਂ ਨੂੰ ਖਾਸ ਅਪੀਲ ਕੀਤੀ ਕਿ ਉਹ ਆਪ ਗੁਰ ਇਤਿਹਾਸ ਪੜਨ ਤੇ ਆਪਣੇ ਬੱਚਿਆਂ ਨੂੰ ਇਸ ਨਾਲ ਜੋੜਨ।
ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਥੇਦਾਰ ਪੱਖੋਕੇ ਹੀ ਹਲਕਾ ਖਡੂਰ ਸਾਹਿਬ ਤੋ ਅਕਾਲੀ ਦਲ ਦਾ ਇੰਚਾਰਜ ਹੈ ਤੇ ਉਹਨਾ ਅਪੀਲ ਕੀਤੀ ਕਿ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਦੀ ਅਗਵਾਈ ਵਿੱਚ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ।
ਕਿਉਕਿ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਲੜਾਈ ਕੇਵਲ ਸ਼ੋਮਣੀ ਅਕਾਲੀ ਦਲ ਹੀ ਲੜਦਾ ਆਇਆ ਹੈ।ਇਸ ਮੌਕੇ ਹਾਜਰੀ ਭਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਸ ਗੁਰਿੰਦਰ ਸਿੰਘ ਟੋਨੀ ਨੇ ਕਿਹਾ ਕਿ ਜਿਸ ਦਿਨ ਤੋਂ ਉਹਨਾਂ ਸਮੇਤ ਹਲਕਾ ਖਡੂਰ ਸਾਹਿਬ ਦੇ ਪ੍ਰਮੁੱਖ ਅਕਾਲੀ ਆਗੂਆਂ ਵੱਲੋਂ ਜਥੇਦਾਰ ਪੱਖੋਕੇ ਨੂੰ ਹੀ ਆਪਣਾ ਹਲਕੇ ਦਾ ਇੰਚਾਰਜ ਵਜੋਂ ਪੂਰੀ ਪਰੋੜਤਾ ਨਾਲ ਨਸ਼ਰ ਕੀਤਾ ਤੇ ਸਵੀਕਾਰਿਆ ਹੈ ਉਸ ਦਿਨ ਤੋਂ ਹੀ ਹਲਕਾ ਖਡੂਰ ਸਾਹਿਬ ਦੇ ਸਮੂਹ ਅਕਾਲੀ ਵਰਕਰਾਂ ਵਿੱਚ ਪੂਰਾ ਉਤਸਾਹ ਪੈਦਾ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਹਲਕੇ ਦੇ ਹਰੇਕ ਪਿੰਡ ਚ ਜਥੇਦਾਰ ਪੱਖੋਕੇ ਦੀ ਅਗਵਾਈ ਹੇਠ ਮੀਟਿੰਗ ਨਾਲ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਧ ਕਰਕੇ ਲੋਕ ਸਭ ਚੋਣਾਂ ਦੇ ਪਿੜ ਦੀ ਤਿਆਰੀ ਵਿੱਢੀ ਜਾਵੇਗੀ ਇਸ ਮੋਕੇ ਲਖਵਿਦਰ ਸਿੰਘ ,  ਮਨਜਿੰਦਰ ਸਿੰਘ ਮਿੰਟੂ,ਤਰਸੇਮ ਸਿੰਘ ਬਾਜਵਾ, ਰਵਿੰਦਰ ਸਿੰਘ ਰਵੀ, ਤਰਸੇਮ ਸਿੰਘ ਛਾਪੜੀ,ਨੰਬਰਦਾਰ ਬਖਸ਼ੀਸ ਸਿੰਘ, ਗੁਰਿੰਦਰ ਸਿੰਘ, ਮਹਿੰਦਰ ਸਿੰਘ,  ਬਲਵਿੰਦਰ ਸਿੰਘ ਆਦਿ ਨੇ ਵੀ ਹਾਜਰੀ ਭਰੀ।
Share this News