ਵਿਜੀਲੈਂਸ ਵੱਲੋਂ ਬਾਦਲ ਪ੍ਰੀਵਾਰ ਦਾ ਨਜਦੀਕੀ ਅਕਾਲੀ ਆਗੂ ਗ੍ਰਿਫਤਾਰ

4675241
Total views : 5506758

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

 ਅਕਾਲੀ ਲੀਡਰ ਜਰਨੈਲ ਸਿੰਘ ਨੂੰ ਵਿਜੀਲੈਂਸ ਦੇ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੂਤਰ ਦੱਸਦੇ ਹਨ ਕਿ, ਜਰਨੈਲ ਸਿੰਘ ਤੇ ਕਿਸਾਨਾਂ ਦੇ ਕਰੀਬ 42 ਕਰੋੜ ਰੁਪਏ ਬਕਾਇਆ ਨਾ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ 92 ਕਰੋੜ ਰੁਪਏ ਬੈਂਕਾਂ ਦੇ ਵੀ ਬਕਾਏ ਦਾ ਦੋਸ਼ ਹੈ।

ਸੂਤਰਾਂ ਅਨੁਸਾਰ ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਸਥਿਤ ਸੀਨੀਅਰ ਅਕਾਲੀ ਆਗੂ ਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ ਵਿਲਾ ‘ਤੇ ਅੱਜ ਤੜਕੇ ਵਿਜੀਲੈਂਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ ਵਿਜੀਲੈਂਸ ਦੀ ਟੀਮ ਜਲੰਧਰ ਦਫ਼ਤਰ ਲੈ ਕੇ ਪਹੁੰਚੀ ਹੈ।ਐਸ. ਐਸ. ਪੀ. ਵਿਜੀਲੈਂਸ ਅਤੇ ਦੋ ਡੀ. ਐਸ. ਪੀ. ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਫਿਲਹਾਲ ਕੋਈ ਵੀ ਅਧਿਕਾਰੀ ਕਿਸੇ ਤਰ੍ਹਾਂ ਦੀ ਜਾਣਕਰੀ ਨਹੀਂ ਦੇ ਰਿਹਾ ਹੈ।ਜਿਕਰਯੋਗ ਹੈ ਕਿ ਜਰਨੈਲ ਸਿੰਘ ਵਾਹਦ ਉਨ੍ਹਾਂ ਅਕਾਲੀ ਆਗੂਆਂ ‘ਚੋਂ ਇਕ ਹਨ ਜੋ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਰਹੇ ਹਨ ਤੇ ਸਾਬਕਾ ਮੁੱਖ ਮੰਤਰੀ ਬਾਦਲ ਜਦੋਂ ਵੀ ਫਗਵਾੜਾ ਆਉਂਦੇ ਸਨ ਤਾਂ ਉਹ ਵਾਹਦ ਦੇ ਇਸੇ ਵਿਲਾ ‘ਚ ਰਹਿੰਦੇ ਸਨ।

Share this News