ਜਾਣੋ!ਗੁਰੂ ਨਗਰੀ ਅੰਮ੍ਰਿਤਸਰ ‘ਚ ਪੁਲਿਸ ਵਲੋ ਕਿਹੜੀਆਂ ਕਿਹੜੀਆਂ ਪਾਬੰਦੀਆਂ ਲਗਾਉਣ ਦੇ ਜਾਰੀ ਕੀਤੇੇ ਹੁਕਮ

4674265
Total views : 5505336

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ

ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜ਼ਕਾਰੀ ਮੈਜਿਸਟਰੇਟ, ਅੰਮ੍ਰਿਤਸਰ ਸ਼ਹਿਰ, ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕੀਤੇ ਗਏ ਹਨ:-

 ਘਰੇਲੂ ਕੰਮਕਾਜ਼ ਲਈ ਰੱਖੇ ਨੌਕਰਾਂ ਦੀ ਪੁਲਿਸ ਪਾਸੋਂ ਤਸਦੀਕ ਕਰਵਾਉਂਣ ਸਬੰਧੀ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆਂ ਵਿੱਚ ਕਾਫੀ ਲੋਕ ਆਪਣੇ ਘਰੇਲੂ ਕੰਮ-ਕਾਜ਼ ਲਈ ਨੌਕਰ ਰੱਖ ਲੈਂਦੇ ਹਨ ਜੋ ਹੋਰ ਰਾਜ਼ਾਂ ਦੇ ਵਸਨੀਕ ਹੁੰਦੇ ਹਨ ਅਤੇ ਅਜਿਹੇ ਨੌਕਰ ਆਪਣੇ ਸਹੀ ਰਿਹਾਇਸ਼ੀ ਪਤੇ ਮਾਲਕਾਂ ਨੂੰ ਦੱਸਦੇ, ਕੁੱਝ ਕੇਸਾਂ ਵਿੱਚ ਅਜਿਹੇ ਨੌਕਰਾਂ ਨੇ ਸੰਗੀਨ ਜੁਰਮ ਕੀਤੇ ਹਨ ਤੇ ਦੋੜਣ ਵਿੱਚ ਕਾਮਯਾਬ ਹੋ ਗਏ ਹਨ। ਇਸ ਲਈ ਲੋਕਾਂ ਦੀ ਜਾਨਮਾਲ ਦੀ ਰਾਖੀ ਅਤੇ ਜੁਰਮਾਂ ਦੀ ਰੋਕਥਾਮ ਲਈ ਤੇਜ਼ੀ ਨਾਲ ਉਪਰਾਲਾ ਕਰਨ ਦੀ ਲੋੜ ਹੈ ਕਿ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿੱਚ ਦੇ ਕੇ ਉਸਦੀ ਤਸਦੀਕ ਕਰਵਾਈ ਜਾਵੇ।

 ਨਿਰਧਾਰਤ ਅਵਾਜ਼ ਤੋਂ ਵੱਧ ਡੀ.ਜੇ ਚਲਾਉਂਣ ਦੀ ਵਰਤੋਂ ਕਰਨ ਤੇ ਰਾਤ 10:00 ਵਜ਼ੇ ਤੋਂ ਸਵੇਰੇ 06:00 ਵਜ਼ੇ ਤੱਕ ਪਾਬੰਧੀ

ਨੋਆਇਸ ਨੂੰ ਕੰਟਰੋਲ ਕਰਨ ਲਈ ਜੋ ਕਿ ਸੇਹਤ ਤੇ ਬੂਰਾ ਅਸਰ ਪਾਉਂਦੀ ਹੈ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆ ਅਧੀਨ ਵਿਆਹਾਂ/ਪਾਰਟੀਆਂ ਦੇ ਮੋਕੇ ਨਿਰਧਾਰਤ ਅਵਾਜ਼ ਤੋਂ ਵੱਧ ਡੀ.ਜੇ ਚਲਾਉਂਣ ਦੀ ਵਰਤੋਂ ਕਰਨ ਤੇ ਰਾਤ 10:00 ਵਜ਼ੇ ਤੋਂ ਸਵੇਰੇ 06:00 ਵਜ਼ੇ ਤੱਕ ਪਾਬੰਧੀ ਲਗਾਈ ਜਾਂਦੀ ਹੈ।

Share this News