ਪੁਲਿਸ ਨੇ 39000 ਨਸ਼ੀਲੀਆਂ ਗੋਲੀਆਂ ਤੇ 10,000 ਰੁਪਏ ਦੀ ਡਰੱਗ ਮਨੀ ਸਮੇਤ ਨਸ਼ਾ ਤਸਕਰ ਕੀਤਾ ਕਾਬੂ

4678537
Total views : 5512383

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ

ਜਿਲਾ ਤਰਨ ਤਾਰਨ ਦੇ ਸਰਹੱਦੀ ਥਾਣਾਂ ਸਰਾਏ ਅਮਾਨਤ ਦੀ ਪੁਲਿਸ ਪਾਰਟੀ ਵਲੋ ਪਿੰਡ ਭੂਸੇ  ਨਜਦੀਕ ਲਗਾਏ ਨਾਕੇ ਦੌਰਾਨ ਇਕ ਨਸ਼ਾ ਤਸਕਰ ਨੂੰ 39000 ਨਸ਼ੀਲੀਆਂ ਗੋਲੀਆਂ(ਟਰਮਾਡੋਲ) ਅਤੇ 10000 ਦੀਡਰੱਗ ਮਨੀ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆ ਤਾਂਣਾਂ ਮੁੱਖੀ ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾ ਪੁਲਸ ਬੀਤੀ ਦੇਰ ਸਾਮ ਗਸਤ ਦੋਰਾਨ ਪਿੰਡ ਭੂਸੇ ਕੋਲ ਇਕ ਹੀਰੋ ਹਾਂਡਾ ਮੋਟਰਸਾਈਕਲ P:B=2DB= 5975,ਸਵਾਰ ਇਕ ਵਿਅਕਤੀ ਆਉਦੇ ਦਿਖਾਈ ਦਿੱਤਾ।ਜਿਸ ਨੁੰ ਰੋਕ ਤਲਾਸ਼ੀ ਲੈਣ ਦੋਰਾਨ ਉਸ ਕੋਲੋ 39000ਨਸੀਲੀਆ ਗੌਲੀਆ ਟਰਮਾਡੋਲ ਬਰਾਮਦ ਹੋਈ ।ਦੋਸੀ ਦੀ ਪਹਿਚਾਣ ਕੁਲਦੀਪ ਸਿੰਘ ਉਰਫ ਕੀਪਾ ਵਾਸੀ ਚੀਚਾ ਵਜੋ ਹੋਈ। ਇਸ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ  ਵਿਖੇ ਮੁਕੱਦਮਾ ਨੰਬਰ 7822/61/85N:D:P:C (act)ਤਹਿਤ ਦਰਜ ਕਰ ਲਿਆ ਗਾਏ।ਅਜ ਦੇਰ ਸਾਮ ਨੁੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ  ਕੀਤਾ ਜਾਏਗਾ ਕਿ ਜਿਸ ਦੌਰਾਨ ਬਰੀਕੀ ਨਾਲ ਪੁਛਗਿਛ ਕੀਤੀ ਜਾਏਗੀ । 

Share this News