Total views : 5511197
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ /ਗੁਰਬੀਰ ਗੰਡੀ ਵਿੰਡ
ਇਤਿਹਾਸਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਾਲਾਨਾ ਜੋੜ ਮੇਲੇ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਪੰਜਾ ਪਿਆਰਿਆਂ ਦੀ ਅਗਵਾਈ ਹੇਠ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢਿਆ ਗਿਆ, ਅੱਡਾ ਝਬਾਲ ਵਿਖੇ ਪੁੱਜਣ ਤੇ ਹਲਕਾ ਤਰਨਤਾਰਨ ਤੋਂ ਸੀਨੀਅਰ ਆਗੂ ਸੋਨੂੰ ਚੀਮਾਂ ਵਲੋਂ ਸੰਮੂਹ ਗਰਾਮ ਪੰਚਾਇਤ ਅਤੇ ਅੱਡਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਗਤਾਂ ਲਈ ਵੱਖ ਵੱਖ ਕਿਸਮਾਂ ਦੇ ਫਰੂਟ ਕੇਲੇ,ਸੇਬ,ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਫਰੂਟੀ, ਲੱਸੀ, ਕੋਲਡ ਡਰਿੰਕ ਆਦਿ ਦੇ ਵਿਸ਼ਾਲ ਲੰਗਰ ਲਗਾਏ ਗਏ।
ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਵਲੋ ਸੋਨੂੰ ਚੀਮਾਂ ਤੇ ਹੋਰ ਸ਼ਖਸੀਤਾਂ ਨੂੰ ਕੀਤੀ ਗਈ ਸਿਰਪਾਓ ਦੀ ਬਖਸਿਸ਼
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਦੁਸ਼ਾਲੇ ਭੇਟ ਕੀਤੇ, ਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਮੈਨੇਜਰ ਰਜਿੰਦਰ ਸਿੰਘ ਟੌਹੜਾ, ਕਾਰਸੇਵਾ ਬਾਬਾ ਸੋਹਣ ਸਿੰਘ, ਕਾਰਸੇਵਾ ਬਾਬਾ ਸੁਬੇਗ ਸਿੰਘ ਗੋਇੰਦਵਾਲ ਸਾਹਿਬ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਵਿਕਰਮ ਚੀਮਾਂ ਖੁੱਲਰ, ਪਰਸ਼ੋਤਮ ਲਾਲ ਖੁੱਲਰ, ਪਰਮਜੀਤ ਸਿੰਘ ਖੁੱਲਰ, ਅਕਸ਼ੈ ਖੁੱਲਰ, ਸਾਹਿਬ ਖੁੱਲਰ ਕੈਨੇਡਾ, ਸਰਪੰਚ ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਚੀਮਾਂ, ਦੀਪ ਚੀਮਾਂ, ਮਨਜਿੰਦਰ ਚੀਮਾਂ, ਲਖਬੀਰ ਚੀਮਾਂ, ਸਾਗਰ ਖੁੱਲਰ, ਐਚ ਐਸ ਚੀਮਾਂ, ਭੂਪਿੰਦਰ ਸਿੰਘ ਘਈ,ਪਰਮਜੀਤ ਸਿੰਘ ਖੁੱਲਰ, ਸਿਮਰਨ ਸਿੰਘ ਭੋਜੀਆ, ਅਮਨ ਝਬਾਲ, ਵੀਰ ਸਿੰਘ, ਅਕਸ਼ੈ ਖੁੱਲਰ, ਵਿੱਕੀ ਸਟੂਡੀਓ ਵਾਲੇ, ਸਾਹਿਬ ਸਿੰਘ ਮੁਨੀਮ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ ਮੰਨਣ, ਦਵਿੰਦਰ ਕੁਮਾਰ, ਮਾਈਕਲ ਝਬਾਲ, ਕਲੱਬ ਪਰਧਾਨ ਰਮੇਸ਼ ਕੁਮਾਰ ਬੰਟੀ, ਮਨਜੀਤ ਸਿੰਘ, ਮੈਬਰ ਬਿੰਟੂ, ਮੈਬਰ ਮੁਖਤਿਆਰ ਸਿੰਘ, ਬਾਜਵਾ, ਕੁਲਵੰਤ ਸਿੰਘ ਢੰਡ, ਮੈਬਰ ਨਸੀਬ ਸਿੰਘ, ਸਰਪੰਚ ਮਲਕੀਤ ਸਿੰਘ ਚੀਮਾਂ, ਪਹਿਲਵਾਨ ਹਰਜੀਤ ਸਿੰਘ ਗੰਡੀਵਿੰਡ, ਬਲਜਿੰਦਰ ਸਿੰਘ ਚੀਮਾਂ, ਹਰਪਾਲ ਸਿੰਘ ਨੌਸ਼ਹਿਰਾ, ਗੁਰਬੀਰ ਸਿੰਘ ਢਾਲਾ ਆਦਿ ਤੋਂ ਇਲਾਵਾ ਸੰਗਤਾਂ ਵਡੀ ਤਦਾਦ ਵਿੱਚ ਹਾਜਰ ਸਨ।