Total views : 5506721
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਰਾਜਿੰਦਰ ਸਿੰਘ ਸਾਂਘਾ ਸੇਵਾ ਅਤੇ ਸਿਮਰਨ ਦੀ ਮੋਹਰਲੀ ਕਤਾਰ ਵਿਚ ਜਾਣੀ ਜਾਂਦੀ ਨੌਜਵਾਨ ਸੇਵਾ ਸੁਸਾਇਟੀ ਵੱਲੋ ਸਲਾਨਾ 16 ਵਾਂ ਕੀਰਤਨ ਦਰਬਾਰ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਵਾਲੀਆ ਉਹਨਾ ਦੇ ਸਹਿਯੋਗੀਆ ਅਤੇ ਇਲਾਕੇ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਰਤਨ ਸਿੰਘ ਚੌਕ ਸਥਿਤ ਫੈਜ਼ਪੁਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਫੌਜੀ ਬੈਂਡ ਅਤੇ ਨਰਸਿੰਘਿਆਂ ਦੀਆਂ ਮਧੁਰ ਅਤੇ ਘਣਘੋਰ ਧੁੰਨਾ ਨਾਲ ਅਲੌਕਿਕ ਨਗਰ ਕੀਰਤਨ ਅਤੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ।ਇਸ ਮੌਕੇ ਇਕ ਅਲੌਕਿਕ ਨਗਰ ਕੀਰਤਨ ਵੀ ਕਢਿਆ ਗਿਆ ਜੋ ਆਸ ਪਾਸ ਦੀਆ ਕਲੋਨੀਆ ਵਿਚੋ ਗੁਜ਼ਰਦਾ ਹੋਇਆ ਸ਼ਾਮ ਪੰਜ ਵਜੇ ਪੰਡਾਲ ਵਿੱਚ ਪੁਜਾ।ਸੁਨਿਹਰੀ ਪਾਲਕੀ ਵਿਚ ਸ਼ੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਚੌਰ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਸਨ ।ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਵੱਖ ਵੱਖ ਸਕੂਲੀ ਬੱਚੇ ਧਾਰਮਿਕ ਸਭਾ ਸੁਸਾਇਟੀਆ ਅਤੇ ਇਲਾਕੇ ਦੀਆ ਸੰਗਤਾ ਨੇ ਵਧ ਚੜ੍ਹ ਕੇ ਹਿੱਸਾ ਲਿਆ ਸੰਗਤਾ ਦੀ ਸਹੂਲਤ ਲਈ ਠੰਡੇ ਮਿੱਠੇ ਜਲ ਦੀ ਛਬੀਲ ਤੋ ਇਲਾਵਾ ਵੱਡੀ ਗਿਣਤੀ ਚ ਵਖ ਵਖ ਤਰਾ ਦੇ ਪਕਵਾਨ ,ਫਲ ਫਰੂਟ ਮਠਿਆਈ ਨਿਉਟਰੀ ਕੁਲਚਾ ਆਦਿ ਦੇ ਲੰਗਰ ਲਗਾਏ ਗਏ ।ਸੜਕ ਦੇ ਦੋਨੋ ਕਿਨਾਰੇ ਖੜ੍ਹੀਆ ਸੰਗਤਾ ਵਲੋ ਅਤਰ ਫਲੇਰ ਅਤੇ ਫੁੱਲਾ ਦੀ ਵਰਖਾ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆ ਸਨ ।
ਫੌਜੀ ਬੈਂਡ ਅਤੇ ਨਰਸਿੰਘਿਆ ਦੀਆ ਘਣਕੋਰ ਮਧੁਰ ਗੂੰਜਾ ਵਾਤਾਵਰਣ ਸ਼ੁਧ ਕਰ ਰਹੀਆ ਸਨ ।ਕੀਰਤਨ ਦਰਬਾਰ ਦੀ ਅਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਦਰਬਾਰ ਸਾਹਿਬ ਵਲੋ ਸੰਗਤ ਰੂਪੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ।ਭਾਈ ਸਰੂਪ ਸਿੰਘ ਹਜੂਰੀ ਰਾਗੀ ਸਚਖੰਡ ਸ਼੍ਰੀਹਰਿਮੰਦਿਰ ਸਾਹਿਬ ,ਭਾਈ ਦਵਿੰਦਰ ਸਿੰਘ ਸੋਹਾਨੇ ਵਾਲੇ ਭਾਈ ਦੇ ਜੱਥਿਆ ਵਲੋ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ।ਸੰਸਥਾ ਦੇ ਅਹੁਦੇਦਾਰਾ ਵਲੋ ਉਨਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਹੋਰਨਾ ਤੋ ਇਲਾਵਾ ਸੰਤ ਬਾਬਾ ਭਗਵੰਤ ਭਜਨ ਸਿੰਘ ਰਮਦਾਸ ਵਾਲਿਆ ਨੇ ਸੰਸਥਾ ਵਲੋ ਕੀਤੇ ਜਾ ਕਾਰਜਾ ਦੀ ਸਸਰਾਹਨਾ ਕਰਦਿਆ ਵਧਾਈ ਦਿਤੀ ਬਲਵਿੰਦਰ ਸਿੰਘ, ਭਾਈ ਗਗਨਦੀਪ ਸਿੰਘ ਭਾਈ ਜੈ ਦੀਪ ਸਿੰਘ ਭਾਈ ਤਨਵੀਰ ਸਿੰਘ ਭਾਈ ਗੁਰਪ੍ਰੀਤ ਸਿੰਘ ਸ੍ ਸਤਨਾਮ ਸਿੰਘ ਸ੍ ਰਜਿੰਦਰ ਸਿੰਘ ਸਾਂਘਾ ਆਦਿ ਹਾਜਰ ਸਨ ਪਤਵੰਤੇ ਸਜਨਾ ਨੂੰ ਸਨਮਾਨਿਤ ਵੀ ਕੀਤਾ ਗਿਆ ।।ਭਾਈ ਦਵਿੰਦਰ ਸਿੰਘ ਨੇ ਮੰਚ ਸੰਚਾਲਨ ਬਹੁਤ ਸੋਹਣੇ ਢੰਗ ਨਾਲ ਨਿਭਾਇਆ ।ਸੰਸਥਾ ਦੇ ਅਹੁਦੇਦਾਰਾ ਵਲੋ ਵਖ ਵਖ ਸੇਵਾਵਾ ਨਿਭਾਉਣ ਵਾਲੇ ਗੁਰਮੁੱਖਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਪ੍ਰਸ਼ਾਦ ਭੇਂਟ ਕੀਤੇ ਗਏ ਸ੍ ਰਜਿੰਦਰ ਸਿੰਘ ਸਾਂਘਾ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਵਾਲੀਆ ਅਤੇ ਸ੍ ਦਵਿੰਦਰ ਸਿੰਘ ਜੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ,ਲੱਡੂਆ ਦੇ ਪ੍ਰਸ਼ਾਦ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਆਪਣੇ ਕਰ ਕਮਲਾ ਨਾਲ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਦੀਪਮਾਲਾ ਕੀਤੀ ਗਈ ਅਤੇ ਅਲੌਕਿਕ ਵੀ ਚਲਾਈ ਗਈ ।