ਸਿੱਖ ਚਿੰਤਕਾਂ ਦੀ ਜਲੰਧਰ ਵਿਖੇ ਮੀਟਿੰਗ ਦਾ ਅਯੋਜਿਨ

4677792
Total views : 5511192

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

ਅੱਜ ਜਲੰਧਰ ਵਿਖੇ ਸਿੱਖ ਚਿੰਤਕਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਸ ਇਕਬਾਲ ਸਿੰਘ ਲਾਲ ਪੁਰਾ ,ਡਾ ਜਸਵਿਦੰਦਰ ਸਿੰਘ ਢਿਲੋ, ਪ੍ਰੋਫੈਸਰ ਹਰੀ ਸਿੰਘ ,ਸ:ਮਨਜੀਤ ਸਿੰਘ ਢਿਲੋ ਤਰਨਤਾਰਨ, ਸ ਅਮਰਜੀਤ ਸਿੰਘ ਬਾਂਗਾਂ ਲੁਧਿਆਣਾ ,ਸ ਸੁਰਿੰਦਰ ਸਿੰਘ ਲੁਧਿਆਣਾ  ਅਮਰਜੀਤ ਸਿੰਘ ਭਾਟੀਆ ਸ ਕੋਹਲੀ ,ਮਨਦੀਪ ਸਿੰਘ ਬੇਦੀ ਅਤੇ ਹੋਰ ਮੈਂਬਰ ਸ਼ਾਮਲ ਹੋਏ।
! ਸਿਖੀ ਦੇ ਪ੍ਰਚਾਰ ਈਸਾਈਆਂ ਚ ਸਿੱਖ ਬੱਚਿਆਂ ਦਾ ਪਰੀਵਰਤਨ ਅਤੇ ਵਿਦਅਕ ਖੇਤਰ ਚ ਸਿੱਖ ਸੰਸਥਾਵਾਂ ਬਾਰੇ ਆ ਰਹੀ ਅਤਿ ਕਮਜ਼ੋਰੀ ਬਾਰੇ ਚਰਚਾ ਹੋਈ , ਚਲ ਰਹੇ ਵਿਵਾਦ ਅਤੇ ਸੰਸਥਾਵਾਂ ਚ ਆ ਰਹੀਆਂ ਕਮਜ਼ੋਰੀਆਂ ਨਸ਼ਿਆਂ ਚ ਗਲਤਾਂਨ ਹੋ ਰਹੇ ਨੋਜਵਾਨਾ ਨੂੰ ਕਿਸ ਤਰਾਂ ਸਿਖੀ ਬਾਣਾ ਅਤੇ ਬਾਣੇ ਨਾਲ ਜੋੜਨ ਲਈ ਵਿਚਾਰਾਂ ਹੋਈਆਂ।

ਸ: ਲਾਲ ਪੁਰਾ ਨੇ ਕਿਹਾ ਕਿ ਦਿੱਖ ਸੰਸ਼ਥਾਵਾਂ ਦੇ ਸੁਆਂਤ ਹਨ ਸੰਵਿਧਾਨ ਹਨ ਪਰ ਅਸੀ ਅੱਖੋਂ ਪਰੋਖੇ ਕਰਕੇ ਮਨ ਮਰੀਆਂ ਤੇ ਸੱਤਾ ਦੇ ਹੰਕਾਰ ਨਾਲ ਪਤਿਤ ਮੈਂਬਰਾਂ ਨੂੰ ਅੱਗੇ ਲਾ ਕੇ ਸਿਖੀ ਨਾਲ ਦਗਾ ਕਮਾ ਰਹੇ ਹਨ। ਬਜ਼ੁਰਗਾਂ ਦੇ ਲਾਏ ਬੂਟੇ ਨੂੰ ਖਤਮ ਕਰ ਰਹੇ ਹਾਂ ਬੇਦੀ ਸ ਸਰਬਜੀਤ ਸਿਘ ਬੇਦੀ ਪ੍ਰੋਫੈਸਰ ਹਰੀ ਸਿਘ ਨੇ ਕਿਹਾ ਪਿੰਡਾਂ ਚ ਇਸ ਸਮੇਂ ਨਾਜੁਕ ਸਮਾ ਚਲ ਰਿਹਾ ਹੈ ਅਤੇ ਸਾਡੀ ਪੀੜੀ ਨਸ਼ਿਆਂ ਚ ਗੁਲਤਾਨ ਹੋ ਰਹੀ ਹੈ ਕੇਵਲ ਨੋਜਵਾਨ ਨਹੀਂ ਸਾਡੀਆਂ ਲੜਕੀਆਂ ਵੀ ਇਸ ਪਾਸੇ ਜਾ ਰਹੀਆਂ ਹਨ ਇਸ ਲਈ ਧਰਮ ਤੋ ਵੀ ਉਚੇ ਉੱਠ ਕੇ ਰਿੱਕ ਲਹਿਰ ਦਾ ਗਠਨ ਕੀਤਾ ਜਾਵੇ ਅਤੇ ਮੁਹਿੰਮ ਚਲਾਈ  ਜਾਏ।ਜਿਸ ਲਈ ਸਾਰੇ ਮੈਬਰਾਂ ਨੇ ਸਹਿਮਤੀ ਪ੍ਰਗਟ ਕੀਤੀ। ।

Share this News