Total views : 5511532
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੇਰੇ ਸਤਿਕਾਰਯੋਗ ਸਮੂਹ ਮੈਬਰ ਸਹਿਬਾਨ,
ਚੀਫ ਖਾਲਸਾ ਦੀਵਾਨ ,
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ,
ਆਪ ਸਭ ਨੂੰ ਪਤਾ ਲੱਗ ਹੀ ਚੁੱਕਿਆ ਹੋਣਾ ਕਿ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ ਨਿੱਜਰ ਤੇ ਉਹਨਾ ਦੇ ਕੁਝ ਨਜਦੀਕੀ ਸਾਥੀਆ ਨੇ ਮੈਨੂੰ ਦੀਵਾਨ ਦੇ ਜਨਰਲ ਹਾਊਸ ਦੀ ਸਹਿਮਤੀ ਤੋ ਬਿਨਾਂ ਹੀ ਦੀਵਾਨ ਚੋ ਬਾਹਰ ਕੱਢਣ ਦਾ ਆਪਣਾ ਇੱਕਤਰਫਾ ਫਤਵਾ ਸੁਣਾਇਆ ਹੈ।ਮੈ ਇਸ ਸੰਬੰਧੀ ਆਪ ਜੀ ਨਾਲ਼ ਕੁਝ ਵਿਚਾਰ ਰੱਖਣੇ ਚਹੁੰਦਾ ਹਾਂ । ਮੈਬਰ ਸਹਿਬਾਨ ਮੈਚੀਫ ਖਾਲਸਾ ਦੀਵਾਨ ਦਾ ਮੈਬਰ ਅੱਜ ਤੋਲਗਭਗ 30 ਸਾਲ ਪਹਿਲੇ ਬਣਿਆ ਸੀ । ਮੈਹਮੇਸ਼ਾ ਆਪਣੀ ਸਮਰੱਥਾ ਮੁਤਾਬਕ ਦੀਵਾਨ ਲਈ ਹਰ ਸੇਵਾ ਕਰਨ ਦੀ ਕੋਸ਼ਸਿ਼ ਕੀਤੀ ਹੈ। ਮੈ ਚੀਫ ਖਾਲਸਾ ਦੀਵਾਨ ਲਈ 1100 ਗਜ਼ ਜਗਾਹ ਮਜੀਠਾ-ਵੇਰਕਾ ਬਈਪਾਸ ਅਮ੍ਰਤਿਸਰ ਵਿਖੇ ਜਿਸ ਦੀ ਮੌਜੂਦਾ ਮਾਰਕੀਟ ਕੀਮਤ ਲੱਗਭਗ ਢੇਡ ਕਰੋੜ ਰੁਪਏ ਹੈਦਾਨ ਕੀਤੀ ਹੈ। ਮੈ ਹਮੇਸ਼ਾ ਹੀ ਦੀਵਾਨ ਦੀ ਚੜਦੀਕਲਾ ਲਈ ਸੋਚਿਆ ਹੈ ਤੇ ਦੀਵਾਨ ਲਈ ਸੇਵਾ ਕੀਤੀ ਹੈ। ਜਦੋ ਡਾ ਨਿਜਰ ਨੂੰ ਦੀਵਾਨ ਦੀ ਪ੍ਰਧਾਨਗੀ ਦਾ ਉਮੀਦਵਾਰ ਬਣਾਇਆ ਸੀ ਤਾਂ ਮੈ ਡਾ: ਸਹਿਬ ਵਲੋਂ ਦੀਵਾਨ ਵਿੱਚ ਸੁਧਾਰਾ ਦੀ ਆਸ ਨਾਲ਼ ਉਹਨਾ ਦੀ ਸੁਪੋਰਟ ਕੀਤੀ ਸੀ ਤੇ ਮੈਬਰਾਂ ਕੋਲ਼ੋਉਹਨਾ ਲਈ ਵੋਟਾ ਮੰਗੀਆਂ ਸੀ । ਪਰ ਮੇਰਾ ਮੈਬਰ ਹੋਣ ਦੇਨਾਤੇਇਹ ਫਰਜ ਬਣਦਾ ਹੈਕਿ ਚਾਹੇਕੋਈ ਵੀ ਪ੍ਰਧਾਨ ਹੋਵੇ ਭਾਵੇਂ ਮੇਰਾ ਨਜਦੀਕੀ ਜਾਂ ਵਿਰੋਧੀ ਹੋਵੇ , ਅਗਰ ਮੈਨੂੰ ਕੋਈ ਕੰਮ ਦੀਵਾਨ ਲਈ ਠੀਕ ਨਹੀ ਲੱਗ ਰਿਹਾ ਤਾਂ ਮੈ ਉਸਦੇ ਖਿਲਾਫ ਬੋਲਾਂ । ਮੈਇਹ ਅਲੋਚਨਾ ਕੋਈ ਪਹਿਲੇ ਪਰਧਾਨ ਦੀ ਨਹੀ ਕੀਤੀ ।
ਪਹਿਲਾ ਵੀ ਅਗਰ ਮੈਨੂੰ ਕੋਈ ਕੰਮ ਦੀਵਾਨ ਲਈ ਗਲਤ ਲੱਗ ਰਿਹਾ ਹੁੰਦਾ ਹੈ ਤਾ ਮੈ ਉਸ ਖਿਲਾਫ ਬੋਲਦਾ ਰਿਹਾ ਹਾਂ । ਪਰ ਡਾ: ਨਿਜਰ ਆਪਣੀ
ਅਲੋਚਨਾ ਬਿਲਕੁੱਲ ਬਰਦਾਸ਼ਤ ਨਹੀਂ ਕਰਦੇ। ਉਹ ਕੁੱਝ ਅਜਿਹੇਚੰਦ ਕੁਬੰਦਿਆ ਨਾਲ਼ ਘਿਰ ਕੇਰਹਿ ਗਏ ਹਨ ਜਿਹੜੇਉਹਨਾ ਦੀ ਅਲੋਚਨਾ ਕਰਨ ਵਾਲ਼ੇ ਮੈਬਰ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤੱਤਪਰ ਰਹਿੰਦੇ ਹਨ ਤਾਂ ਕਿ ਬਾਕੀ ਦੇਮੈਬਰਾ ਡਰ ਕੇ ਉਹਨਾਂ ਦੀ ਹਾ ਵਿੱਚ ਹਾਂ ਮਿਲਾਉਣ ਲੱਗ ਪੈਣ ।ਮੈਬਰ ਸਹਿਬਾਨ ਅੱਜ ਕੱਲ਼ ਸੋਸ਼ਲ ਮੀਡੀਆ ਦਾ ਜਮਾਨਾ ਹੈ। ਹਰ ਪੌਲੀਟੀਕਲ ਪਾਰਟੀ , ਸੰਸਥਾ, ਨਿਉਜ ਚੈਨਲਾਂ ਦਾ ਆਪਣਾ ਸੋਸ਼ਲ ਮੀਡੀਆ ਦਾ ਅਕਾਉਟ ਹੈ। ਇੱਕ ਪੌਲੀਟੀਕਲ ਲੀਡਰ ਦੂਸਰੇਦੀ ਸੋਸ਼ਲ ਮੀਡੀਆ ਤੇਅਲੋਚਨਾ ਕਰਦਾ ਹੈਤਾ ਦੂਸਰਾ ਉਸਦਾ ਜਵਾਬ ਦਿੰਦਾ ਹੈ।ਡਾ ਨਿੱਜਰ ਦਾ ਆਪਣਾ ਸੋਸ਼ਲ ਮੀਡੀਆ ਅਕਾਉਟ ਹੈ।
