ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਵਿਖੇ ਮਨਾਇਆ ਗਿਆ ਜਨਮ ਅਸਟਮੀ ਦਾ ਤਿਊਹਾਰ

4677795
Total views : 5511201

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੁਗਾਵਾਂ/ਵਿਸ਼ਾਲ ਮਲਹੋਤਰਾ

ਇਥੋ ਥੋੜੀ ਦੂਰ ਸਰਕਾਰੀ ਐਲੀਮੈਟਰੀ ਸਕੂਲ ਵਰਿਆਂਹ ਵਿਖੇ ਸਕੂਲ ਸਟਾਫ ਵਲੋ ਬੱਚਿਆਂ ਨਾਲ ਮਿਲਕੇ ਜਨਮ ਅਸ਼ਟਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਜਿਥੇ ਸਕੂਲ ਦੀ ਮੁੱਖ ਅਧਿਆਪਕਾਂ ਸ੍ਰੀਮਤੀ ਅਦਰਸ਼ ਕੌਰ ਸੰਧੂ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਦਿਆਂ ਨੂੰ ਮਠਿਆਈ ਵੀ ਵੰਡੀ।

ਇਸ ਸਮੇ ਗੱਲ ਕਰਦਿਆ ਸ੍ਰੀਮਤੀ ਅਦਰਸ਼ ਕੌਰ ਨੇ ਦੱਸਿਆ ਕਿ ਇਸ ਸਕੂਲ ਵਿੱਚ ਹਰ ਤਿਉਹਾਰ ਉਸਦੀ ਮਹੱਤਤਾ ਮੁਤਾਬਿਕ ਮਨਾਇਆ ਜਾਂਦਾ ਹੈ। ਉਨਾਂ ਨੇ ਦਾਅਵਾ ਕੀਤਾ ਕਿ ਸਰਹੱਦੀ ਖੇਤਰ ਦੇ ਇਸ ਸਕੂਲ ਵਿੱਚ ਹਰ ਤਿਉਹਾਰ ਧੂਮ ਧਾਮ ਨਾਲ ਮਨਾਕੇ ਉਸ ਦੇ ਇਤਿਹਾਸ ਤੋ ਬੱਚਿਆ ਨੂੰ ਜਾਣੂ ਕਰਵਾਉਣ ਵਾਲਾ ਸਕੂਲ ਇਲਾਕੇ ਵਿੱਚ ਮਿਸਾਲ ਹੈ।

Share this News