ਤਰਨ ਤਾਰਨ ਪੁਲਿਸ ਨੇ ਬੈਕ ਡਕੈਤੀ ਕਰਨ ਆਏ ਗਿਰੋਹ ਦੇ ਮੁੱਖੀ ਸਮੇਤ 6 ਨੂੰ ਕੀਤਾ ਕਾਬੂ

4674866
Total views : 5506207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਲੱਡੂ, ਲਾਲੀ ਕੈਰੋ

ਪਿਛਲੇ ਦਿਨੀ ਤਰਨ ਤਾਰਨ ਦੇ ਕਸਬਾ ਢੋਟੀਆਂ ਵਿਖੇ ਸਟੇਟ ਬੈਕ ਆਫ ਇੰਡੀਆ ਦੀ ਸ਼ਾਖਾ ਲੁੱਟਣ ਆਏ ਲੁਟੇਰਿਆ ਦੇ ਮੁੱਖੀ ਸਮੇਤ 6 ਨੂੰ ਕਾਬੂ ਕੀਤੇ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ ਜਾਂਚ ਸ: ਵਿਸ਼ਾਲ ਜੀਤ ਸਿੰਘ ਪੀ.ਪੀ.ਐਸ ਨੇ ਦੱਸਿਆ ਕਿ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਦੀ ਅਗਵਾਈ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਸੀ.ਆਈ.ਏ ਸਟਾਫ ਤਰਨ ਤਾਰਨ (ਕੈਂਪ ਸ਼ੇਰੋਂ) ਤੋਂ ਸਿਟੀ ਤਰਨ ਤਾਰਨ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਬੱਸ ਲੇਹ ਬੇ ਏਰੀਆ ਪਿੱਦੀ ਪੁੱਜੀ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਵਤਾਰ ਸਿੰਘ ਉਰਫ ਸਾਹਿਲ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਮਲਾਇਆ ਵਾਲੀ ਨੂਰਦੀ ਅੱਡਾ ਤਰਨ ਤਾਰਨ, ਸਮਸ਼ੇਰ ਸਿੰਘ ਉਰਫ ਬੰਟੀ ਪੁੱਤਰ ਕਸ਼ਮੀਰ ਸਿੰਘ, ਅਕਾਸਦੀਪ ਸਿੰਘ ਉਰਫ ਮੋਟਾ ਪੁੱਤਰ ਕਸ਼ਮੀਰ ਸਿੰਘ, ਅੰਮ੍ਰਿਤਪਾਲ ਸਿੰਘ ਉਰਫ ਗੋਰੀ ਪੁੱਤਰ ਬਲਵਿੰਦਰ ਸਿੰਘ, ਰੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਮੋਹਨ ਸਿੰਘ, ਅਕਾਸਦੀਪ ਸਿੰਘ ਉਰਫ ਕਾਬੂ ਪੁੱਤਰ ਰਿੰਕੂ ਸਾਰੇ ਵਾਸੀਆਨ ਪਿੰਡ ਪਿੱਦੀ ਥਾਣਾ ਸਦਰ ਤਰਨ ਤਾਰਨ ਨੇ ਰੱਲ ਕੇ ਇਕ ਗਰੋਹ ਬਣਾਇਆ ਹੋਇਆ ਹੈ, ਜੋ ਨਜ਼ਾਇਜ਼ ਮਾਰੂ ਹਥਿਆਰਾ ਦੀ ਨੋਕ ਤੇ ਲੁੱਟ ਖੋਹਾ ਦੀਆ ਵਾਰਦਾਤਾ ਕਰਦੇ ਹਨ ਅਤੇ ਇਹ ਹੈਰੋਇਨ ਵੇਚਣ ਦਾ ਵੱਡੀ ਪੱਧਰ ਤੇ ਧੰਦਾ ਕਰਦੇ ਹਨ, ਜੋ ਅੱਜ ਵੀ ਇਹ ਸਾਰੇ ਜਾਣੇ ਰਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਹਥਿਆਰਾ ਸਮੇਤ ਅਕਾਸ਼ਦੀਪ ਸਿੰਘ ਉਰਫ ਮੋਟਾ ਦੇ ਉਸਾਰੀ ਅਧੀਨ ਘਰ ਪੈਂਦੀ ਕਾਲੋਨੀ ਵਿਖੇ ਪਲੈਨਿੰਗ ਬਣਾ ਰਹੇ ਹਨ, ਜੇਕਰ ਇਹਨਾ ਪਰ ਹੁਣੇ ਰੇਡ ਕੀਤਾ ਜਾਵੇ ਤਾਂ ਇਹ ਨਜ਼ਾਇਜ਼ ਮਾਰੂ ਹਥਿਆਰਾ ਅਤੇ ਹੈਰੋਇਨ ਆਦਿ ਸਮੇਤ ਕਾਬੂ ਆ ਸਕਦੇ ਹਨ।

