ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਾਂ ਲਈ ਪਿੰਡ ਵੇਰਕਾ ਵਿਖੇ ਕਿਸਾਨ ਜਾਰੂਕਤਾ ਕੈਪ ਲਗਾਇਆ ਗਿਆ

4674252
Total views : 5505316

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ 

ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ , ਏ ਡੀ ਸੀ ਹਰਪ੍ਰੀਤ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕਤਾ ਕੈਪ ਪਿੰਡ ਵੇਰਕਾ ਦੇ ਆਗਾਹ ਵਧੂ ਕਿਸਾਨਾਂ ਦੀ ਹਾਜਰੀ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ, ਬਲਾਕ ਅਫ਼ਸਰ ਡ: ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤਪਿੰਡ ਵੇਰਕਾ ਵਿਖੇ ਕੈਪ ਲਗਾਇਆ ਗਿਆ ਅਤੇ ਸਰਕਲ ਇੰਚਾਰਜ ਖੇਤੀਬਾੜੀ ਵਿਸਥਾਰ ਅਫ਼ਸਰ ਡ: ਹਰਗੁਰਨਾਦ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਾਂ ਲਈ ਬਲਾਕ ਵੇਰਕਾ ਦੇ ਪਿੰਡਾਂ ਵਿੱਚ ਬੇਲਰ ਰੈਕ ਨਾਲ ਗੱਠਾ ਬਣਾਉਣੀਆ ਚਾਹੀਦੀਆਂ ਹਨ।

ਇਸ ਤਰ੍ਹਾਂ ਖੇਤ ਵਿਚਲੇ ਬਚੀ ਹੋਈ ਝੋਨੇ ਦੇ ਬੁੱਥੇਆ ਨੂੰ ਰੁਟਾ ਵੇਟਰ ਦੀ ਮਦਦ ਨਾਲ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ, ਇਸ ਨਾਲ ਖੇਤ ਵਿਚਲੇ ਜੈਵਿਕ ਤੱਤ ਆਉਣ ਵਾਲੀ ਹਾੜੀ ਦੀ ਫਸਲ ਲਈ ਲਾਹੇਵੰਦ ਹੋ ਸੱਕਦੇ ਹਨ, ਅਗਾਹ ਵਧੂ ਕਿਸਾਨ ਸਰਬਸੁਖਬੀਰ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਾਂ ਲਈ ਕਿਸਾਨ ਵੀਰਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਇਸ ਗੱਠਾ ਬਣਾਉਣੀਆ ਹਨ, ਇਸੇ ਤਰ੍ਹਾਂ ਮਲਵਿੰਦਰ ਸਿੰਘ ਮੱਲ੍ਹੀ ਨੇ ਕੈਪ ਵਿੱਚ ਹਾਜਰ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ । ਖੇਤੀਬਾੜੀ ਉਪ ਨਿਰੀਖਿਕ ਗੁਰਦੇਵ ਸਿੰਘ ਨੇ ਕੈਪ ਵਿੱਚ ਹਾਜਰ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜਿੱਥੇ ਖੇਤ ਵਿੱਚਲੇ ਜੈਵਿਕ ਤੱਤ ਨਸ਼ਟ ਹੁੰਦੇ ਹਨ , ਓਸੇ ਤਰ੍ਹਾਂ ਸਾਨੂੰ ਕਣਕ ਦੀ ਬਿਜਾਈ ਤੋਂ ਬਾਅਦ ਖਾਦਾ ਦੇ ਖਰਚੇ ਵੱਧ ਜਾਦੇ ਹਨ, ਇਸ ਲਈ ਨੂੰ ਸਾਨੂੰ ਕਣਕ ਝੋਨੇ ਦੇ ਪ੍ਰਾਲ ਨੂੰ ਅੱਗ ਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਕੈਪ ਵਿੱਚ ਹਾਜਰ ਕਿਸਾਨ ਸਰਬਸੁਖਬੀਰ ਸਿੰਘ, ਮਲਵਿੰਦਰ ਸਿੰਘ ਮੱਲ੍ਹੀ, ਦਵਿੰਦਰ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ, ਆਦਿ ਹਾਜਰ ਸਨ।

Share this News