Total views : 5507378
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜ਼ਾਬ ਵੱਲੋ ਸੁਭੇ ਭਰ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤੇ ਜਾਣ ਸਬੰਧੀ ਵਿਡੀ ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਅਤੇ ਡ: ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡ: ਹਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਵੇਰਕਾ ਖੇਤੀਬਾੜੀ ਵਿਸਥਾਰ ਅਫ਼ਸਰ ਹਰਗੁਰਨਾਦ ਸਿੰਘ ਖੇਤੀਬਾੜੀ ਉੱਪ ਨਿਰੀਖਿਕ ਗੁਰਦੇਵ ਸਿੰਘ ਦੇ ਯਤਨਾਂ ਸਦਕਾ ਸਰਕਲ ਵੇਰਕਾ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤ ਅਤੇ ਘਰਾਂ ਵਿੱਚ ਜਾ ਕੇ ਪਰਾਲੀ ਨਾ ਸਾੜਨ ਸਬੰਧੀ ਕਿਸਾਨ ਵੀਰਾਂ ਨੂੰ ਸਮਝਾਇਆ ਜਾ ਰਿਹਾ ਅਤੇ ਜ਼ੋ ਕਿਸਾਨ ਅੱਗ ਲਾਉਦੇ ਸਨ, ਉਹਨਾਂ ਨੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਅਪੀਲ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਮੰਨਦੇ ਹੋਏ ਟੀਮ ਨੂੰ ਭਰੋਸਾ ਦਿਵਾਇਆ ਕਿ ਅਸੀਂ ਬੇਲਰ ਰੈਕ ਨਾਲ ਬੇਲ ਬਣਾਵਾਗੇ ਅਤੇ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ।
ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਹਰਗੁਰਨਾਦ ਅਤੇ ਏ ਐੱਸ ਆਈ ਗੁਰਦੇਵ ਸਿੰਘ ਨੇ ਪਿੰਡ ਵਿਭਾਗ ਵੱਲੋਂ ਚਲਾਈ ਗਈ ਪ੍ਰਚਾਰ ਵੈਨ ਪਿੰਡ ਜਗਤਪੁਰਾ ਬਜਾਜ ਪਹੁੰਚੀ ਤਾਂ ਕਿਸਾਨ ਆਪਣੇ ਖੇਤਾਂ ਵਿੱਚ ਅੱਗ ਲੱਗਾ ਰਿਹਾ ਸੀ, ਮੌਕੇ ਤੇ ਹੀ ਨੁਕਰ ਤੋਂ ਸ਼ੁਰੂ ਹੋਈ ਅੱਗ ਬੁਝਾਈ ਗਈ ਅਤੇ ਤੇ ਬੇਲਰ ਰੈਕ ਨਾਲ ਸੰਪਰਕ ਕਰਕੇ ਉਸ ਦੇ ਖੇਤ ਵਿੱਚ ਪਰਾਲੀ ਦੀਆ ਗੱਠਾ ਬਣਾਈਆਂ ਗਈਆਂ ਅਤੇ ਕਿਸਾਨ ਨੂੰ ਸਖ਼ਤ ਹਦਾਇਤ ਕੀਤੀ ਗਈ ਅਤੇ ਹੋਰ ਕਿਸਾਨਾਂ ਨੇ ਵੀ ਗੱਠਾ ਬਣਾਉਣ ਲਈ ਬੇਲਰ ਰੈਕ ਦੀ ਮੱਦਦ ਨਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰ ਰਹੇ ਹਨ। ਪਿੰਡ ਫਤਿਹਗੜ੍ਹ ਸ਼ੂਕਰ ਚੱਕ ਦੇ ਸਰਪੰਚ ਪ੍ਰਦੀਪ ਸਿੰਘ ਵੱਲੋ ਆਪਣੇ ਖੇਤਾਂ ਵਿੱਚ ਗੱਠਾ ਬਣਾਈਆਂ ਗਈਆਂ ਅਤੇ ਪਿੰਡ ਦੇ ਵਾਹੀਕਾਰ ਕਿਸਾਨਾਂ ਨੂੰ ਜਾਗਰੂਕ ਕਰਕੇ ਗੱਠਾ ਬਣਾਈਆਂ ਜਾ ਰਹੀਆਂ ਹਨ, ਸਾਰੇ ਵਾਹੀਕਾਰ ਕਿਸਾਨਾਂ ਵੱਲੋ ਸਰਪੰਚ ਪ੍ਰਦੀਪ ਸਿੰਘ ਵੱਲੋ ਵਿਭਾਗ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ, ਅੱਗੇ ਤੋਂ ਇਸੇ ਤਰੀਕੇ ਨਾਲ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਦਾ ਯਤਨ ਕਰਦੇ ਰਹਾਂਗੇ ਟੀਮ ਵੱਲੋਂ ਪਿੰਡ ਦੇ ਸਰਪੰਚ, ਨੰਬਰਦਾਰ, ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਵਾਤਾਵਰਨ ਦੀ ਸ਼ੁੱਧਤਾ ਵੱਲ ਧਿਆਨ ਦੇਣਾ ਚਾਹੀਦਾ, ਅਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਰੂਰ ਧਿਆਨ ਦੇਣਾ ਚਾਹੀਦਾ।