Total views : 5511488
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬਾਰਡਰ ਨਿਊਜ ਸਰਵਿਸ
ਬਠਿੰਡਾ ਪੁਲਿਸ ਨੇ ਇਕ ਅਜਿਹੇ ਗ੍ਰੰਥੀ ਦਾ ਪਰਦਾਫ਼ਾਸ਼ ਕੀਤਾ ਹੈ ਜਿਸ ਦੇ ਵੱਲੋਂ ਲੋਕਾਂ ਨੂੰ ਆਨੰਦ ਕਾਰਜ ਦੇ ਫ਼ਰਜ਼ੀ ਸਰਟੀਫੀਕੇਟ ਤਿਆਰ ਕਰ ਕੇ ਦਿੱਤੇ ਜਾ ਰਹੇ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਉਸ ਨੇ ਲਾਲਚਵੱਸ ਭੈਣ-ਭਰਾ ਦੇ ਆਨੰਦ ਕਾਰਜ ਦਾ ਸਰਟੀਫੀਕੇਟ ਵੀ ਤਿਆਰ ਕਰ ਕੇ ਦੇ ਦਿੱਤਾ ਸੀ। ਮਿਲੀ ਜਾਣਕਾਰੀ ਦੇ ਮੁਤਾਬਕ ਹੰਸ ਨਗਰ ਦੇ ਗੁਰਦੁਆਰੇ ਵਿਚ ਇਕ ਗ੍ਰੰਥੀ ਸਿੰਘ ਹੈ ਜਿਸ ਦਾ ਸਬੰਧ ਕਈ ਹੋਰ ਗੁਰਦੁਆਰਿਆਂ ਨਾਲ ਵੀ ਦੱਸਿਆ ਜਾ ਰਿਹਾ ਹੈ।
ਉਹ ਪੈਸੇ ਦੇ ਬਦਲੇ ਗੁਰਦੁਆਰੇ ਵਿਚ ਕਿਸੇ ਵੀ ਤਰ੍ਹਾਂ ਦੇ ਜੋੜੇ ਦੇ ਆਨੰਦ ਕਾਰਜ ਦਾ ਪ੍ਰਬੰਧ ਕਰਦਾ ਸੀ। ਉਸ ਕੋਲ ਵਿਦੇਸ਼ ਜਾਣ ਵਾਲੇ ਤੇ ਘਰ ਤੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਲੜਕੇ-ਲੜਕੀਆਂ ਤੋਂ ਇਲਾਵਾ ਠੇਕੇ ’ਤੇ ਵਿਆਹ ਕਰਨ ਵਾਲੇ ਜੋੜੇ ਵੀ ਆਉਂਦੇ ਸਨ।
ਉਸ ਨੇ ਗੁਰਦੁਆਰਾ ਸੰਜੇ ਨਗਰ ਬਠਿੰਡਾ ਅਤੇ ਗੁਰਦੁਆਰਾ ਬੀੜ ਤਾਲਾਬ ਬਸਤੀ ਨੰਬਰ 6 ਬਠਿੰਡਾ ਦੇ ਨਾਂ ’ਤੇ ਲੈਟਰ ਪੈਡ ਬਣਾਏ ਹਨ ਜਿਨ੍ਹਾਂ ’ਤੇ ਆਨੰਦ ਕਾਰਜ ਦਾ ਸਰਟੀਫੀਕੇਟ ਤਿਆਰ ਕਰ ਕੇ ਦਿੰਦਾ ਸੀ ਜਦੋਂਕਿ ਇਨ੍ਹਾਂ ਥਾਵਾਂ ’ਤੇ ਕੋਈ ਵੀ ਗੁਰਦੁਆਰਾ ਨਹੀਂ ਹੈ।
ਫਰਜੀ ਵਿਆਹ ਕਰਾਉਣ ਵਾਲਿਆ ਜਿਆਦਾ ਵਿਦੇਸ਼ ਜਾਣ ਦੇ ਚਾਹਵਾਨ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਜਸਥਾਨ ਦੇ ਇੱਕ ਪਰਿਵਾਰ ਨੇ ਇਸ ਗੁਰਦੁਆਰਾ ਸਾਹਿਬ ਦੀ ਭਾਲ ਕੀਤੀ। ਫਿਰ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਗ੍ਰੰਥੀ ਸਿੰਘ ਨੇ ਇੱਕ ਮੁੰਡੇ ਦਾ ਵਿਆਹ ਉਸ ਦੀ ਮਾਸੀ ਦੀ ਕੁੜੀ ਨਾਲ ਕਰਵਾ ਚੁੱਕਾ ਹੈ।ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ 96 ਕਰੋੜੀ ਦੇ ਜ਼ਿਲ੍ਹਾ ਜਥੇਦਾਰ ਕੁਲਵੰਤ ਸਿੰਘ ਬਾਬਾ ਸੰਤਾ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਕਤ ਗ੍ਰੰਥੀ ਸਿੰਘ ਨੇ ਨਾ ਸਿਰਫ਼ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਹੈ ਸਗੋਂ ਨਾਬਾਲਗਾਂ ਨੂੰ ਜਾਅਲੀ ਸਰਟੀਫਿਕੇਟ ਦੇ ਕੇ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਉਹ ਪੁਲਿਸ ਕਾਰਵਾਈ ਲਈ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਕਰ ਰਹੇ ਹਨ।