ਉਹ ਆਪਣੀ ਨਿੱਕੀ ਤੋ ਨਿੱਕੀ ਕਾਰਵਾਈ ਵੀ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ । ਪਹਿਲੇ ਪ੍ਰਧਾਨਾ ਦੇ ਦੌਰ ਵਿੱਚ ਜਦੋ ਮੈਬਰਾ ਨੂੰ ਸੋਸ਼ਲ ਮੀਡੀਆ ਤੋਵਰਜਿਆ ਗਿਆ ਸੀ ਤਾ ਡਾ ਨਿੱਜਰ ਨੇਖੁਦ ਜਨਰਲ ਹਾਊਸ ਵਿੱਚ ਕਿਹਾ ਸੀ ਕਿ “ਤੁਸੀ ਜਮਾਨੇ ਦੇ ਹਿਸਾਬ ਨਾਲ਼ ਸੋਸ਼ਲ ਮੀਡੀਆ ਤੋ ਵੱਖ ਨਹੀ ਹੋ ਸਕਦੇ।ਕਿਸੇ ਮੈਬਰ ਅਹੁਦੇਦਾਰ ਦੇ ਖਿਲਾਫ ਬੋਲਣ ਦਾ ਮੱਤਲਬ ਦੀਵਾਨ ਦੇ ਖਿਲਾਫ ਬੋਲਣਾ ਨਹੀ ਹੁੰਦਾ। ਜਿਵੇਮੋਦੀ ਦੇਖਿਲਾਫ ਬੋਲਣਾ ਦਾ ਮਤਲਬ ਭਾਰਤ ਦੇਖਿਲਾਫ ਹੋਣਾ ਨਹੀ”। ਇਹ ਡਾ ਨਿਜਰ ਦੀ ਸਟੇਟਮੈਟ ਦੀਵਾਨ ਦੀ ਮੀਟਿੰਗ ਦੀ ਪਰਸੀਡਿੰਗ ਵਿੱਚ ਮੌਜੂਦ ਹੈ। ਪਰ ਜਿਊ ਹੀ ਡਾ ਨਿੱਜਰ ਆਪ ਖੁਦ ਪ੍ਰਧਾਨ ਬਣੇ ਤਾਂ ਉਹਨਾ ਦੇ ਤੇਵਰ ਬਦਲ ਗਏ । ਹੁਣ ਉਹਨਾ ਨੂੰ ਦੀਵਾਨ ਦੇਮੈਬਰਾਂ ਦਾ ਸੋਸ਼ਲ ਮੀਡੀਆ ਤੇ ਬੋਲਣਾ ਪਸੰਦ ਨਹੀਂ ।
ਦਰਅਸਲ ਜੇ ਕੋਈ ਮੈਬਰ ਉਹਨਾ ਦੇ ਪੱਖ ਵਿੱਚ ਬੋਲੇ ਤਾਂ ਫਿਰ ਸਭ ਠੀਕ ਹੈਕਿਉਕਿ ਉਹ ਖੁਦ ਵੀ ਰੋਜ ਪੋਸਟਾ ਪਾਉਦੇ ਹਨ, ਪਰ ਜੇ ਕੋਈ ਅਲੋਚਨਾ ਕਰੇ ਉਹ ਪਸੰਦ ਨਹੀਂ ਹੈ। ਮੇਰੀ ਜਿਸ ਪੋਸਟ ਲਈ ਮੈਨੂੰ ਦੀਵਾਨ ਚੋ ਕੱਢਿਆ ਗਿਆ ਉਸ ਵਿੱਚ ਮੈ ਇਹਨਾ ਤੇ ਇਹਨਾ ਦੇਕੁਝ ਸਾਥੀਆ ਦੀ ਅਲੋਚਨਾ ਹੀ ਕੀਤੀ ਹੈ। ਹੁਣ ਕਿਉਕਿ ਸੋਸ਼ਲ ਮੀਡੀਆ ਤੇਕੀਤੀ ਗਈ ਗੱਲ ਦੀ ਪਹੁੰਚ ਬਹੁਤ ਦੂਰ ਤੱਕ ਹੋਜਾਦੀ ਹੈ ਸੋ ਇਹਨਾ ਨੂੰ ਇਹ ਤਕਲੀਫ ਹੋਈ ਹੈ। ਪ੍ਰਧਾਨ ਬਣਨ ਤੋਪਹਿਲਾ ਜਿਹੜੇਡਾ ਨਿੱਜਰ ਸੋਸ਼ਲ ਮੀਡੀਆ ਦੀ ਵਰਤੋਦੀ ਪਰੋੜਤਾ ਕਰਦੇਸਨ ਤੇਆਪ ਹੁਣ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ, ਪਰ ਉਹ ਹੁਣ ਇਸ ਦੀ ਚੀਫ ਖਾਲਸਾ ਦੀਵਾਨ ਦੇਮੈਬਰਾ ਵਲੋ ਵਰਤੋ ਦੇ ਖਿਲਾਫ ਹੋ ਗਏ ਹਨ । ਕਿਉਕਿ ਉਹ ਚਹੁੰਦੇ ਹਨ ਕਿ ਇਹ ਭਾਵੇਂਜੋਵੀ ਕਰੀ ਜਾਣ ਉਸਦੇਖਿਲਾਫ ਕੋਈ ਬੋਲਣ ਦੀ ਜੁਰਅਤ ਨਾ ਕਰੇ ਤੇਅਗਰ ਕੋਈ ਬੋਲਦਾ ਹੈ ਤਾ ਉਸਦੀ ਅਵਾਜ ਇੱਕ ਚਾਰਦੀਵਾਰੀ ਤੱਕ ਹੀ ਸੀਮਤ ਰਹੇਨਾ ਕੇਸੋਸ਼ਲ ਮੀਡੀਆ ਰਾਹੀ ਸਾਰੇਮੈਬਰਾ ਅਤੇਪੂਰੇਸਿੱਖ ਪੰਥ ਤੱਕ ਪਹੁੰਚ ਜਾਵੇ। ਸੋਮੇਰੀ ਸੋਸ਼ਲ ਮੀਡੀਆ ਪੋਸਟ ਦਾ ਅਧਾਰ ਬਣਾ ਕੇਮੈਨੂੰ ਬਿਨਾ ਕੋਈ ਨੋਟਿਸ ਦਿੱਤੇਤੇਬਿਨਾ ਕੋਈ ਮੇਰਾ ਜਵਾਬ ਲਏ ਇਹਨਾ ਨੇਮੈਨੂੰ ਇੱਕ ਸਾਲ ਲਈ ਸਸਪੈਡ ਕਰ ਦਿੱਤਾ ਸੀ ।ਇਸ ਤੋ ਬਾਅਦ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਤੇਮੀਟਿੰਗ ਵਿੱਚ ਇਹਨਾ ਦੇਹੀ ਇੱਕ ਨਜਦੀਕੀ ਸਾਥੀ ਨੇਖੜੇਹੋਕੇਕਿਹਾ ਕਿ ਕਿਉਕਿ ਹਰੀ ਸਿੰਘ ਸੋਸ਼ਲ ਮੀਡੀਆ ਤੇ ਪੋਸਟਾ ਪਾਉਦੇ ਹਨ ਇਸ ਲਈ ਇਹਨਾ ਨੂੰ ਸਦਾ ਲਈ ਦੀਵਾਨ ਚੋਕੱਢ ਦਿੱਤਾ ਜਾਵੇ। ਇਸ ਮਤੇ ਦੇ ਸਮਰਥਨ ਵਿੱਚ ਉਥੇ ਮੌਜੂਦ ਮੈਬਰਾਂ ਨੇਆਪਣੇਹੱਥ ਖੜੇਨਹੀਂ ਕੀਤੇ , ਸਿਰਫ ਡਾ ਨਿੱਜਰ ਤੇਉਸਦੇਕੁਝ ਨਜਦੀਕੀ ਸਾਥੀਆਂ ਨੇਹੀ ਸਮਰਥਨ ਕੀਤਾ । ਪ੍ਰੰਤੂ ਗੁਰੂ ਗ੍ਰੰਥ ਸਹਿਬ ਦੀ ਮੌਜੂਦਗੀ ਵਿੱਚ ਇਹਨਾ ਨੇ ਝੂਠ ਬੋਲ ਕੇ ਇਸ ਮਤੇ ਨੂੰ ਬਹੁਮਤ ਕਿਹਾ ਤੇ “ਹੋਗਿਆ ਜੀ ਹੋਗਿਆ” ਦਾ ਰੌਲ਼ਾ ਪਾ ਕੇਬਿਨਾ ਬਹੁਸੰਮਤੀ ਦੇਹੀ ਮੇਰੇ ਖਿਲਾਫ ਫਤਵਾ ਜਾਰੀ ਕੀਤਾ ।
