ਕਿਸਾਨ ਕਣਕ ਦੀ ਬਿਜਾਈ ਢੁਕਵੇਂ ਸਮੇਂ ’ਤੇ ਹੀ ਕਰਨ -ਮੁੱਖ ਖੇਤੀਬਾੜੀ ਅਫ਼ਸਰ ਢਿਲੋ

4677928
Total views : 5511384

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਪੁਰ/ਰਣਜੀਤ ਸਿੰਘ ਰਾਣਾ

ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ: ਕ੍ਰਿਪਾਲ ਸਿੰਘ ਢਿਲੋ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਸਾਲ ਪੀ.ਆਰ. 126 ਕਿਸਮ ਹੇਠ ਰਕਬਾ ਆਉਣ ਕਾਰਨ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਆਮਦ ਪਿਛਲੇ ਸਾਲ ਨਾਲੋਂ ਪਹਿਲਾਂ ਹੈ ਅਤੇ ਕਿਸਾਨ ਵੀਰਾਂ ਕੋਲ ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ 15-20 ਦਿਨ ਉਪਲਬੱਧ ਹਨ।

ਇਸ ਕਾਰਨ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਦੀ ਜਲਦੀ ਨਾ ਕਰਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਸ਼ੁੱਧਾ ਕਿਸਮਾਂ ਦੀ ਬਿਜਾਈ 25 ਅਕਤੂਬਰ, 2023 ਤੋਂ ਹੀ ਸ਼ੁਰੂ ਕਰਨ ਤਾਂ ਜੋ ਤਾਪਮਾਨ ਦੇ ਮੱਦੇ ਨਜ਼ਰ ਕਣਕ ਦੀ ਜਰਮੀਨੇਸ਼ਨ ਉਪਰ ਕੋਈ ਮਾੜਾ ਅਸਰ ਨਾ ਹੋਵੇ।  

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50 ਫ਼ੀਸਦੀ ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਯੂ 826, 824, 725, 677, 803, 869 ਅਤੇ ਉਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਿਸਮਾਂ ਦੀ ਖ਼ਰੀਦ ਕੀਤੀ ਜਾਵੇ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਚੋਣ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਬਰਾਨੀ ਹਾਲਾਤਾਂ ਵਿਚ ਕਣਕ ਦੀ ਬਿਜਾਈ ਲਈ ਕਿਸਾਨ ਪੀ.ਬੀ.ਡਬਲਿਊ 660 ਦੀ ਚੋਣ ਕਰਨ। ਉਹਨਾਂ ਦੱਸਿਆ ਕਿ ਬਿਜਾਈ ਕਰਨ ਸਮੇਂ ਕਿਸਾਨ ਬੀਜ ਨੂੰ ਸਿਫ਼ਾਰਿਸ਼ ਬੀਜ ਸੋਧਕ ਦਵਾਈ ਲਗਾ ਕੇ ਹੀ ਬਿਜਾਈ ਕਰਨ।

Share this News