Total views : 5511113
Total views : 5511113
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ
ਅੱਜ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਕਾਜੀਕੋਟ ਦੀ ਨੋਜਵਾਨ ਸਭਾ ਅਤੇ ਸਮੂਹ ਸੰਗਤ ਜੀ ਦੇ ਸਹਿਯੋਗ ਨਾਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਲੰਗਰ ਸ਼ੁਰੂ ਕੀਤੇ ਗਏ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਮਾਨ ਨੇ ਕਿਹਾ ਕਿ ਅੱਜ 13 ਸ੍ਰੀ ਆਖੰਡ ਪਾਠ ਆਰੰਭ ਕੀਤੇ ਗਏ । ਜਿੰਨਾ ਦੇ ਭੋਗ 7 ਅਕਤੂਬਰ ਨੂੰ ਪਾਏ ਜਾਣਗੇ। ਗੁਰੂ ਘਰ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ।
ਬਾਬਾ ਬੁੱਢਾ ਸਾਹਿਬ ਜੀ ਲੰਗਰ ਕਮੇਟੀ ਕਾਜੀਕੋਟ ਦੇ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਜਾਵੇਗੀ।ਇਸ ਮੌਕੇ ਮਨਦੀਪ ਸਿੰਘ ਬਲੀ,ਲਾਲੀ ਕਾਜੀਕੋਟ, ਬਲਬੀਰ ਸਿੰਘ ਬੀਰਾ ਗਿੱਲ, ਸੰਦੀਪ ਸਿੰਘ, ਹਰਜੀਤ ਸਿੰਘ, ਜਗਰੂਪ ਸਿੰਘ, ਰਣਬੀਰ ਸਿੰਘ ਰਾਣਾ, ਹਰਬੰਸ ਸਿੰਘ,ਨਿੰਮਾ,ਹੈਰੀ, ਕਰਨ,ਇੰਦਰ, ਜਸ਼ਨ, ਸ਼ਰਨਜੀਤ ਸਿੰਘ,ਜੰਟਾ, ਬੋਬੀ,ਬਬਨ, ਦਲਜੀਤ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ,ਸੈਪੀ,ਜੋਬਨ, ਅਰਮਾਨ,ਬੱਬਾ ਕਨੈਡਾ, ਪ੍ਰਿੰਸ ਯੂ ਐਸ ਏ, ਬਚਿੱਤਰ ਸਿੰਘ, ਸਰਪੰਚ ਹਰਪਾਲ ਸਿੰਘ, ਗੁਰਜੰਟ ਸਿੰਘ ਖੱਖ,ਇੰਦਰ,ਸ਼ਨੀ,ਹਰਮਨ, ਮਲਕੀਤ ਸਿੰਘ, ਮਨਦੀਪ ਸਿੰਘ,ਬੱਬੀ ਆਦਿ ਹਾਜ਼ਰ ਸਨ ਇਸ ਤੋਂ ਇਲਾਵਾ ਆਈਆਂ ਹੋਈਆਂ ਸੰਗਤਾਂ ਦਾ ਅਮਨਦੀਪ ਸਿੰਘ ਮਾਨ ਨੇ ਧੰਨਵਾਦ ਕੀਤਾ ।