Total views : 5509522
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਅਮਿ੍ਤਸਰ ਟੈਂਪੂ ਯੂਨੀਅਨ ਦੇ ਵਫ਼ਦ ਨੇ ਅੱਜ ਜਿਨ੍ਹਾਂ ਵਿੱਚ ਲਾਡੀ ਪ੍ਰਧਾਨ,ਕਵਲ ਸੋਨੂੰ,ਤੀਰਥ ਸਿੰਘ ਖਵਾਲੀ, ਨਾਨਕ ਸਿੰਘ, ਕਸ਼ਮੀਰ ਮਸੀਹ, ਸਤਨਾਮ ਸਿੰਘ ਛੇਹਰਟਾ ਅਤੇ ਹੋਰ ਸ਼ਾਮਿਲ ਸਨ,ਵਲੋਂ ਵਿਧਾਨ ਸਭਾ ਹਲਕਾ ਉਤਰੀ ਦੇ ਵਧਾਇਕ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਉਹਨਾਂ ਦੀ ਕੋਠੀ ਵਿਖੇ ਮੁਲਾਕਾਤ ਕੀਤੀ।
ਯੂਨੀਅਨ ਪ੍ਰਧਾਨ ਲਾਡੀ ਵਲੋਂ ਵਧਾਇਕ ਨੂੰ ਅਮਿ੍ਤਸਰ ਸਹਿਰ ਵਿੱਚ ਟੈਂਪੂ ਯੂਨੀਅਨ ਨੂੰ ਆ ਰਹੀਆਂ ਮੁਸਕਲਾਂ ਬਾਰੇ ਜਾਣੂ ਕਰਵਾਇਆ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਲੋ ਮੋਕੇ ਤੇ ਹੀ ਫੋਨ ਕਰਕੇ ਸਬੰਧਤ ਅਧਿਕਾਰੀਆਂ ਨੂੰ ਤਰੁੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਟੈਂਪੂ ਯੂਨੀਅਨ ਮੈਂਬਰਾਂ ਨੂੰ ਹਰ ਸਮਸਿਆ ਦਾ ਹੱਲ ਕਰਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਯੂਨੀਅਨ ਦੇ ਸਮੂੰਹ ਮੈਂਬਰਾਂ ਵਲੋਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਹਰ ਸਮਸਿਆਂ ਨੂੰ ਪਹਿਲ ਦੇ ਅਧਾਰ ਤੇ ਸੁਨਣ ਲਈ ਧੰਨਵਾਦ ਕੀਤਾ,ਇਸ ਸਮੇ ਉਨਾਂ ਨਾਲ ਗੁਰਮੀਤ ਸਿੰਘ ਝਬਾਲ ਵੀ ਹਾਜਰ ਸਨ।