ਜਿਸ ਤੇ ਤਰਨ ਤਾਰਨ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਅਵਤਾਰ ਸਿੰਘ ਉਰਫ ਸਾਹਿਲ, ਸਮਸ਼ੇਰ ਸਿੰਘ ਉਰਫ ਬੰਟੀ, ਅਕਾਸ਼ਦੀਪ ਸਿੰਘ ਉਰਫ ਮੋਟਾ, ਅੰਮ੍ਰਿਤਪਾਲ ਸਿੰਘ ਉਰਫ ਗੋਰੀ, ਰੁਪਿੰਦਰ ਸਿੰਘ ਉਰਫ ਭਿੰਦਾ ਅਤੇ ਅਕਾਸਦੀਪ ਸਿੰਘ ਉਰਫ ਕਾਬੂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਇੱਕ 30 ਬੋਰ ਪਿਸਟਲ ਸਮੇਤ 02 ਜਿੰਦਾ ਰੋਂਦ, ਇਕ 32 ਬੋਰ ਪਿਸਟਲ ਸਮੇਤ 03 ਜਿੰਦਾ ਰੋਂਦ, 03 ਦਾਤਰ ਅਤੇ ਇੱਕ ਕਿਰਚ ਬ੍ਰਾਮਦ ਕੀਤੀ ਗਈ।ਜਿਸ ਪਰ ਮੁਕੱਦਮਾ ਨੰਬਰ 172 ਮਿਤੀ 23.09.2023 ਜੁਰਮ 399,402 ਭ.ਦਸ 21-29/61/85 ਐਨ.ਡੀ.ਪੀ.ਐਸ ਐਕਟ 25/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ ਰਜਿਸਟਰ ਕੀਤਾ ਗਿਆ।

ਦੌਰਾਨੇ ਪੁੱਛ-ਗਿੱਛ ਦੋਸ਼ੀ ਅਵਤਾਰ ਸਿੰਘ ਉਰਫ ਸਾਹਿਲ ਨੇ ਦੱਸਿਆ ਕਿ ਪਿਛਲੇ ਦਿਨੀ ਐਸ.ਬੀ.ਆਈ ਬੈਂਕ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਵੀ ਉਸ ਵੱਲੋਂ ਹੀ ਆਪਣੇ ਸਾਥੀਆਂ ਮਿੰਟੂ ਪੁੱਤਰ ਪਰਮਜੀਤ ਸਿੰਘ ਵਾਸੀ ਪੰਡੋਰੀ ਗੋਲਾ ਤਰਨ ਤਾਰਨ, ਅਜੈਦੇਵ ਸਿੰਘ ਉਰਫ ਅਜੈ ਪੁੱਤਰ ਸੋਨਾ ਸਿੰਘ ਵਾਸੀ ਪੰਡੋਰੀ ਗੋਲਾ ਤਰਨ ਤਾਰਨ, ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਪੰਡੋਰੀ ਗੋਲਾ ਤਰਨ ਤਾਰਨ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਦਿਤਾ ਗਿਆ ਸੀ। ਜਿਸ ਪਰ ਮੁਕਦਮਾ ਨੰਬਰ 147 ਮਿਤੀ 20.09.2023 ਜੁਰਮ 392,397,307,353,186,511,34 ਭ.ਦਸ 25(6), 25(7) 25(8),27/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ ਰਜਿਸਟਰ ਕੀਤਾ ਗਿਆ ਸੀ।

Share this News