ਸਤਿਕਾਰਯੋਗ ਮੈਬਰ ਸਹਿਬਾਨ ਮੈਨੂੰ ਇਹ ਪਤਾ ਹੈਕਿ ਇਹ ਤੁਹਾਡਾ ਫੈਸਲਾ ਨਹੀ ਹੈ, ਇਹ ਸਿਰਫ ਡਾ ਨਿਜਰ ਤੇਉਹਨਾ ਦੀ ਨਜਦੀਕੀ ਜੁੰਡਲ਼ੀ ਦਾ ਇੱਤਤਰਫਾ ਫਤਵਾ ਹੈ। ਡਾ ਨਿੱਜਰ ਬਹੁਤ ਤੇਜੀ ਨਾਲ ਇੱਕ ਡਿਕਟੇਟਰ ਵਾਗ ਵਿਹਾਰ ਕਰਨ ਲੱਗੇਹਨ । ਮੇਰੇਤੋਇਲਾਵਾ ਉਹਨਾ ਨੇ ਆਪਣੇ ਖਿਲਾਫ ਬੋਲਣ ਵਾਲ਼ੇ 5 ਮੈਬਰਾ ਨੂੰ ਇਹ ਹੁਣ ਤੱਕ ਦੀਵਾਨ ਵਿੱਚੋਕੱਢ ਦਿੱਤਾ ਹੈ।ਇਹ ਦੀਵਾਨ ਦੇਮੈਬਰਾਂ ਉਤੇ ਦਹਿਸ਼ਤ ਦਾ ਮਹੌਲ ਬਣਾ ਰਹੇਹਨ ਤਾ ਕਿ ਕੋਈ ਵੀ ਮੈਬਰ ਇਹਨਾ ਤੇਇਹਨਾ ਦੇਨਜਦੀਕੀ ਸਾਥੀਆ ਖਿਲਾਫ ਬੋਲਣ ਦੀ ਹਿੰਮਤ ਨਾ ਕਰੇ। ਮੈਬਰ ਸਹਿਬਾਨ ਮੈਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਗੇਤੋਸਾਰੇਇਕੱਠੇਹੋਵੋਤੇਅਜਿਹੇਫਤਵਿਆ ਤੋਨਾ ਡਰੋ। ਅਸੀ ਸਾਰੇਦੀਵਾਨ ਦੀ ਸੇਵਾ ਕਰ ਰਹੇਹਾਂ ਨਾ ਕਿ ਕੋਈ ਤਨਖਾਹਦਾਰ ਮੁਲਾਜਮ ਹਾ, ਜੋਸਾਨੂੰ ਆਪਣੇਮਨ ਦੀ ਗਲ ਬੋਲਣ ਤੇ ਸਸਪੈਡ ਕੀਤਾ ਜਾਵੇ। ਚੀਫ ਖਾਲਸਾ ਦੀਵਾਨ ਦੇਸਵਿਧਾਨ ਵਿੱਚ ਮੈਬਰਾਂ ਨੂੰ ਸਸਪੈਡ ਕਰਨ ਦਾ ਕੋਈ ਪਰਾਵਧਾਨ ਹੀ ਨਹੀ ਹੈ। ਕਿਸੇਮੈਬਰ ਨੂੰ ਸਿਰਫ ਤਾ ਹੀ ਦੀਵਾਨ ਵਿੱਚੋਂਕੱਢਿਆ ਜਾ ਸਕਦਾ ਹੈਜੇਕਰ ਉਹ ਪਤਿਤ ਹੋਗਿਆ ਹੋਵੇ, ਕੋਈ ਕੁਰਹਿਤ ਕਰੇ ,ਅਹੁਦੇ ਦੀ ਦੁਰਵਰਤੋ ਕਰਕੇ ਭਰਿਸਟਾਚਾਰ ਕਰੇਆਦਿ । ਇਸ ਦਾ ਵੀ ਇੱਕ ਸਵੀਧਾਨਿਕ ਤਰੀਕਾ ਹੈਕਿ ਜੇਕਰ ਅਜਿਹੇ ਦੋਸ਼ ਲਗਾ ਕੇਕੋਈ ਹੋਰ ਮੈਬਰ ਦੀਵਾਨ ਨੂੰ ਲਿਖਤੀ ਸਿਕਾਇਤ ਕਰੇ , ਅਤੇਦੂਸਰਾ ਮੈਬਰ ਗਵਾਹ ਵਜੋਹਸਤਾਖਰ ਕਰੇ। ।