Total views : 5511113
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਵਿਖੇ ਨਵੇਂ ਅਕਾਦਮਿਕ ਸੈਸ਼ਨ 2023-24 `ਚ ਆਏ ਫਰੈਸ਼ਰਜ਼ ਦਾ ਹਾਰਦਿਕ ਅਭਿਨੰਦਨ ਕਰਨ ਲਈ ਕਾਲਜ ਦੇ ਉਰਵੀ ਆਡੀਟੋਰੀਅਮ `ਚ ‘ਫਰੈਸ਼ਰਜ਼ ਫੀਸਟਾ’ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੁਆਰਾ ਕੀਤੀ ਗਈ। ਡਾ. ਤਾਉਨਾਲਿਨ ਰੁਦਰਫੋਰਡ, ਪ੍ਰੋ. ਅਤੇ ਇਤਿਹਾਸਕਾਰ, ਬ੍ਰਮਿੰਘਮ ਯੰਗ ਯੂਨੀਵਰਸਿਟੀ, ਯੂ.ਐਸ.ਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਆਏ ਵਿਦਿਆਰਥੀਆਂ ਦਾ ਕਈ ਤਰ੍ਹਾਂ ਦੀਆਂ ਪੇਸ਼ਕਾਰੀਆਂ: ਜਿਵੇਂ ਸੂਫ਼ੀ ਗੀਤ, ਹਿੰਦੀ ਅਤੇ ਪੰਜਾਬੀ ਗੀਤ ਅਤੇ ਨ੍ਰਿਤ ਨਾਲ ਸੁਆਗਤ ਕੀਤਾ। ਇਸ ਸਮਾਰੋਹ ਦਾ ਮੁੱਖ ਇਵੈਂਟ ਫੈਸ਼ਨ ਸ਼ੋ ਰਿਹਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮੌਕੇ ਵਿਦਿਆਰਥੀਆਂ ਦਾ ਸੁਆਗਤ ਕਰਦੇ ਹੋਏ ਟੈਲੇਂਟ ਹੰਟ ਦੀਆਂ ਪ੍ਰਤੀਯੋਗਿਤਾਵਾਂ `ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਯੂਥ ਵੈਲਫੇਅਰ ਵਿਭਾਗ ਦੇ ਅੰਤਰਗਤ ਵੱਖ-ਵੱਖ ਵਿਭਾਗਾਂ ਦੁਆਰਾ ਪਿਛਲੇ ਪੰਦਰਾਂ ਦਿਨਾਂ ਤੋਂ ਇਹ ਪ੍ਰਤੀਯੋਗਿਤਾਵਾਂ ਕਰਵਾਈਆਂ ਜਾ ਰਹੀਆਂ ਸਨ।
ਆਪਣੇ ਸੰਬੋਧਨ ਵਿੱਚ ਉਹਨਾਂ ਨੇ ਵਿਦਿਆਰਥਣਾਂ ਨੂੰ ਅੰਦਰੂਨੀ ਸੁੰਦਰਤਾ ਨਿਖ਼ਾਰਨ ਦਾ ਸੰਦੇਸ਼ ਦਿੱਤਾ ਕਿਉਂਕਿ ਬਾਹਰੀ ਸੁੰਦਰਤਾ ਸਮੇਂ ਦੇ ਨਾਲ ਫਿੱਕੀ ਪੈ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾ ਦੇ ਇਵੈਂਟ ਨੋਜਵਾਨਾਂ ਦੀ ਰਚਨਾਤਮਕਤਾ ਨੂੰ ਉਭਾਰਨ ਲਈ ਕਰਵਾਏ ਜਾਂਦੇ ਹਨ। ਉਹਨਾਂ ਨੇ ਯੂਥ ਵੈਲਫੇਅਰ ਵਿਭਾਗ ਨੂੰ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ `ਤੇ ਵੱਖ-ਵੱਖ ਪ੍ਰਤੀਯੋਗਿਤਾਵਾਂ `ਚ ਜੇਤੂ 100 ਤੋਂ ਜ਼ਿਆਦਾ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ।ਡਾ. ਰੁਦਰਫੋਰਡ ਨੇ ਆਪਣੇ ਸੰਬੋਧਨ `ਚ ਇਹ ਖੁਸ਼ੀ ਜਤਾਈ ਕਿ ਕਿਸ ਤਰ੍ਹਾਂ ਭਾਰਤ ਵਿਚ ਅਧਿਆਪਕ ਸਤਿਕਾਰੇ ਜਾਂਦੇ ਹਨ।
ਮਾਡਲਿੰਗ `ਚ ਮਿਸ ਨੂਰ, ਬੀ ਐਫ ਏ (ਅਪਲਾਈਡ ਆਰਟਸ) ਸਮੈਸਟਰ ਪਹਿਲਾ ਨੇ ਮਿਸ ਚਾਰਮਿੰਗ ਦਾ ਖ਼ਿਤਾਬ ਜਿੱਤਿਆ, ਮਿਸ ਵੈਸ਼ਨਵੀ, +1 ਆਰਟਸ ਨੇ ਮਿਸ ਕੌਨਫੀਡੈਂਟ ਅਤੇ ਮਿਸ ਅਰਪੀਤਾ, ਬੀ ਵੌਕ (ਬੈਂਕਿੰਗ ਐਂਡ ਫਾਈਨਾਂਸ) ਸਮੈਸਟਰ ਪਹਿਲਾ ਨੇ ਮਿਸ ਬੀ ਬੀ ਕੇ ਐਲੇਗੈਂਟ 2023 ਦਾ ਖ਼ਿਤਾਬ ਜਿੱਤਿਆ। ਡਾ. ਸਿਮਰਦੀਪ, ਮਿਸਟਰ ਸੰਦੀਪ ਜੁਤਸ਼ੀ, ਪ੍ਰੋ. ਕਮਾਇਨੀ ਅਤੇ ਪ੍ਰੋ. ਜਜੀਨਾ ਗੁਪਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਪ੍ਰੋ. ਨਰੇਸ਼ ਕੁਮਾਰ, ਡੀਨ, ਯੂਥ ਵੈਲਫੇਅਰ ਵਿਭਾਗ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।