





Total views : 5596782








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਵਿਜੀਲੈਸ ਬਿਊਰੋ ਵਲੋ ਆਮਦਨ ਸਰੋਤਾਂ ਤੋ ਵੱਧ ਜਾਇਦਾਦ ਬਨਾਉਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ ਸੋਨੀ ਵਲੋ ਲਗਾਈ ਜਮਾਨਤ ਦੀ ਅਰਜੀ ਵਧੀਕ ਜਿਲਾ ਤੇ ਸ਼ੈਸਨ ਜੱਜ ਸ੍ਰੀ ਰਣਧੀਰ ਵਰਮਾ ਵਲੋ ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਲੰਮੀ ਬਹਿਸ ਸੁਨਣ ਤੋ ਬਾਅਦ ਰੱਦ ਕਰ ਦਿੱਤੀ ਗਈ ਹੈ।ਜਿਸ ਸਬੰਧੀ ਜਾਣਕਾਰੀ ਦੇਦਿਆਂ ਐਸ.ਐਸ.ਪੀ ਵਿਜੀਲੈਸ ਅੰਮ੍ਰਿਤਸਰ ਰੇਜ ਸ: ਵਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਿਜੀਲੈਸ ਵਲੋ ਡੀ.ਐਸ.ਪੀ ਸ੍ਰੀ ਦੇਵ ਦੱਤ ਅਤੇ ਉਪ ਜਿਲਾ ਅਟਾਰਨੀ ਸ: ਅੰਮ੍ਰਿਤਪਾਲ ਸਿੰਘ ਖਹਿਰਾ ਪੇਸ਼ ਹੋਏ , ਜਿੰਨਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਜੱਜ ਵਲੋ ਓ.ਪੀ ਸੋਨੀ ਦੀ ਜਮਾਨਤ ਅਰਜੀ ਰੱਦ ਕੀਤੀ ਗਈ।