ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਰਾਜ ਸਤਰ *ਤੇ ਰੈਡ ਕਰਾੱਸ ਪ੍ਰਤੀਯੋਗਿਤਾ ‘ਚ ਓਵਰਆੱਲ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ 

4677779
Total views : 5511137

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ,ਕੇ ਡੀ.ਏ,ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਿਦਆਰਥਣਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਆਨੰਦਪੁਰ ਸਾਹਿਬ, ਰੋਪੜ ਵਿੱਚ ਰਾਜ ਸਤਰ *ਤੇ ਆਯੋਜਿਤ ਰੈਡ ਕਰਾੱਸ ਪ੍ਰਤੀਯੋਗਿਤਾ ਵਿੱਚ ਓਵਰਆੱਲ ਟਰਾਫੀ ਜਿੱਤੀ। ਪ੍ਰਤੀਯੋਗਿਤਾ ਦਾ ਆਯੋਜਨ ਮਾਨਵਤਾ ਦੇ ਪ੍ਰਤੀ ਭਾਈ ਘਨੱਈਆ ਜੀ ਦੀ ਸਮਰਪਣ ਭਾਵਨਾ ਨੂੰ ਸਮਰਪਿਤ ਸੀ। ਇਸ ਵਿੱਚ 10 ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ ਅਤੇ ਵਿਿਦਆਰਥਣਾਂ ਨੇ ਸਾਰੀਆਂ ਵਿੱਚ ਹਿੱਸਾ ਲੈ ਕੇ ਈਨਾਮ ਪ੍ਰਾਪਤ ਕੀਤੇ।
ਕਾਲਜ ਨੇ ਫਾੱਕ ਸਾਂਗ, ਪੋਸਟਰ ਮੇਕਿੰਗ ਅਤੇ ਫਰਸਟ ਏਡ ਵਿੱਚ ਪਹਿਲਾ ਸਥਾਨ, ਗਰੁੱਪ ਸੌਂਗ, ਕਵਿਤਾ ਉਚਾਰਨ  ਵਿੱਚ ਤੀਸਰਾ ਸਥਾਨ, ਜਦਕਿ ਕਾਲਜੀਏਟ ਸਕੂਲ ਦੀ ਟੀਮ ਫਰਸਟ ਏਡ ਅਤੇ ਪੋਸਟਰ ਮੇਕਿੰਗ ਵਿੱਚ ਪਹਿਲੇ, ਫਾੱਕ ਸੋਂਗ ਵਿੱਚ ਦੂਸਰੇ ਅਤੇ ਗਰੁੱਪ ਸਾਂਗ ਵਿੱਚ ਤੀਸਰੇ ਸਥਾਨ ‘ਤੇ ਰਹੀ।
ਪਿੰ੍ਰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਵਿਿਦਆਰਥਣਾਂ ਨੂੰ ਵਧਾਈ ਦੇਂਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਸੁਦਰਸ਼ਨ ਕਪੂਰ, ਪ੍ਰਧਾਨ, ਸਥਾਨਕ ਪ੍ਰਬੰਧਕ ਕਮੇਟੀ ਨੇ ਵੀ ਜੇਤੂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਡਾ: ਨਰੇਸ਼ ਕੁਮਾਰ, ਡਾ: ਅਨੀਤਾ ਨਰੇਂਦ੍ਰ, ਡਾ: ਬੀਨੂ ਕਪੂਰ, ਡਾ: ਪ੍ਰਿਯੰਕਾ ਬੱਸੀ, ਪ੍ਰੋH ਬਿੰਨੀ ਸ਼ਰਮਾ, ਸ਼਼੍ਰੀ ਨਰਿੰਦਰ ਕੁਮਾਰ, ਸ਼੍ਰੀ ਪਲਵਿੰਦਰ ਸਿੰਘ ਇਸ ਖਾਸ ਮੌਕੇ *ਤੇ ਹਾਜ਼ਰ ਰਹੇ।

 

 

Share this News