





Total views : 5596779








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਬੋਹਰ/ਬੀ.ਐਨ.ਈ ਬਿਊਰੋ
ਅਬੋਹਰ ਦੀ ਢਾਣੀ ਦੇ ਸਰਕਾਰੀ ਸਕੂਲ ਵਿਚ ਅਧਿਆਪਕ ਵਲੋਂ ਬੱਚੇ ਨੂੰ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਸਿੱਖਿਆ ਨੇ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਸਿੱਖਿਆ ਵਲੋਂ ਜਾਰੀ ਹੁਕਮਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਜੀਤਾ ਸਿੰਘ ਦੇ ਅਧਿਆਪਕ ਰਾਕੇਸ਼ ਨਾਰੰਗ ’ਤੇ ਅਣਮਨੁੱਖੀ ਵਤੀਰਾ ਅਪਣਾਉਣ ਤੇ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ। ਉਧਰ ਢਾਣੀ ਕੜਾਕਾ ਸਿੰਘ ਦੇ ਤੀਜੀ ਜਮਾਤ ਦੇ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਨਾ ਤਾਂ ਘਰ ਵਿਚ ਕਿਸੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਸਕੂਲ ਦਾ ਕੰਮ ਕਰਦਾ ਹੈ।
ਇਥੋਂ ਤੱਕ ਉਹ ਘਰ ਵਿਚ ਸਾਰਿਆਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਹੈ। ਬੱਚੇ ਨੂੰ ਸੁਧਾਰਨ ਲਈ ਉਸ ਨੇ ਸਕੂਲ ਮਾਸਟਰ ਨੂੰ ਸ਼ਿਕਾਇਤ ਕੀਤੀ ਸੀ। ਅਧਿਆਪਕ ਨੇ ਬੱਚੇ ਨੂੰ ਉਸ ਦੇ ਸਾਹਮਣੇ ਹੀ ਥੱਪੜ ਮਾਰਿਆ ਹੈ। ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਧਿਆਪਕ ਵਿਰੁੱਧ ਕੋਈ ਕਾਰਵਾਈ ਕਰਨ ਦੇਵੇਗਾ। ਉਹ ਅਧਿਆਪਕ ਦੇ ਹੱਕ ਵਿੱਚ ਖੜ੍ਹਾ ਹੈ। ਉਸ ਨੇ ਕਿਹਾ ਕਿ ਬੱਚੇ ਨੂੰ ਸਿਰਫ ਅਧਿਆਪਕ ਦਾ ਹੀ ਡਰ ਹੈ ਹੋਰ ਕਿਸੇ ਤੋਂ ਵੀ ਨਹੀਂ ਡਰਦਾ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਸ ਸਬੰਧ ਵਿੱਚ ਸਕੂਲ ਦੇ ਬੀਪੀਈਓ ਭਾਲਾ ਰਾਮ ਨੇ ਕਿਹਾ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਬੱਚੇ ਦੇ ਪਿਤਾ ਕ੍ਰਿਸ਼ਨ ਸਿੰਘ ਨੇ ਬਿਆਨ ਦਿੱਤਾ ਹੈ ਕਿ ਅਧਿਆਪਕ ਨੇ ਉਸ ਦੇ ਕਹਿਣ ’ਤੇ ਹੀ ਥੱਪੜ ਮਾਰੇ ਹਨ। ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ।