ਪ੍ਰੈਸ ਕਲੱਬ ਦੀ ਚੋਣ ਕਰਾਉਣ ਲਈ 18 ਸਤੰਬਰ ਨੂੰ ਪੱਤਰਕਾਰਾਂ ਦਾ  ਵਫਦ ਡੀ .ਸੀ ਨੂੰ ਮਿਲੇਗਾ-ਪੱਟੀ

4677771
Total views : 5511111

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ /ਰਣਜੀਤ ਸਿੰਘ ਰਾਣਾ

ਵੱਖ ਵੱਖ ਪੱਤਰਕਾਰ ਜਥੇਬੰਦੀਆਂ ਦੀ ਅੰਮ੍ਰਿਤਸਰ ਪ੍ਰੈਸ ਕਲੱਬ ਦੀ ਚੋਣ ਨੂੰ ਲੈ ਕੇ ਇੱਕ ਇਕੱਤਰਤਾ ਹੋਈ ਜਿਸ ਵਿੱਚ ਫੇਸਲਾ ਕੀਤਾ ਗਿਆ ਕਿ ਪੱਤਰਕਾਰਾਂ ਦਾ ਇੱਕ ਵਫਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ 18 ਸਤੰਬਰ ਨੂੰ ਮਿਲ ਕੇ ਇੱਕ ਮੰਗ ਪੱਤਰ ਦੇ ਕੇ ਕਲੱਬ ਦੀ ਚੋਣ ਇੱਕ ਹਫਤੇ ਵਿੱਚ ਕਰਾਉਣ ਦੀ ਮੰਗ ਕਰੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ 25 ਸਤੰਬਰ ਨੂੰ ਪੱਤਰਕਾਰ ਮੂੰਹ ਕਾਲੀਆਂ ਪੱਟੀਆਂ ਬੰਨ ਕੇ ਰੋਸ ਮੁਜਾਹਰਾ ਕਰਨਗੇ।ਇਸੇ ਤਰ੍ਹਾਂ ਜਿਲ੍ਹੇ ਦੇ ਪੁਲੀਸ ਕਮਿਸ਼ਨਰ ਨੂੰ ਵੀ ਇੱਕ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਲੱਬ ਵਿੱਚ ਵੜੇ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇ।


ਦੇਸ਼ ਪ੍ਰਦੇਸ਼ ਨਿਊਜ ਦੇ ਸਟਾਫ ਰਿਪੋਰਟਰ ਜਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੁਝ ਚੋਣਵੇਂ ਪੱਤਰਕਾਰਾਂ ਦੀ ਮੀਟਿੰਗ ਵਿੱਚ ਜਸਬੀਰ ਸਿੰਘ ਪੱਟੀ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਬਜੁਰਗ ਪੱਤਰਕਾਰ ਜੋਗਿੰਦਰਪਾਲ ਸਿੰਘ ਕੁੰਦਰਾ, ਹਰਦੇਵ ਸਿੰਘ ਪਿੰ੍ਰਸ, ਗੁਰਜਿੰਦਰ ਸਿੰਘ ਮਾਹਲ, ਮਲਕੀਅਤ ਸਿੰਘ, ਕੁਲਬੀਰ ਸਿੰਘ, ਕਿਸ਼ਨ ਸਿੰਘ ਦੁਸਾਂਝ, ਹਰਪਾਲ ਸਿੰਘ ਭੰਗੂ, ਹਰਜਿੰਦਰ ਸਿੰਘ ਕਾਕਾ, ਸਿਮਰਨ ਰਾਜਪੂਤ ਤੇ ਅਮਿਤ ਪਿੰਟੁੂ ਨੇ ਭਾਗ ਲਿਆ।ਮੀਟਿੰਗ ਵਿੱਚ ਪਹਿਲਾਂ ਬੀਤੇ ਦਿਨੀ ਪੱਤਰਕਾਰ ਦਲਬੀਰ ਸਿੰਘ ਦੇ ਜਵਾਨ ਬੇਟੇ ਹਰਪ੍ਰੀਤ ਸਿੰਘ ਦੀ ਇੱਕ ਦੁਰਘਟਨਾ ਵਿੱਚ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਕੀਤੀ ਗਈ। ਇਹ ਵੀ ਮੰਗ ਕੀਤੀ ਕਿ ਦੁਰਘਟਨਾ ਨੂੰ ਅੰਜ਼ਾਮ ਦੇਣ ਵਾਲੇ ਡਰਾਈਵਰ ਦੇ ਖਿਲਾਫ ਤੁਰੰਤ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਇਸੇ ਤਰ੍ਹਾਂ ਮੀਟਿੰਗ ਵਿੱਚ ਕੁਝ ਘੁਸਪੈਠੀਆਂ ਵੱਲੋ ਪਰੈਸ ਕਲੱਬ ‘ਤੇ ਕਬਜ਼ਾ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਜਿਲ੍ਹਾ ਪੁਲੀਸ ਵੱਲੋਂ ਇਹਨਾਂ ਘੁਸਪੈਠੀਆਂ ਬਾਹਰ ਕੱਢਣ ਦੀ ਮੰਗ ਵੀ ਕੀਤੀ ਗਈ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 18 ਸਤੰਬਰ ਵਾਲੇ ਦਿਨ ਸੋਮਵਾਰ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਕਿ ਪ੍ਰੈਸ ਕਲੱਬ ਦੀ ਚੋਣ ਕਰਵਾਈ ਜਾਵੇ ਤਾਂ ਕਿ ਕਲੱਬ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇ। ਜੇਕਰ ਅੱਠ ਦਿਨਾਂ ਵਿੱਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੱਤਰਕਾਰ ਭਾਈਚਾਰਾ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ 25 ਸਤੰਬਰ ਨੂੰ ਡੀ ਸੀ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕਰੇਗਾ।

ਪੱਤਰਕਾਰਾਂ ਨੇ ਇਹ ਵੀ ਫੈਸਲਾ ਲਿਆ ਕਿ ਪ੍ਰੈਸ ਕਲੱਬ ਨੂੰ ਅਜ਼ਾਦ ਕਰਾਉਣ ਲਈ ਜੇਕਰ ਪੰਜਾਬ ਐਂਡ ਹਾਈਕੋਰਟ ਵਿੱਚ ਜਾਣਾ ਪਿਆ ਤਾਂ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਵਰਤੀ ਜਾਵੇਗੀ ਤੇ ਘੁਸਪੈਠੀਆਂ ਦੇ ਖਿਲਾਫ ਪੁਲੀਸ ਕਾਰਵਾਈ ਦੀ ਵੀ ਕਰਵਾਈ ਜਾਵੇਗੀ। ਹਾਈਕੋਰਟ ਦੀ ਕਾਰਵਾਈ ਕਰਨ ਦੀ ਪ੍ਰੀਕਿਿਰਆ ਸ਼ੁਰੂ ਕਰਨ ਲਈ ਹਰਪਾਲ ਸਿੰਘ ਭੰਗੂ ਨੂੰ ਜਿੰਮੇਵਾਰੀ ਸੋਂਪੀ ਗਈ ਹੈ ਜਿਹਨਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਪਰ ਪ੍ਰਕਾਰ ਨਾਲ ਪੱਤਰਕਾਰ ਭਾਈਚਾਰੇ ਨਾਲ ਆਪਣੇ ਸਾਥੀਆਂ ਸਮੇਤ ਖੜਾ ਹੈ।

Share this News