Total views : 5506895
Total views : 5506895
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ ਲਾਲੀ ਕੈਰੋਂ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਵਲੋ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਤਰਨਤਾਰਨ ਆਉਣ ਤੇ ਮਮਤਾ ਨਿਕੇਤਨ ਕੰਪਲੈਕਸ ਵਿਖੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨਿੰਦਰ ਪਾਲ ਸਿੰਘ ਪਲਾਸੌਰ ਦੇ ਗ੍ਰਹਿ ਵਿਖੇ ਮਿਲਣ ਲਈ ਪਹੁੰਚੇ ਜਿੱਥੇ ਸ.ਪਲਾਸੌਰ ਨੇ ਉਨ੍ਹਾਂ ਦਾ ਆਪਣੇ ਸਾਥੀਆਂ ਸਮੇਤ ਨਿਘਾ ਸੁਆਗਤ ਕੀਤਾ ਗਿਆ ਉਥੇ ਮੋਹਿਤ ਮੋਹਿਦਰਾ- ਜਸ਼ਨ ਪਲਾਸੌਰ ਜੋੜੀ ਨੂੰ ਸਭ ਸਾਥੀਆਂ ਨੂੰ ਨਾਲ ਲੈ ਕੇ ਚਲਣ ਦਾ ਅਸ਼ੀਰਵਾਦ ਦਿੱਤਾ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦਾ ਤਰਨ ਤਰਨ ਪਹੁੰਚਣ ਤੇ ਨਿੱਘਾ ਸਵਾਗਤ
ਇਸ ਮੌਕੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਪੁੱਜੇ ਵਰਕਰਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਪਾਰਟੀ ਵਰਕਰਾ ਵਲੋ ਇਹ ਜੋਂ ਜਿੰਮੇਵਾਰ ਅਹੁਦੇ ਦੇ ਕੇ ਸਾਨੂੰ ਨਿਵਾਜਿਆ ਗਿਆ ਹੈ ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੂਹ ਪਾਰਟੀ ਸਾਥੀਆਂ ਨੂੰ ਨਾਲ ਲੈ ਕੇ ਮੋਢੇ ਨਾਲ ਮੋਢਾ ਜੋੜ ਕੇ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਦੇਣਗੇ ਇਸ ਮੌਕੇ ਯੂਥ ਜਰਨਲ ਸਕੱਤਰ ਪੰਜਾਬ ਜਸ਼ਨ ਪਲਾਸੌਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਦਾ ਤਰਨ ਤਾਰਨ ਪੁੱਜਣ ਤੇ ਨਿਘਾ ਸਵਾਗਤ ਕਰਦਿਆ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਉਹ ਯੂਥ ਵਰਗ ਨੂੰ ਲਾਮਬੰਦ ਕਰਨ ਲਈ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣਗੇ ਤੇ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਗੇ ਇਸ ਮੌਕੇ ਤੇ ਗੁਰਸਾਹਿਬ ਸਿੰਘ ਤਰਨਤਾਰਨ, ਠੇਕੇਦਾਰ ਅਵਤਾਰ ਸਿੰਘ, ਸ੍ਰੀ ਤਰਸੇਮ ਲਾਲ, ਕੁਲਦੀਪ ਸਿੰਘ ਦੀਪ ਐਵਿਨਿਊ, ਰਾਣਾ ਰਣਜੀਤ ਸਿੰਘ ਲਹੀਆਂ , ਸਤਪਾਲ ਸਿੰਘ ਸ਼ੇਰੋਂ, ਸੁਖਦੇਵ ਸਿੰਘ, ਬਲਜੀਤ ਸਿੰਘ, ਦਿਲਬਾਗ ਸਿੰਘ ਸਰਪੰਚ, ਮਨਪ੍ਰੀਤ ਸਿੰਘ, ਬਰਕਤ ਸਿੰਘ ਵੋਹਰਾ, ਅਮ੍ਰਿਤ ਪਾਲ ਗਿਲ ਦਿਆਲ ਪੁਰ ਜਿਲ੍ਹਾ ਮੀਤ ਪ੍ਰਧਾਨ ਯੂਥ ਕਾਂਗਰਸ ,ਪ੍ਰਸ਼ੋਤਮ ਸਿੰਘ ਪਲਾਸੌਰ, ਕਲਵਿੰਦਰ ਸਿੰਘ ਬੰਟੂ, ਚੇਅਰਮੈਨ ਰਮਨ ਕੁਮਾਰ ਝਬਾਲ, ਪ੍ਰਿੰਸਪਾਲ ਸਿੰਘ ਠਠਗੜ੍ਹ ਆਦਿ ਦਾ ਇਸ ਸਨਮਾਨ ਸਮਾਗਮ ਵਿੱਚ ਪਹੁੰਚਣ ਤੇ ਸ਼ਗੁਨ ਪਲਾਸੌਰ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਖਬਰ ਨੂੰ ਅੱਗੇ ਵੱਧ ਤੋ ਵੱਧ ਸ਼ੇਅਰ ਕਰੋ