Total views : 5511181
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਉਪਿੰਦਰਜੀਤ ਸਿੰਘ
ਪ੍ਰੈਸ ਕਲੱਬ ਨੂੰ ਕੇ ਪੱਤਰਕਾਰ ਭਾਈਚਾਰੇ ਨੇ ਅੱਜ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰੈਸ ਕਲੱਬ ਅੰਮ੍ਰਿਤਸਰ ਵਿੱਚੋਂ ਨਜ਼ਾਇਜ਼ ਕਬਜ਼ਾ ਖਤਮ ਕਰਕੇ ਕਲੱਬ ਦੀ ਚੋਣ ਕਰਵਾ ਕੇ ਪ੍ਰਬੰਧ ਪਾਰਦਰਸ਼ੀ ਤਰੀਕੇ ਨਾਲ ਚੁਣੇ ਹੋਏ ਮੈਂਬਰਾਂ ਦੇ ਹੱਥਾਂ ਵਿੱਚ ਦਿੱਤਾ ਜਾਵੇ ਤਾਂ ਕਲੱਬ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ।
ਪੱਤਰਕਾਰ ਭਾਈਚਾਰੇ ਦੇ ਵਫਦ ਨੇ ਜਿਲ੍ਹਾਂ ਲੋਕ ਸੰਪਰਕ ਅਧਿਕਾਰੀ ਸ਼੍ਰ. ਸ਼ੇਰਜੰਗ ਸਿੰਘ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕੁਝ ਲੋਕਾਂ ਵੱਲੋਂ ਪ੍ਰੈਸ ਕਲੱਬ ਦੇ ਨਾਮ ਤੇ ਰੋਟੀਆਂ ਸੇਕੀਆਂ ਜਾ ਰਹੀਆ ਹਨ ਜਦ ਕਿ ਅਗਸਤ ਵਿੱਚ ਪ੍ਰੈਸ ਕਲੱਬ ਦੀ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਕੁਝ ਲੋਕ ਕਲੱਬ ਦੇ ਆਪੇ ਬਣੇ ਪ੍ਰਧਾਨ ਬਣ ਕੇ ਪੱਤਰਕਾਰਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਆਏ ਫੰਡਾਂ ਦਾ ਵੀ ਹਿਸਾਬ ਕਿਤਾਬ ਵੀ ਲਿਆ ਜਾਵੇ।ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਵਿਸ਼ਵਾਸ਼ ਦਿਵਾਇਆ ਕਿ ਪ੍ਰੈਸ ਕਲੱਬ ਕਸੇ ਵਿਅਕਤੀ ਜਾਂ ਸੰਸਥਾ ਦੀ ਨਿੱਜੀ ਜਾਇਦਾਦ ਨਹੀਂ ਹੈ ਸਗੋਂ ਸਰਕਾਰੀ ਸੰਮਤੀ ਹੈ ਪੱਤਰਕਾਰ ਭਾਈਚਾਰੇ ਨੂੰ ਸਿਰਫ ਵਰਤਣ ਵਾਸਤੇ ਹੀ ਕਲੱਬ ਦਿਤਾ ਗਿਆ ਤੇ ਕਿਸੇ ਦਾ ਵੀ ਨਜ਼ਾਇਜ਼ ਕਬਜ਼ਾ ਨਹੀ ਹੋਣ ਦਿੱਤਾ ਜਾਵੇਗਾ ।ਉਹਨਾਂ ਕਿਹਾ ਕਿ ਫੰਡਾਂ ਦੀਆਂ ਹੇਰਾਫੇਰੀ ਦੀਆਂ ਸ਼ਕਾਇਤਾਂ ਮਿਲੀਆ ਹਨ ਤੇ ਫੰਡਾਂ ਦਾ ਵੀ ਹਿਸਾਬ ਲਿਆ ਜਾਵੇਗਾ।
ਪੱਤਰਕਾਰ ਭਾਈਚਾਰਾ 15 ਸਤੰਬਰ ਨੂੰ ਧਰਨਾ ਦੇਣ ਦਾ ਲੈ ਸਕਦਾ ਫੈਸਲਾ
ਉਹਨਾਂ ਕਿਹਾ ਪ੍ਰੈਸ ਕਲੱਬ ਦੇ ਮੈਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਐਕਰੀਡੇਸ਼ਨਨ ਤੇ ਸਰਕਾਰੀ ਪੀਲੇ ਕਾਰਡ ਵਾਲੇ ਸਾਰੇ ਹੀ ਮੈਂਬਰ ਹਨ ਤੇ ਇਸ ਤੋਂ ਇਲਾਵਾਂ ਜੇਕਰ ਕੋਈ ਹੋਰ ਕਲੱਬ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਾਂ ਉਹ ਵੀ ਮੈਂਬਰ ਬਣਾਇਆ ਜਾ ਸਕਦਾ ਹੈ।ਸਰਕਾਰੀ ਕਾਰਡ ਹੋਲਡਰ ਨੂੰ ਕਿਸੇ ਵੀ ਕੀਮਤ ਤੇ ਨਾ ਕਲੱਬ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਵੋਟ ਪਾਉਣ ਤੋਂ ਰੋਕਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਮੰਗ ਬਿਲਕੁਲ਼ ਜਾਇਜ਼ ਹੈ ਤੇ ਡੀ ਸੀ ਸਾਹਿਬ ਦੇ ੋਿਧਆਨ ਵਿੱਚ ਲਿਆ ਕੇ ਅਗਲੇਰੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰ ਭਾਈਚਾਰੇ ਨੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਸੱਤ ਦਿਨ ਦਾ ਕਾਰਵਾਈ ਕਰਨ ਦਾ ਸਮਾਂ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਪੱਤਰਕਾਰ ਭਾਈਚਾਰੇ ਦੀ ਇਕੱਤਰਤਾ ਸੱਦ ਕੇ ਫੈਸਲਾ ਲਿਆ ਜਾਵੇਗਾ।ਸ਼ੁੱਕਰਵਾਰ 15 ਸਤੰਬਰ ਨੂੰ ਡੀ ਸੀ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਨਸਾਫ ਦੀ ਗੁਹਾਰ ਲਗਾਈ ਜਾ ਸਕੇ।ਮੰਗ ਪੱਤਰ ਦੇਣ ਵਾਲਿਆਂ ਵਿੱਚ ਬਜੁਰਗ ਪੱਤਰਕਾਰ ਜੇ ਪੀ ਕੁੰਦਰਾ, ਜਸਬੀਰ ਸਿੰਘ ਪੱਟੀ, ਚਰਨਜੀਤ ਸਿੰਘ ਅਰੋੜਾ,ਨਰਿੰਦਰਜੀਤ ਸਿੰਘ, ਜਾਤਿੰਦਰ ਸਿੰਘ, ਗੁਰਜਿੰਦਰ ਸਿੰਘ ਮਾਹਲ, ਹਰਦੇਵ ਪ੍ਰਿੰਸ, ਕੁਲਬੀਰ ਸਿੰਘ, ਕਿਸ਼ਨ ਸਿੰਘ ਦੁਸਾਂਝ, ਮਲਕੀਅਤ ਸਿੰਘ ਆਦਿ ਹਾਜ਼ਰ ਸਨ।