ਡੀ.ਸੀ ਗੁਰਦਾਸਪੁਰ ਨੇ ਪਰਾਲੀ ਦਾ ਨਾੜ ਸਾੜਨ ‘ਤੇ ਲਗਾਈ ਪਾਬੰਦੀ

4675234
Total views : 5506744

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ/ਬੀ.ਐਨ.ਈ ਬਿਊਰੋ

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿੰਮਾਸ਼ੂ ਅਗਰਵਾਲ ਆਈ.ਏ.ਐਸ ਨੇ ਜਿਲੇ ਅੰਦਰ ਝੋਨੇ ਦੀ ਕਟਾਈ ਉਪਰੰਤ ਨਾੜ ਸਾੜਨ ‘ਤੇ ਮਕੁੰਮਲ ਪਾਬੰਦੀ ਲਗਾਂਉਦਿਆ ਕਿਹਾ ਕਿ ਇਹ ਹੁਕਮ ਅੱਜ ਤੋ 30 ਨਵੰਬਰ 2023 ਤੱਕ ਲਾਗੂ ਰਹਿਣਗੇ।

ਜਾਰੀ ਕੀਤੇ ਹੁਕਮਾਂ ਵਿੱਚ ਉਨਾਂ ਨੇ ਕਿਸਾਨਾਂ ਨੂੰ ਇਸ ਦੀ ਪਾਲਣਾ ਕਰਨ ਦੀ ਆਪੀਲ ਕਰਦਿਆ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਪੁਲਿਸ ਵਲੋ ਧਾਰਾ 188 ਆਈ.ਪੀ.ਸੀ ਅਧੀਨ ਕਾਰਵਾਈ ਕੀਤੀ ਜਾਏਗੀ।

ਇਹ ਜਾਣਕਾਰੀ ਦੇਦਿਆਂ ਮੁੱਖ ਖੇਤੀਬਾੜੀ ਅਫਸ਼ਰ ਡਾ: ਕ੍ਰਿਪਾਲ ਸਿੰਘ ਢਿਲੋ ਨੇ ਦੱਸਿਆ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਨਾਲ ਕੇਵਲ ਮਿੱਤਰ ਕੀੜੇ ਹੀ ਨਸ਼ਟ ਨਹੀ ਹੁੰਦੇ ਸਗੋ ਵਾਤਾਵਰਣ ਵੀ ਗੰਦਲਾ ਹੁੰਦਾ ਹੈ ਅਤੇ ਕਈ ਵਾਰ ਨਸ਼ਟ ਕੀਤੇ ਨਾੜ ਤੋ ਪੈਦਾ ਹੋਣ ਵਾਲੇ ਧੂੰਏ ਨਾਲ ਸੜਕਾਂ ਤੇ ਜਾਂਦੇ ਵਾਹਨ ਵੀ ਨਸ਼ਟ ਹੋ ਜਾਂਦੇ ਹਨ।ਡਾ:  ਢਿਲੋ ਨੇ ਕਿਹਾ ਕਿ ਇਸ ਦੇ ਨਾਲ-ਨਾਲ 70 ਫੀਸਦੀ ਕਾਰਬਨਆਕਸਾਈਡ, 7 ਫੀਸਦੀ ਕਾਰਬਨ ਮੋਨੋ ਆਕਸਾਈਡ, ਸਲਫਰ ਆਕਸਾਈਡ, 2.09 ਫੀਸਦੀ ਨਾਈਟਰੀਕ ਆਕਸਾਈਡ ਅਤੇ 0.66 ਮੈਥੀਲੀਨ ਆਦਿ ਜਹਿਰੀਲੀਆਂ ਗੈਸਾ ਪੈਦਾ ਹੁੰਦੀਆਂ ਹਨ

Share this News