ਪੜਤਾਲ ਹੋਵੇਤੇਦੋਸ਼ ਸਾਬਤ ਹੋਜਾਣ ਤੇ¾ ਮੈਬਰ ਇਸ ਦੇ ਹੱਕ ਵਿੱਚ ਵੋਟ ਪਾਉਣ , ਸਿਰਫ ਤਾ ਹੀ ਕਿਸੇਮੈਬਰ ਨੂੰ ਕੱਢਿਆ ਜਾ ਸਕਦਾ ਹੈ। ਪਰ ਮੈਬਰ ਸਹਿਬਾਨ ਮੈਜੂਦਾ ਪ੍ਰਧਾਨ ਤੇਉਸਦੇਨਜਦੀਕੀਆਂ ਨੇ ਇਹ ਸਾਰੇ ਨਿਯਮ ਛਿੱਕੇਤੇਟੰਗ ਦਿੱਤੇਹਨ ਤੇਉਹ ਸਸਪੈਨਸ਼ਨਾ ਦਾ ਡਰਾਵਾ ਵਿਖਾ ਕੇਦੀਵਾਨ ਦੇਮੈਬਰਾਂ ਨੂੰ ਦਹਿਸ਼ਤਯਾਦਾ ਕਰਨ ਦੀ ਕੋਸ਼ਸਿ ਕਰ ਰਹੇਹਨ। ਉਹਨਾਂ ਤੇ ਮੌਜੂਦਾ ਸਰਕਾਰ ਦਾ ੰਲ਼ਅ ਹੋਣ ਦਾ ਵੀ ਹੰਕਾਰ ਹੋਗਿਆ ਹੈ। ਸਤਾ ਦੇਨਸ਼ੇਵਿੱਚ ਉਹ ਦੀਵਾਨ ਦੇਮੈਬਰਾਂ ਨੂੰ ਆਪਣੀ ਕਠਪੁਤਲੀ ਬਣਾ ਕੇਰੱਖਣਾ ਚਹੁੰਦੇਹਨ ਜੋ ਸਿਰਫ ਉਹਨਾ ਦੀ ਹਾਂ ਵਿੱਚ ਹਾਂ ਮਿਲਾਉਣ । ਆਪ ਸਭ ਨੂੰ ਬੇਨਤੀ ਹੈਕਿ ਜਨਰਲ ਹਾਊਸ ਵਿੱਚ ਜਿਸ ਤਰਾ ਕਾਹਲੀ ਕਾਹਲੀ ਵਿੱਚ ਹੱਥ ਖੜੇ ਕਰਾ ਕੇ “ਹੋਗਿਆ ਜੀ ਹੋਗਿਆ” ਦਾ ਰੌਲ਼ਾ ਪਾ ਕੇਮਤੇਪਾਸ ਕਰਾਏ ਜਾਂਦੇਹਨ ਉਹ ਦੀਵਾਨ ਲਈ ਠੀਕ ਨਹੀ ਹੈ। ਪੰਜਾਹ ਸੌ ਮੈਬਰਾ ਦੀਆ ਵੋਟਾ ਗਿਣਨਾ ਕਿੰਨਾ ਕੁਵੱਡਾ ਕੰਮ ਹੈ ? ਉਥੇਸਟਾਫ ਮੌਜੂਦ ਹੋਵੇਜੋਪੱਖ ਵਿੱਚ ਤੇਵਿਰੋਧ ਵਿੱਚ ਪਈਆ ਵੋਟਾ/ਮੈਬਰਾ ਦੀ ਗਿਣਤੀ ਕਰੇ। ਦੂਰ ਦੁਰਾਡੇ ਸ਼ਹਿਰਾਂ ਵਿੱਚ ਰਹਿੰਦੇ ਮੈਬਰਾ ਨੂੰ ਦੀਵਾਨ ਦੀ ਮੀਟਿੰਗ ਦਾ ਅਜੰਡਾ ਭੇਜਣਾ ਯਕੀਨੀ ਬਣਾਇਆ ਜਾਵੇਤੇਜਿਹੜੇਦੂਰ ਦੇਸਹਿਰਾਂ ਦੇਮੈਬਰ ਹਰੇਕ ਮੀਟਿੰਗ ਵਿੱਚ ਸ਼ਾਮਲ ਨਹੀ ਹੋਸਕਦੇਉਹਨਾ ਨੂੰ ਵੀ ਆਨਲਾਈਨ ਲਿੰਕ ਭੇਜ ਕੇਜੁਆਇਨ ਕਰਵਾਇਆ ਦਾਵੇ। ਜਨਰਲ ਹਾਉਸ ਵਿੱਚ ਵੱਡੀ ਸਕਰੀਨ ਤੇ ਉਹਨਾ ਨੂੰ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇਤੇਆਨਲਾਈਨ ਮੀਟਿੰਗ ਵਿੱਚ ਹਾਜਰ ਹੋਣ ਵਾਲ਼ਆਿ ਦੀਆ ਵੋਟਾ ਵੀ ਮਤੇਲਈ ਗਿਣੀਆ ਜਾਣ । ਸਿਰਫ ਇਸੇਤਰਾ ਹੀ ਭਵਿੱਖ ਵਿੱਚ ਆਪ ਸਭ ਦੀ ਮਜਬੂਤ ਸਮੂਲੀਅਤ ਨਾਲ਼ ਚੀਫ ਖਾਲਸਾ ਦੀਵਾਨ ਨੂੰ ਗਲਤ ਹੱਥਾ ਵਿੱਚ ਜਾਣ ਤੋਂਰੋਕਿਆ ਜਾ ਸਕਦਾ ਹੈਤੇਕਿਸੇਵੀ ਪ੍ਰਧਾਨ ਨੂੰ ਮਨਮਰਜੀਆਂ ਕਰਨ ਤੋਰੋਕਿਆ ਜਾ ਸਕਦਾ ਹੈ। ਸੋਅੱਜ ਮੈਨੂੰ ਦੀਵਾਨ ਦੀ ਤੀਹ ਸਾਲ ਦੀ ਸੇਵਾ ਕਰਨ ਤੋ ਬਾਅਦ ਜਿਸ ਤਰਾ ਬਿਨਾ ਕੋਈ ਨੋਟਿਸ ਦਿੱਤੇ , ਬਿਨਾ ਕੋਈ ਸੁਣਵਾਈ ਕੀਤੇ , ਬਿਨਾ ਦੀਵਾਨ ਦੀ ਬਹੁ-ਸੰਮਤੀ ਤੇਕੱਢ ਦਿੱਤਾ ਗਿਆ ਹੈ, ਮੈ ਚਹੁੰਦਾ ਹਾ ਕਿ ਭਵਿੱਖ ਵਿੱਚ ਇਸ ਤਰਾਂ ਦੀ ਬੇਇਨਸਾਫੀ ਤੁਹਾਡੇ ਨਾਲ਼ ਨਾ ਹੋਵੇ।ਉਮੀਦ ਹੈਕਿ ਤੁਸੀ ਸਾਰੇ ਮੈਬਰ ਸਹਿਬਾਨ ਸਿੱਖਾ ਦੀ ਇਸ ਸਿਰਮੌਰ ਸੰਸਥਾ ਲਈ ਇੱਕ ਜੁੱਟ ਰਹੋਗੇ ਤੇ ਕਿਸੇ ਵੀ ਵਿਅਕਤੀ ਨੂੰ ਭਾਵੇ ਉਹ ਕਿੰਨਾ ਹੀ ਰਸੂਖਦਾਰ ਕਿਉ ਨਾ ਹੋਵੇ, ਇਸ ਸੰਸਥਾ ਉਤੇ ਡਿਕਟੇਟਰ ਵਾਗ ਕਬਜਾ ਨਹੀ ਕਰਨ ਦੇਵੋਗੇ।ਮੇਰੇ ਕੋਲ਼ੋ ਚੀਫ ਖਾਲਸਾ ਦੀਵਾਨ ਦੀ ਸੇਵਾ ਕਰਦਿਆ ਜੇਕਰ ਕਦ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਂ ਆਪ ਸਭ ਕੋਲੋਂ ਖਿਮਾ ਦਾ ਜਾਚਕ ਹਾਂ ।
ਆਪ ਸਭ ਦਾ ਅਤੇ ਚੀਫ ਖਾਲਸਾ ਦੀਵਾਨ ਦਾ ਸ਼ੁਭਚਿੰਤਕ,
ਪ੍ਰੋ ਹਰੀ ਸਿੰਘ
9814674594