ਵਿਜੀਲੈਂਸ ਵਲੋ ਤੱਤਕਾਲੀ ਐਸ.ਡੀ.ਐਮ ਖ਼ਿਲਾਫ਼ ਭ੍ਰਿਸ਼ਟਾਚਾਰੀ ਦਾ ਕੇਸ ਦਰਜ

4675343
Total views : 5506905

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫ਼ਿਰੋਜ਼ਪੁਰ/ਬੀ.ਐਨ.ਈ ਬਿਊਰੋ

ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਚ ਹੋਟਲ ਦੇ ਵਿਵਾਦ ਵਿਚ ਰਿਸ਼ਵਤ ਲੈ ਕੇ ਇਕ ਧਿਰ ਦਾ ਕਬਜ਼ਾ ਕਰਵਾਉਣ ਦੇ ਦੋਸ਼ਾਂ ਤਹਿਤ ਜ਼ੀਰਾ ਦੇ ਸਾਬਕਾ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਤੇ ਪੀ ਸੀ ਐਕਟ ਦੀਆਂ ਧਰਾਵਾਂ ਤਹਿਤ ਫਿਰੋਜ਼ਪੁਰ ਵਿਜੀਲੈਂਸ ਵਲੋਂ ਪਰਚਾ ਦਰਜ ਕਰ ਲਿਆ ਗਿਆ। ਦੱਸ ਦੇਈਏ ਕਿ ਜ਼ੀਰਾ ਵਿਚ ਇਕ ਹੋਟਲ ਦੇ ਝਗੜੇ ਨੂੰ ਲੈ ਕੇ ਦੋ ਧਿਰਾਂ ਵਿਚ ਝਗੜਾ ਹੋ ਗਿਆ, ਜਿਸ ਕਾਰਨ ਉਨ੍ਹਾਂ ਵਿਚ ਕਈ ਵਾਰ ਲੜਾਈ ਹੋਈ। ਜਿਸ ਵਿਚ ਇੱਕ ਧਿਰ ਨੇ ਰਣਜੀਤ ਸਿੰਘ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ।

ਜਿਸ ਨੂੰ ਬਾਅਦ ਵਿਚ ਰੱਦ ਕਰ ਦਿਤਾ ਗਿਆ। 28 ਸਤੰਬਰ ਨੂੰ ਜ਼ੀਰਾ ਪੁਲਿਸ ਨੇ ਉਸ ਹੋਟਲ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਲਈ ਐੱਸਡੀਐੱਮ ਜ਼ੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ।ਜਦੋਂ ਸ਼ਿਕਾਇਤਕਰਤਾ ਰਣਜੀਤ ਸਿੰਘ ਐੱਸਡੀਐੱਮ ਜ਼ੀਰਾ ਨੂੰ ਮਿਲਿਆ ਤਾਂ ਐੱਸਡੀਐੱਮ ਨੇ ਰਣਜੀਤ ਸਿੰਘ ਦੇ ਹੱਕ ਵਿਚ ਫ਼ੈਸਲਾ ਦੇਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਜਿਸ ‘ਤੇ ਰਣਜੀਤ ਸਿੰਘ ਨੇ 20 ਮਾਰਚ 2019 ਨੂੰ ਸਰਪੰਚ ਅਤੇ ਉਸਦੇ ਦੋਸਤ ਨੂੰ 50 ਹਜ਼ਾਰ ਰੁਪਏ ਭੇਜ ਦਿੱਤੇ ਜੋ ਰਣਜੀਤ ਸਿੰਘ ਦੀ ਤਰਫੋਂ ਦਰਜ ਕੀਤਾ ਗਿਆ ਸੀ।ਇਸ ਰਿਕਾਰਡਿੰਗ ਦੇ ਆਧਾਰ ’ਤੇ ਤਤਕਾਲੀ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਖ਼ਿਲਾਫ਼ ਕੇਸ ਦਰਜ ਕਰਨ ਲਈ ਐੱਸਐੱਸਪੀ ਵਿਜੀਲੈਂਸ ਫ਼ਿਰੋਜ਼ਪੁਰ ਨੂੰ  ਕਿਹਾ ਗਿਆ ਹੈ ਕਿ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇ।

Share this News